ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ, ਪੜ੍ਹੋ ਕਿਸ ਆਗੂ ਨੂੰ ਮਿਲੀ ਕਿਸ ਜ਼ਿਲ੍ਹੇ ਦੀ ਜ਼ਿੰਮੇਵਾਰੀ

ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ 28 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਪਾਰਟੀ ਨੇ ਨਵੇਂ ਅਤੇ ਨੌਜਵਾਨ ਆਗੂਆਂ ’ਤੇ ਭਰੋਸਾ ਪ੍ਰਗਟ ਕਰਦੇ ਹੋਏ ਚਾਰ ਮੌਜੂਦਾ ਵਿਧਾਇਕਾਂ, ਗਿਆਰਾਂ ਸਾਬਕਾ ਵਿਧਾਇਕਾਂ ਅਤੇ ਚਾਰ ਅਨੁਸ

ਚੰਡੀਗੜ੍ਹ : ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ 28 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਪਾਰਟੀ ਨੇ ਨਵੇਂ ਅਤੇ ਨੌਜਵਾਨ ਆਗੂਆਂ ’ਤੇ ਭਰੋਸਾ ਪ੍ਰਗਟ ਕਰਦੇ ਹੋਏ ਚਾਰ ਮੌਜੂਦਾ ਵਿਧਾਇਕਾਂ, ਗਿਆਰਾਂ ਸਾਬਕਾ ਵਿਧਾਇਕਾਂ ਅਤੇ ਚਾਰ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਦਿਲਚਸਪ ਗੱਲ ਹੈ ਕਿ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਦੀ ਵਕਾਲਤ ਕਰਨ ਵਾਲੀ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਵਿਚ ਕਿਸੇ ਵੀ ਮਹਿਲਾ ਆਗੂ ਨੂੰ ਸ਼ਾਮਲ ਨਹੀਂ ਕੀਤਾ। ਜਦਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਲਖਬੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ ਅਤੇ ਫਗਵਾੜੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੈਣੂਗੋਪਾਲ ਵੱਲੋਂ ਜਾਰੀ ਸੂਚੀ ਮੁਤਾਬਿਕ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ, ਗੁਰਦਾਸਪੁਰ ਦਾ ਪ੍ਰਧਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ, ਪਠਾਨਕੋਟ ਦਾ ਪ੍ਰਧਾਨ ਵਿਧਾਇਕ ਨਰੇਸ਼ ਪੁਰੀ ਨੂੰ, ਹੁਸ਼ਿਆਰਪੁਰ ਦਾ ਪ੍ਰਧਾਨ ਸਾਬਕਾ ਵਿਧਾਇਕ ਅਰੁਣ ਡੋਗਰਾ ਨੂੰ, ਨਵਾਂਸ਼ਹਿਰ ਦਾ ਅਜੈ ਮੰਗੂਪੁਰ ਨੂੰ, ਪਟਿਆਲਾ ਸ਼ਹਿਰੀ ਦਾ ਨਰੇਸ਼ ਦੁੱਗਲ ਨੂੰ ਅਤੇ ਪਟਿਆਲਾ ਦਿਹਾਤੀ ਦਾ ਮਹੰਤ ਹਰਵਿੰਦਰ ਖਨੌੜਾ ਨੂੰ, ਕਪੂਰਥਲਾ ਦਾ ਪ੍ਰਧਾਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ, ਲੁਧਿਆਣਾ ਸ਼ਹਿਰੀ ਦਾ ਪ੍ਰਧਾਨ ਸਾਬਕਾ ਵਿਧਾਇਕ ਸੰਜੈ ਤਲਵਾੜ ਤੇ ਲੁਧਿਆਣਾ ਤਿਹਾਤੀ ਦਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਮੁਹਾਲੀ ਦਾ ਜਗਜੀਤ ਸਿੰਘ ਜੀਤੀ ਨੂੰ, ਖੰਨਾ ਦਾ ਪ੍ਰਧਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੂੰ, ਬਰਨਾਲੇ ਦਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਮਾਨਸਾ ਦਾ ਅਰਸ਼ਦੀਪ ਮਿੱਚਲ ਗਾਗੋਵਾਲ ਨੂੰ, ਬਠਿੰਡਾ ਸ਼ਹਿਰੀ ਦਾ ਰਾਜਨ ਗਰਗ ਤੇ ਦਿਹਾਤੀ ਦਾ ਖੁਸ਼ਬਾਜ ਸਿੰਘ ਜਟਾਣਾ ਨੂੰ, ਫ਼ਰੀਦਕੋਟ ਦਾ ਪ੍ਰਧਾਨ ਨਵਦੀਪ ਬੱਬੂ ਬਰਾੜ ਨੂੰ, ਤਰਨ ਤਾਰਨ ਦਾ ਪ੍ਰਧਾਨ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ, ਸ੍ਰੀ ਮੁਕਤਸਰ ਸਾਹਿਬ ਦਾ ਸੁਖਦੀਪ ਸਿੰਘ ਬਿੱਟੂ ਨੂੰ, ਮੋਗਾ ਦਾ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੂੰ, ਫਾਜ਼ਿਲਕਾ ਦਾ ਪ੍ਰਧਾਨ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ, ਫਿਰੋਜ਼ਪੁਰ ਦਾ ਪ੍ਰਧਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ , ਰੂਪਨਗਰ ਦਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ, ਜਲੰਧਰ ਸ਼ਹਿਰੀ ਦਾ ਪ੍ਰਧਾਨ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਤੇ ਜਲੰਧਰ ਦਿਹਾਤੀ ਦਾ ਪ੍ਰਧਾਨ ਵਿਧਾਇਕ ਹਰਦੇਵ ਸਿੰਘ ਲਾਡੀ, ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਪ੍ਰਧਾਨ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ, ਸੰਗਰੂਰ ਦਾ ਪ੍ਰਧਾਨ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਅਤੇ ਮਲੇਰਕੋਟਲੇ ਦਾ ਪ੍ਰਧਾਨ ਜਸਪਾਲ ਦਾਸ ਨੂੰ ਬਣਾਇਆ ਗਿਆ ਹੈ।

Send this to a friend