February 3, 2023 8:17 pm

ਸੂਬੇ ’ਚ ਕਣਕ ਦੀ ਬਿਜਾਈ ਜ਼ੋਰਾਂ ’ਤੇ, ਡੀਏਪੀ ਖਾਦ ਦੀ ਕਮੀ ਬਰਕਰਾਰ, ਅਜੇ ਤਕ 50 ਫੀਸਦੀ ਰਕਬੇ ’ਚ ਹੋਈ ਹੈ ਬਿਜਾਈ

ਕਣਕ ਦੀ ਬਿਜਾਈ ਦੇ ਸੀਜ਼ਨ ਹੁਣ ਪੂਰੇ ਜੋਬਨ ’ਤੇ ਪੁੱਜ ਚੁੱਕਾ ਹੈ, ਪਰ ਸੂਬੇ ਵਿਚ ’ਚ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਕਮੀ ਅਜੇ ਵੀ ਬਰਕਰਾਰ ਹੈ। ਡੀਏਪੀ ਦੀ ਕਮੀ ਕਾਰਨ ਮਹੱਤਵਪੂਰਨ ਹਾਡ਼੍ਹੀ ਦੀ ਫ਼ਸਲ ਦੇ ਝਾਡ਼ ’ਤੇ ਮਾਡ

ਬਠਿੰਡਾ: ਕਣਕ ਦੀ ਬਿਜਾਈ ਦੇ ਸੀਜ਼ਨ ਹੁਣ ਪੂਰੇ ਜੋਬਨ ’ਤੇ ਪੁੱਜ ਚੁੱਕਾ ਹੈ, ਪਰ ਸੂਬੇ ਵਿਚ ’ਚ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਕਮੀ ਅਜੇ ਵੀ ਬਰਕਰਾਰ ਹੈ। ਡੀਏਪੀ ਦੀ ਕਮੀ ਕਾਰਨ ਮਹੱਤਵਪੂਰਨ ਹਾਡ਼੍ਹੀ ਦੀ ਫ਼ਸਲ ਦੇ ਝਾਡ਼ ’ਤੇ ਮਾਡ਼ਾ ਅਸਰ ਪੈ ਸਕਦਾ ਹੈ। ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਬੇਹੱਦ ਪਰੇਸ਼ਾਨ ਦਿਖਾਈ ਦੇ ਰਹੇ ਹਨ। ਇਸ ਵਾਰ ਝੋਨੇ ਦੀ ਕਟਾਈ ਲੇਟ ਹੋਣ ਅਤੇ ਡੀਏਪੀ ਖਾਦ ਦੀ ਕਮੀ ਦੇ ਚੱਲਦਿਆਂ ਕਣਕ ਦੀ ਬਿਜਾਈ ਪਛਡ਼ਣ ਦੀ ਸੰਵਾਭਨਾ ਹੈ। ਸੂਬੇ ਵਿਚ 35.50 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਣੀ ਹੈ, ਜਦੋਂ ਕਿ 18 ਨਵੰਬਰ ਤਕ ਸੂਬੇ ਵਿਚ ਸਿਰਫ਼ 50 ਫੀਸਦੀ ਕਣਕ ਦੀ ਬਿਜਾਈ ਹੋ ਸਕੀ ਹੈ। ਨਰਮਾ ਪੱਟੀ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ਵਿਚ ਕਣਕ ਦੀ ਬਿਜਾਈ ਨਵੰਬਰ ਦੇ ਆਖਰ ਤਕ ਚੱਲਣ ਦੀ ਸੰਭਾਵਨਾ ਹੈ, ਪਰ ਡੀਏਵੀ ਲੈਣ ਲਈ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪ੍ਰਾਈਵੇਟ ਡੀਲਰਾਂ ਵੱਲੋਂ ਡੀਏਪੀ ਖਾਦ ਕਿਸਾਨਾਂ ਨੂੰ ਬਲੈਕ ਵਿਚ ਮਹਿੰਗੇ ਭਾਅ ਵੇਚੀ ਜਾ ਰਹੀ ਹੈ। ਹਾਡ਼੍ਹੀ ਦੇ ਸੀਜ਼ਨ ਲਈ ਸੂਬੇ ’ਚ 6.50 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਡੀਏਪੀ ਦੀ ਲੋਡ਼ ਹੈ ਪਰ ਵਿਭਾਗ ਕੋਲ ਅਜੇ ਵੀ 50 ਫ਼ੀਸਦੀ ਖਾਦ ਦੀ ਘਾਟ ਹੈ। ਡੀਏਪੀ ਖਾਦ ਦੀ ਘਾਟ ਕਾਰਨ ਸੂਬੇ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਸ਼ੁਰੂਆਤੀ ਦੌਰ ’ਚ ਲੋਡ਼ੀਂਦੀ ਖਾਦ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪਿਆ। ਸਹਿਕਾਰੀ ਸਭਾਵਾਂ ’ਚ ਵੀ ਕਿਸਾਨਾਂ ਨੂੰ ਲੋਡ਼ੀਦੀ ਖਾਦ ਨਹੀਂ ਮਿਲ ਰਹੀ। ਹਾਲਾਂਕਿ ਵਿਭਾਗ ਭਾਵੇਂ ਡੀਏਪੀ ਖਾਦ ਦੇ ਸਟਾਕ ਦੇ ਅੰਕਡ਼ੇ ਦੱਸਣ ਤੋਂ ਗੁਰੇਜ਼ ਕਰ ਰਿਹਾ ਹੈ, ਪਰ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਭਾਗ ਕੋਲ ਲੋਡ਼ੀਦੀ ਖਾਦ ਹੈ। ਸੂਬੇ ਵਿਚ ਜਿਹਡ਼ੇ ਪ੍ਰਾਈਵੇਟ ਖਾਦ ਡੀਲਰਾਂ ਕੋਲ ਡੀਏਪੀ ਖਾਦ ਦਾ ਸਟਾਕ ਪਿਆ ਹੈ, ਉਹ ਕਿਸਾਨਾਂ ਜਾਂ ਤਾਂ ਖਾਦ ਮਹਿੰਗੇ ਭਾਅ ਵੇਚ ਰਹੇ ਹਨ ਜਾਂ ਫਿਰ ਡੀਏਪੀ ਖਾਦ ਦੇ ਨਾਲ ਹੋਰ ਖੇਤੀ ਵਸਤਾਂ ਖ਼ਰੀਦਣ ਲਈ ਮਜਬੂਰ ਕਰ ਰਹੇ ਹਨ। ਸਹਿਕਾਰੀ ਸਭਾਵਾਂ ਕੋਲ ਡੀਏਪੀ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰਾਈਵੇਟ ਡੀਲਰਾਂ ਤੋਂ ਇਹ ਖਾਦ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਫ਼ਸਲੀ ਹੱਦ ਕਰਜ਼ਾ ਖਾਦ ਤੇ ਕੀਟਨਾਸ਼ਕ ਦਵਾਈ ਖ਼ਰੀਦਣ ਲਈ ਦਿੰਦੀਆਂ ਹਨ, ਜਿਸ ਕਾਰਨ ਕਿਸਾਨ ਸਹਿਕਾਰੀ ਸਭਾਵਾਂ ਤੋਂ ਡੀਏਪੀ ਖਾਦ ਲੈ ਲੈਂਦੇ ਸਨ, ਪਰ ਹੁਣ ਉਨ੍ਹਾਂ ਨੂੰ ਨਕਦ ਪੈਸਿਆਂ ਨਾਲ ਮਹਿੰਗੇ ਭਾਅ ਡੀਏਪੀ ਖ਼ਰੀਦ ਕਰਨੀ ਪੈ ਰਹੀ ਹੈ। ਅਪ੍ਰੈਲ ਮਹੀਨੇ ’ਚ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੇ ਰੇਟ ’ਚ ਪ੍ਰਤੀ ਗੱਟਾ 150 ਰੁਪਏ ਭਾਅ ਵਧਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕਿਸਾਨ ਖਾਦ ਲੈਣ ਲਈ ਮਾਰੇ ਮਾਰੇ ਫਿਰ ਰਹੇ ਹਨ। ਸਰਕਾਰ ਨੇ ਖਾਦ ਦਾ ਭਾਅ 1200 ਤੋਂ 1350 ਰੁਪਏ ਪ੍ਰਤੀ ਗੱਟਾ ਕਰ ਦਿੱਤਾ ਸੀ।

ਖੇਤੀਬਾਡ਼ੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਜਸਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਡੀਏਪੀ ਖਾਦ ਲੋਡ਼ ਮੁਤਾਬਿਕ ਮੌਜੂਦ ਹੈ ਪਰ ਕੁਝ ਹਿੱਸਿਆਂ ਵਿਚ ਡੀਏਪੀ ਦੀ ਕਮੀ ਹੈ ਜਿਸ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ, ਫਾਜ਼ਿਲਕਾ, ਫਿਰਪੋਜ਼ੁਪੁਰ ਤੇ ਸ੍ਰੀ ਮੁਕਤਸਰ ਵਿਚ ਜਲਦੀ ਹੀ ਖਾਦ ਦੇ ਰੈਕ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਬਿਜਾਈ ਲਈ ਪੰਜ ਲੱਖ ਮੀਟ੍ਰਿਕ ਟਨ ਖਾਦ ਦੀ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਹਾਡ਼ੀ ਦੇ ਸੀਜ਼ਨ ਦੌਰਾਨ 14.75 ਮੀਟ੍ਰਿਕ ਯੂਰੀਆ ਖਾਦ ਦੀ ਲੋਡ਼ ਹੈ। ਖੇਤੀਬਾਡ਼ੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿਚ 34.50 ਲੱਖ ਹੈਕਟੇਅਰ ਕਰਬੇ ਵਿਚ ਕਣਕ ਦੀ ਬਿਜਾਈ ਹੋਣੀ ਹੈ ਪਰ ਹੁਣ ਤਕ 50 ਫੀਸਦੀ ਰਕਬਮੇ ਵਿਚ ਕਣਕ ਬੀਜੀ ਜਾ ਚੁੱਕੀ ਹੈ।

50 ਫ਼ੀਸਦੀ ਡੀਏਪੀ ਦੀ ਕਮੀ

ਸੂਬੇ ਅੰਦਰ ਇਸ ਵਾਰ 35 ਲੱਖ ਹੈਕਟੇਅਰ ’ਚ ਕਣਕ ਤੋਂ ਇਲਾਵਾ ਆਲੂਆਂ ਦੀ ਬਿਜਾਈ ਹੋਣੀ ਹੈ, ਜਿਸ ਲਈ 6.50 ਲੱਖ ਟਨ ਡੀਏਪੀ ਖਾਦ ਦੀ ਜ਼ਰੂਰਤ ਹੈ, ਪਰ ਪੰਜਾਬ ਕੋਲ ਸਿਰਫ਼ ਅੱਧੀ ਖਾਦ ਹੀ ਮੌਜ਼ੂਦ ਹੈ। ਕਣਕ ਦੀ ਫ਼ਸਲ ਵਿਚ ਪ੍ਰਤੀ ਏਕਡ਼ ਇਕ ਗੱਟਾ ਭਾਵ 50 ਕਿਲੋ ਡੀਏਪੀ ਖਾਦ ਪਾਈ ਜਾਂਦੀ ਹੈ ਜਦੋਂ ਕਿ ਆਲੂਆਂ ਲਈ ਤਿੰਨ ਗੱਟੇ ਡੀਏਪੀ ਖਾਦ ਦੀ ਜ਼ਰੂਰਤ ਪੈਂਦੀ ਹੈ। ਖੇਤੀਬਾਡ਼ੀ ਵਿਭਾਗ ਕਿਸਾਨਾਂ ਨੂੰ ਕਣਕ ਦੀ ਬਿਜਾਈ 15 ਨਵੰਬਰ ਤਕ ਕਰਨ ਦੀ ਸਿਫ਼ਾਰਸ਼ ਕਰਦਾ ਹੈ। ਚੀਨ ਦੁਨੀਆ ਦਾ ਸਭ ਤੋਂ ਵੱਡਾ ਡੀਏਪੀ ਦਾ ਉਤਪਾਦਕ ਹੈ ਅਤੇ ਭਾਰਤ ਨੂੰ ਪੌਸ਼ਟਿਕ ਤੱਤਾਂ ਦਾ ਇਕ ਪ੍ਰਮੁੱਖ ਸਪਲਾਇਰ ਵੀ ਹੈ। ਪਹਿਲਾਂ ਸਹਿਕਾਰੀ ਸਭਾਵਾਂ ਰਾਹੀਂ 80 ਫ਼ੀਸਦੀ ਡੀਏਪੀ ਕਿਸਾਨਾਂ ਨੂੰ ਸਪਲਾਈ ਕੀਤੀ ਜਾਂਦੀ ਸੀ ਪਰ ਪਿਛਲੇ ਸਾਲ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਇਹ ਸਪਲਾਈ ਘਟਾ ਕੇ 50 ਫ਼ੀਸਦੀ ਕਰ ਦਿੱਤੀ ਸੀ, ਜਦੋਂ ਕਿ ਵਪਾਰੀਆਂ ਨੂੰ ਪਹਿਲਾਂ 20 ਫ਼ੀਸਦੀ ਸਪਲਾਈ ਤੋਂ ਵਧਾ ਕੇ 50 ਫ਼ੀਸਦੀ ਡੀਏਪੀ ਸਪਲਾਈ ਕਰ ਦਿੱਤੀ ਸੀ।

ਇਕ ਹਫ਼ਤਾ ਲੇਟ ਬਿਜਾਈ ਨਾਲ ਇਕ ਕੁਇੰਟਲ ਘੱਟ ਜਾਂਦੈ ਝਾਡ਼

ਮਾਲਵਾ ਖੇਤਰ ਅੰਦਰ ਕਪਾਹ ਹੇਠਲੇ ਰਕਬੇ ਵਿਚ ਨਵੰਬਰ ਦੇ ਆਖਰ ਤਕ ਕਣਕ ਦੀ ਬਿਜਾਈ ਚੱਲਦੀ ਹੈ। ਨਰਮੇ ਵਾਲੇ ਖੇਤਰ ਵਿਚ ਅਜੇ ਕਿਸਾਨ ਆਖਰੀ ਚੋਣੀ ਦੇ ਨਰਮੇ ਦੀ ਚੁਗਾਈ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਡੀਏਪੀ ਖਾਦ ਦੀ ਕਮੀ ਕਾਰਨ ਕਈ ਕਿਸਾਨ ਐੱਨਪੀਕੇ ਖਾਦਾਂ ਦੀ ਵਰਤੋਂ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਡੀਏਪੀ ਦੀ ਕਮੀ ਕਾਰਨ ਕਿਸਾਨਾਂ ਦੀ ਲੁੱਟ ਹੋਈ ਸੀ ਪਰ ਇਸ ਵਾਰ ‘ਆਪ’ ਸਰਕਾਰ ਦੇ ਧਿਆਨ ਨਾ ਦੇਣ ਕਾਰਨ ਕਿਸਾਨ ਡੀਏਪੀ ਖਾਦ ਲੈਣ ਲਈ ਪਰੇਸ਼ਾਨ ਹਨ ਅਤੇ ਉਨ੍ਹਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਣਕ ਦਾ ਝਾਡ਼ ਘੱਟਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਸੀ ਅਤੇ ਜੇਕਰ ਇਸ ਵਾਰ ਡੀਏਪੀ ਖਾਦ ਸਮੇਂ ਸਿਰ ਨਾ ਮਿਲੀ ਤਾਂ ਇਸ ਦਾ ਕਣਕ ਦੇ ਝਾਡ਼ ’ਤੇ ਮਾਡ਼ਾ ਅਸਰ ਪਵੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਮਾਹਿਰਾਂ ਨੇ ਕਿਹਾ ਕਿ ਇਕ ਹਫ਼ਤੇ ਦੀ ਦੇਰੀ ਨਾਲ ਬੀਜੀ ਕਣਕ ਦੇ ਝਾਡ਼ ਦਾ ਇਕ ਕੁਇੰਟਲ ਨੁਕਸਾਨ ਹੁੰਦਾ ਹੈ।

Send this to a friend