ਬਾਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਬਾਲੀ ਵਿੱਚ G20 ਡਿਨਰ ਦੌਰਾਨ ਹਲਕੀ ਜਿਹੀ ਮੁਸਕਰਾਹਟ ਨਾਲ ਗੱਲਬਾਤ ਕੀਤੀ, ਪਰ ਦੋਵਾਂ ਪ੍ਰਮੁੱਖ ਨੇਤਾਵਾਂ ਵਿਚਕਾਰ ਕੋਈ ਮੁਲਾਕਾਤ ਤੈਅ ਨਹੀਂ ਹੈ। ਨਿਊਜ਼ ਏਜੰਸੀ ਏਐਨਆਈ ਦੁਆਰਾ ਜਾਰੀ ਕੀਤੇ ਗਏ ਵਿਜ਼ੂਅਲਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸਾਰੇ ਜੀ20 ਡੈਲੀਗੇਟਾਂ ਲਈ ਆਯੋਜਿਤ ਰਾਤ ਦੇ ਖਾਣੇ ਵਿੱਚ ਚੀਨੀ ਰਾਸ਼ਟਰਪਤੀ ਨਾਲ ਗੱਲ ਕਰਦੇ ਦਿਖਾਇਆ ਗਿਆ।
ਪੂਰਬੀ ਲੱਦਾਖ ‘ਚ ਚੀਨ ਵੱਲੋਂ ਸਰਹੱਦ ‘ਤੇ ਘੁਸਪੈਠ ਨੂੰ ਲੈ ਕੇ ਜਾਰੀ ਤਣਾਅ ਦਰਮਿਆਨ ਦੋਵਾਂ ਵਿਚਾਲੇ ਦੁਵੱਲੀ ਬੈਠਕ ਦੀ ਸੰਭਾਵਨਾ ‘ਤੇ ਸਵਾਲ ਉਠਾਏ ਗਏ ਸਨ। ਸਾਲ 2020 ‘ਚ ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਚੋਟੀ ਦੇ ਨੇਤਾ ਇਕੱਠੇ ਦੇਖੇ ਗਏ ਹਨ।
#WATCH | Prime Minister Narendra Modi meets Chinese President Xi Jinping and US Secretary of State Antony Blinken at G20 dinner hosted by Indonesian President Joko Widodo in Bali, Indonesia.
— ANI (@ANI) November 15, 2022
(Source: Reuters) pic.twitter.com/nZorkq4R1Y
ਪੀਐਮ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਨਾਲ ਵੀ ਮੁਲਾਕਾਤ ਕੀਤੀ। ਪਿਛਲੇ ਮਹੀਨੇ ਸੁਨਕ ਦੇ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਗੱਲਬਾਤ ਸੀ। ਇੱਕ ਹੋਰ ਟਵੀਟ ਵਿੱਚ, ਪੀਐਮਓ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਿਸ਼ੀ ਸੁਨਕ ਨੇ ਬਾਲੀ ਵਿੱਚ ਜੀ-20 ਸੰਮੇਲਨ ਦੇ ਪਹਿਲੇ ਦਿਨ ਚਰਚਾ ਕੀਤੀ।” ਪੀਐੱਮਓ ਨੇ ਟਵੀਟ ਕੀਤਾ, “ਜੀ-20 ਸੰਮੇਲਨ ਦੀ ਸ਼ੁਰੂਆਤ ‘ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਸੰਖੇਪ ਚਰਚਾ ਕੀਤੀ। “