June 9, 2026 8:07 pm

ਸੜ੍ਹਕ ਹਾਦਸੇ ’ਚ ਬਜ਼ੁਰਗ ਦੀ ਮੌਤ

Page-1_14 ਬਰਨਾਲਾ, 2 ਜੁਲਾਈ (ਕੁਲਦੀਪ ਸੂਦ)- ਬਰਨਾਲਾ-ਮਾਨਸਾ ਮੁੱਖ ਰੋਡ ਨਜ਼ਦੀਕ ਬੱਸ ਸਟੈਂਡ ਰੂੜੇਕੇ ਕਲਾਂ ਤੇ ਆਟੋ ਅਤੇ ਟਰੱਕ ਦੀ ਟੱਕਰ ਵਿਚ ਬਜ਼ੁਰਗ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਸੇਵਕ ਸਿੰਘ ਤੇ ਕੇਵਲ ਰਾਮ ਨੇ ਦੱਸਿਆ ਕਿ ਰੂੜੇਕੇ ਖ਼ੁਰਦ ਦਾ ਬਜ਼ੁਰਗ ਮਹਿੰਦਰ ਸਿੰਘ ਆਪਣੇ ਪੁੱਤਰ ਕਰਮਜੀਤ ਸਿੰਘ ਨੂੰ ਆਪਣੀ ਨੂੰਹ ਸਮੇਤ ਬਰਨਾਲਾ ਤੋਂ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਦਵਾਈ ਦਿਵਾਉਣ ਲਈ ਜਾ ਰਿਹਾ ਸੀ, ਆਟੋ ਰਿਕਸ਼ਾ ਨੂੰ ਹਰਬੰਸ ਸਿੰਘ ਪੁੱਤਰ ਗੁਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਦੀਪੂ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪੀਰ ਕੋਟ ਡਰਾਈਵਰ ਨਾਲ ਬੈਠਾ ਸੀ। ਉਕਤ ਆਟੋ ਦੀ ਟੱਕਰ ਬਰਨਾਲਾ ਵੱਲੋਂ ਆ ਰਹੇ ਬਜਰੀ ਦੇ ਭਰੇ ਟਰੱਕ ਨਾਲ ਹੋ ਗਈ। ਆਟੋ ਵਿਚ ਸਵਾਰ

ਬਜ਼ੁਰਗ ਮਹਿੰਦਰ ਸਿੰਘ ਰੂੜੇਕੇ ਖ਼ੁਰਦ ਦੀ ਮੌਕੇ ਤੇ ਮੌਤ ਹੋ ਗਈ ਅਤੇ ਬਾਕੀ ਆਟੋ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਕਿ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਮ੍ਰਿਤਕ ਦੇ ਪੁੱਤਰ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਮੌਕੇ ਦੇ ਹਾਜ਼ਰ ਇਲਾਕਾ ਨਿਵਾਸੀਆਂ ਅਨੁਸਾਰ ਇਹ ਹਾਦਸਾ ਸੜ੍ਹਕ ਵਿਚ ਪਏ ਡੂੰਘੇ ਖੱਡਿਆਂ ਕਾਰਨ ਵਾਪਰਿਆ ਹੈ।

Send this to a friend