ਨਵੀਂ ਦਿ¤ਲੀ, 3 ਜੁਲਾਈ (ਪੀ. ਟੀ)- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਸ਼¤ਕੀ ਮੌਤ ਦੇ ਮਾਮਲੇ ‘ਚ ਏਂਮਸ ਪ੍ਰਸ਼ਾਸਨ ਨੇ ਜਿ¤ਥੇ ਡਾ. ਸੁਧੀਰ ਗੁਪਤਾ ਦੇ ਦੋਸ਼ਾਂ ਨੂੰ ਆਧਾਰਹੀਨ ਦ¤ਸਿਆ ਹੈ, ਉਥੇ ਹੀ ਸੁਧੀਰ ਗੁਪਤਾ ਨੇ ਇਸ ‘ਤੇ ਆਪਣੀ ਪ੍ਰਤੀਕਿਰਆ ਦਿ¤ਤੀ ਹੈ। ਡਾਕਟਰ ਸੁਧੀਰ ਅਜੇ ਵੀ ਆਪਣੇ ਸਟੈਂਡ ‘ਤੇ ਕਾਇਮ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਂਮਸ ਵਲੋਂ ਇਜਾਜ਼ਤ ਮਿਲਣ ‘ਤੇ ਆਪਣੀ ਗ¤ਲ ਕਹਿਣਗੇ। ਉਨ੍ਹਾਂ ਨੇ ਏਂਮਸ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਹੈ ਕਿ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਕਰ ਕੇ ਆਪਣਾ ਪ¤ਖ ਰ¤ਖਣ ਦੀ ਆਗਿਆ ਦਿ¤ਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸੁਨੰਦਾ ਦੀ ਮੌਤ ਗੈਰ – ਕੁਦਰਤੀ ਸੀ। ਗੁਪਤਾ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ‘ਚ ਨਹੀਂ ਆਏ ਸਨ। ਉਥੇ ਹੀ ਕਾਂਗਰਸ ਇਸਨੂੰ ਫਜੂਲ ਦੀ
ਖਿ¤ਚੋਤਾਣ ਦ¤ਸ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਏਂਮਸ ਪ੍ਰਸ਼ਾਸਨ ਪਹਿਲਾਂ ਹੀ ਕਹਿ ਚੁ¤ਕਾ ਹੈ ਕਿ ਪੋਸਟਮਾਰਟਮ ਰਿਪੋਰਟ ਲਈ ਯੂਪੀਏ ਸਰਕਾਰ ਵਲੋਂ ਕੋਈ ਦਬਾਅ ਨਹੀਂ ਪਾਇਆ ਗਿਆ ਸੀ। ਜਿਕਰਯੋਗ ਹੈ ਕਿ ਏਂਮਸ ਦੇ ਫਾਰੇਂਸਿਕ ਵਿਭਾਗ ਦੇ ਪ੍ਰਮੁ¤ਖ ਸੁਧੀਰ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਤ¤ਤਕਾਲੀਨ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਗਲਤ ਪੋਸਟਮਾਰਟਮ ਰਿਪੋਰਟ ਦੇਣ ਦਾ ਦਬਾਅ ਪਾਇਆ ਸੀ।