ਟੀਵੀ ਦੇ ਮਸ਼ਹੂਰ ਕੁਇਜ਼ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਨੂੰ ਲੈ ਕੇ ਦਰਸ਼ਕਾਂ ’ਚ ਵੱਖਰਾ ਹੀ ਕ੍ਰੇਜ ਦੇਖਣ ਨੂੰ ਮਿਲਦਾ ਹੈ। ਹੁਣ ਤਕ ਇਸ ਸ਼ੋਅ ਨੇ ਕਈ ਲੋਕਾਂ ਨੂੰ ਅਮੀਰ ਬਣਾਇਆ ਹੈ। ਇਸ ਦਾ ਹਰ ਐਪੀਸੋਡ ਬਹੁਤ ਖ਼ਾਸ ਹੰੁਦਾ ਹ
ਟੀਵੀ ਦੇ ਮਸ਼ਹੂਰ ਕੁਇਜ਼ ਟੀਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਨੂੰ ਲੈ ਕੇ ਦਰਸ਼ਕਾਂ ’ਚ ਵੱਖਰਾ ਹੀ ਕ੍ਰੇਜ ਦੇਖਣ ਨੂੰ ਮਿਲਦਾ ਹੈ। ਹੁਣ ਤਕ ਇਸ ਸ਼ੋਅ ਨੇ ਕਈ ਲੋਕਾਂ ਨੂੰ ਅਮੀਰ ਬਣਾਇਆ ਹੈ। ਇਸ ਦਾ ਹਰ ਐਪੀਸੋਡ ਬਹੁਤ ਖ਼ਾਸ ਹੰੁਦਾ ਹੈ। ਅਜਿਹੇ ’ਚ ਸੋਮਵਾਰ ਦਾ ਐਪੀਸੋਡ ਵੀ ਕਾਫ਼ੀ ਦਿਲਚਸਪ ਰਿਹਾ ਹੈ। ਸ਼ੋਅ ’ਚ ਬਿੱਗ ਬੀ ਸਵਾਲ-ਜਵਾਬ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਾਫ਼ੀ ਗੱਲਾਂ ਕਰਦੇ ਹਨ। ਹਾਲ ਹੀ ’ਚ ਫਿਲਮ ‘ਉਚਾਈ’ ਦੀ ਪੂਰੀ ਟੀਮ ਸ਼ੋਅ ’ਚ ਪਹੁੰਚੀ। ਇਸ ਦੌਰਾਨ ਫਿਲਮ ਦੀ ਕਾਸਟ ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ ਅਤੇ ਰੀਨਾ ਦੱਤਾ ਨੇ ਖ਼ੂਬ ਮਸਤੀ ਕੀਤੀ। ਅਜਿਹੇ ’ਚ ਹੌਟ ਸੀਟ ’ਤੇ ਬੈਠੇ ਅਮਿਤਾਭ ਬੱਚਨ ਨੇ ਵੀ ਇਸ ਮੌਕੇ ਦਾ ਪੂਰਾ ਆਨੰਦ ਲਿਆ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਨੀਨਾ ਗੁਪਤਾ ਨੇ ਅਮਿਤਾਭ ਨੂੰ ਪੁੱਛਿਆ ਇਹ ਸਵਾਲ
ਇਸ ਦੌਰਾਨ ਬਿੱਗ ਬੀ ਤਾਂ ਪਿੱਛੇ ਰਹਿ ਗਏ ਅਤੇ ਨੀਨਾ ਗੁਪਤਾ ਨੇ ਉਨ੍ਹਾਂ ’ਤੇ ਸਵਾਲਾਂ ਦੇ ਤੀਰ ਚਲਾ ਦਿੱਤੇ। ‘ਵਧਾਈ ਹੋ’ ਫੇਮ ਅਦਾਕਾਰਾ ਨੇ ਕਿਊ ਕਾਰਡਜ਼ ਦੀ ਮਦਦ ਨਾਲ ਬਿੱਗ ਬੀ ਨੂੰ ਅਜਿਹਾ ਸਵਾਲ ਪੁੱਛਿਆ, ਜਿਸ ਨੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ। ਨੀਨਾ ਨੇ ਪੁੱਛਿਆ ਕਿ ਜੇ ਤੁਹਾਨੂੰ ਆਪਣੀ ਜ਼ਿੰਦਗੀ ’ਚ ਕੋਈ ਇਕ ਚੀਜ਼ ਬਦਲਣ ਦਾ ਮੌਕਾ ਮਿਲੇ, ਤਾਂ ਤੁਸੀਂ ਕੀ ਬਦਲਣਾ ਚਾਹੋਗੇ?
ਅਮਿਤਾਭ ਨੇ ਬਹੁਤ ਖ਼ੂਬਸੂਰਤ ਦਿੱਤਾ ਜਵਾਬ
ਨੀਨਾ ਗੁਪਤਾ ਦੇ ਇਸ ਸਵਾਲ ਦਾ ਜਵਾਬ ਦੇਣ ਲਈ ਅਮਿਤਾਭ ਬੱਚਨ ਨੇ ਜ਼ਿਆਦਾ ਨਹੀਂ ਸੋਚਿਆ ਅਤੇ ਬਹੁਤ ਹੀ ਸ਼ਾਨਦਾਰ ਜਵਾਬ ਦਿੱਤਾ। ਬਿੱਗ ਬੀ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ’ਚ ਕੁਝ ਵੀ ਬਦਲਣਾ ਨਹੀਂ ਚਾਹੁਣਗੇ। ਉਨ੍ਹਾਂ ਕਿਹਾ ਕਿ ਬਜਾਏ ਕੁਝ ਵੀ ਬਦਲਣ ਦੇ, ਉਨ੍ਹਾਂ ਦੀ ਜ਼ਿੰਦਗੀ ’ਚ ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਹੀ ਉਹ ਇਖ ਵਾਰ ਫਿਰ ਜਿਊਣਾ ਚਾਹੁਣਗੇ। ਮਹਾਨਾਇਕ ਦੀ ਇਹ ਗੱਲ ਸੁਣ ਕੇ ਹਰ ਕੋਈ ਬਹੁਤ ਖ਼ੁਸ ਹੋਇਆ ਅਤੇ ਅਨੁਪਮ ਖੇਰ ਨੇ ਉਨ੍ਹਾਂ ਦੀ ਗੱਲ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਫਿਲਮ ਨਾਲ ਜੁੜੀਆਂ ਕਈ ਗੱਲਾਂ ਵੀ ਸੈੱਟ ’ਤੇ ਹੋਈਆਂ।