ਰਜਿਸਟਰੀਆਂ ,ਐਨ ਓ ਸੀ ਅਤੇ ਬਿਜਲੀ ਦੇ ਮੀਟਰ ਸ਼ੁਰੂ ਕਰਵਾਉਣ ਅਤੇ ਕੁਲੈਕਟਰ ਰੇਟ ਸਹੀ ਕਰਵਾਉਣ ਦੀਅਾਂ ਮੰਗਾਂ ਨੂੰ ਲੈ ਕੇ ਲੈਂਡ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਲਾਡੋਵਾਲ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੀ ਹੈ ।
ਲੁਧਿਆਣਾ: ਰਜਿਸਟਰੀਆਂ ,ਐਨ ਓ ਸੀ ਅਤੇ ਬਿਜਲੀ ਦੇ ਮੀਟਰ ਸ਼ੁਰੂ ਕਰਵਾਉਣ ਅਤੇ ਕੁਲੈਕਟਰ ਰੇਟ ਸਹੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਲੈਂਡ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਲਾਡੋਵਾਲ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੀ ਹੈ । ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਹ ਪ੍ਰਦਰਸ਼ਨ ਸੋਮਵਾਰ ਸ਼ਾਮ 5 ਵਜੇ ਤਕ ਚੱਲੇਗਾ।ਉਨ੍ਹਾਂ ਆਖਿਆ ਕਿ ਇਸ ਧਰਨੇ ਵਿੱਚ ਸੂਬੇ ਦੇ ਵੱਖ ਵੱਖ ਇਲਾਕਿਆਂ ‘ਚੋਂ ਪ੍ਰਾਪਰਟੀ ਡੀਲਰ ਤਾਂ ਹਿੱਸਾ ਲੈ ਹੀ ਰਹੇ ਹਨ ਇਸ ਦੇ ਨਾਲ ਨਾਲ ਪ੍ਰਾਪਰਟੀ ਕਾਰੋਬਾਰ ਨਾਲ ਸਬੰਧਤ ਹੋਰ ਕਿੱਤਿਆਂ ਨਾਲ ਜੁੜੇ ਵਿਅਕਤੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਰਹੇ ਹਨ । ਗੁਰਮੀਤ ਮੁੰਡੀਆਂ ਨੇ ਆਖਿਆ ਕਿ ਜੇਕਰ ਜਲਦੀ ਹੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ । ਇਸ ਮੌਕੇ ਉੱਘੇ ਸਿਆਸੀ ਆਗੂ ਅਤੇ ਕਲੋਨਾਈਜ਼ਰ ਅਬਦੁਲ ਸ਼ਕੂਰ ਮਾਂਗਟ , ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰੀਸ਼ ਪਾਸੀ ,ਪ੍ਰਧਾਨ ਦੀਪਕ ਗੁਪਤਾ ,ਹਰਵਿੰਦਰ ਵਰਮਾ ,ਸੁਭਾਸ਼ ਗੋਗਨਾ ,ਰਾਜ ਕੁਮਾਰ ਸ਼ਰਮਾ ,ਲਵਲੀ ਰਾਣਾ ,ਜਗਦੀਸ਼ ਲਾਲ ਜੱਗਾ ,ਸ਼ਕੀਲ ਅਹਿਮਦ ,ਰਾਜੇਸ਼ ਸਹਿਗਲ ਅਤੇ ਸੈਂਕੜੇ ਲੋਕ ਮੌਜੂਦ ਰਹੇ ।