February 3, 2023 7:39 pm

ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਫੇਮਿਨਾ ਮਿਸ ਗ੍ਰੈਂਡ ਇੰਡੀਆ ਮਨਿਕਾ ਸ਼ਿਯੋਕੰਦ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੀਆਂ ਬੇਟੀਆਂ ਦੀ ਉਲਬਧੀਆਂ ‘ਤੇ ਮਾਣ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਨਾ ਸਿਰਫ ਹਰਿਆਣਾ ਦਾ, ਸਗੋ ਦੇਸ਼ ਦਾ ਵਿਸ਼ਵ ਵਿਚ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਬੇਟੀਆਂ ਨਾ ਸਿਰਫ ਖੇਡ ਸਿਖਿਆ ਪ੍ਰਬੰਧਨ, ਖੇਤੀਬਾੜੀ, ਉਦਯੋਗ ਆਦਿ ਖੇਤਰਾਂ ਵਿਚ ਮੋਹਰੀ ਹਨ, ਸਗੋ ਹੁਣ ਫਿਲਮਾਂ ਅਤੇ ਸੁੰਦਰਤਾ ਮੁਕਾਬਲਿਆਂ ਵਿਚ ਵਿਚ ਪਰਚਮ ਲਹਿਰਾ ਰਹੀਆਂ ਹਨ।ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਫੇਮਿਨਾ ਮਿਸ ਗ੍ਰੈਂਡ ਇੰਡੀਆ ਮਨਿਕਾ ਸ਼ਿਯੋਕੰਦ ਨਾਲ ਮੁਲਾਕਾਤ ਦੌਰਾਨ ਗਲਬਾਤ ਕਰ ਰਹੇ ਸਨ। ਕੈਮਿਕਲ ਇੰਜੀਨੀਅਰ ਮਨਿਕਾ ਸ਼ਿਯੋਕੰਦ ਜਿਲ੍ਹਾ ਜੀਂਦ ਦੀ ਰਹਿਣ ਵਾਲੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਜਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਲਧਬੀਆਂ ‘ਤੇ ਅੱਜ ਪੁਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਨੇ ਕਾਮਨਾ ਕੀਤੀ ਕਿ ਊਹ ਇਸੀ ਤਰ੍ਹਾ ਅੱਗੇ ਵੱਧਦੇ ਹੋਏ ਵਿਸ਼ਵ ਸੁੰਦਰੀ ਬਣੇ। ਉਨ੍ਹਾਂ ਨੇ ਮਨਿਕਾ ਸ਼ਿਯੋਕੰਦ ਨੂੰ ਗੀਤਾ ਅਤੇ ਸ਼ਾਲ ਭੇਂਟ ਕੀਤੀ ਅਤੇ ਉਨ੍ਹਾਂ ਤੋਂ ਗੀਤਾ ਦਾ ਅਧਿਐਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਗੀਤਾ ਵਿਚ ਉਨ੍ਹਾਂ ਨੂੱ ਜੀਵਨ ਦੀ ਸਾਰੀ ਸਮਸਿਆਵਾਂ ਦਾ ਹੱਲ ਮਿਲੇਗਾ। ਸੂਬੇ ਦੀ ਬੇਟੀਆਂ ਦੀ ਉਪਲਬਧੀਆਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਨਿਕਾ ਸ਼ਿਯੋਕੰਦ ਪਿਛਲੇ 6 ਸਾਲ ਵਿਚ ਸੂਬੇ ਦੀ ਤੀਜੀ ਬੇਟੀ ਹੈ, ਜਿਨ੍ਹਾਂ ਨੇ ਸੁੰਦਰਤਾ ਮੁਕਾਬਲਿਆਂ ਵਿਚ ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਮਾਨੁਸ਼ੀ ਛਿੱਲਰ ਅਤੇ ਮੀਨਾਕਸ਼ੀ ਨੇ ਵੀ ਇਸੀ ਤਰ੍ਹਾ ਦੀ ਸੁੰਦਰਤਾ ਮੁਕਾਬਲੇ ਵਿਚ ਵੱਡੀ ਉਪਲਬਧਤਾ ਪ੍ਰਾਪਤ ਕੀਤੀ ਹੈ। ਮਾਨੁਸ਼ੀ ਛਿੱਲਰ ਤਾਂ ਸਾਲ 2017 ਵਿਚ ਵਿਸ਼ਵ ਸੁੰਦਰੀ ਬਣੀ, ਜਦੋਂ ਕਿ ਮੀਨਾਕਸ਼ੀ ਸਾਲ 2018 ਵਿਚ ਰਨਰ ਅੱਪ ਰਹੀ।ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿਚ ਤਾਂ ਸੂਬੇ ਦੀਆਂ ਬੇਟੀਆਂ ਲੇ ਮੈਂਡਲਾਂ ਦੀ ਝੜੀ ਲਗਾ ਕੇ ਆਪਣੇ ਦਮਖਮ ਦਾ ਲੋਹਾ ਮਨਵਾਇਆ ਹੈ। ਇਸ ਸਮੇਂ ਟੋਕਿਓ ਓਲੰਪਿਕ ਦੀ ਤਿਆਰੀ ਦੇ ਲਈ ਕੈਂਪ ਚੱਲ ਰਿਹਾ ਹੈ। ਉਸ ਵਿਚ ਚੋਣ ਹੋਈਆਂ ਦੇਸ਼ ਦੀਆਂ 37 ਮਹਿਲਾ ਬਾਕਸਰ ਵਿੱਚੋਂ 22 ਹਰਿਆਣਾ ਦੀਆਂ ਹਨ।ਮੁੱਖ ਮੰਤਰੀ ਨਾਲ ਗਲਬਾਤ ਕਰਦੇ ਹੋਏ ਮਨਿਕਾ ਸ਼ਿਯੋਕੰਦ ਨੇ ਕਿਹਾ ਕਿ ਸੂਬੇ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਮਾਤਾ-ਪਿਤਾ ਨੇ ਬੇਟੀਆਂ ਨੂੰ ਅੱਗੇ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਮੁਹਿੰਮ ਸਿਰਫ ਬੇਟੀ ਬਚਾਉਣ ਅਤੇ ਪੜਾਉਣ ਤਕ ਹੀ ਸੀਮਤ ਨਹੀਂ ਹਨ, ਸਗੋਂ ਬੇਟੀਆਂ ਨੂੰ ਖਿਲਾਉਣ ਅਤੇ ਲਗਾਤਾਰ ਅੱਗੇ ਵਧਾਉਣ ਤਕ ਚਲਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੜੀ ਸਾਨੂੰ ਹੋਰ ਅੱਗੇ ਵਧਾਉਦੇ ਰਹਾਂਗੇ। ਅੱਜ ਇਸ ਮੁਹਿੰਮ ਦੇ ਨਤੀਜੇ ਵਜੋ ਸੂਬੇ ਵਿਚ ਲਿੰਗਾਨੁਪਾਤ 871 ਤੋਂ ਵੱਧ ਕੇ 922 ਹੋ ਗਿਆ ਹੈ।ਇਸ ਮੌਕੇ ‘ਤੇ ਮਨਿਕਾ ਸ਼ਿਯੋਕੰਦ ਨੇ ਮੁੱਖ ਮੰਤਰੀ ਜੀ ਨਾਲ ਗਲਬਾਤ ਕਰਦੇ ਹੋਏ ਭਵਿੱਖ ਵਿਚ ਵਾਤਾਵਰਣ ਸਰੰਖਣ ‘ਤੇ ਕੰਮ ਕਰਨ ਦਾ ਸੰਕਲਪ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਨਾ ਸਿਰਫ ਕਲਾਈਮੇਟ ਅਤੇ ਮਿੱਟੀ ਦਾ ਬਚਾਉਣਾ ਜਰੂਰੀ ਹੈ, ਸਗੋ ਵਰਤੋ ਕੀਤੇ ਗਏ ਉਤਪਾਦਾਂ ਦਾ ਸਹੀ ਨਾਲ ਨਿਪਟਾਨ ਕਰਨਾ ਵੀ ਜਰੂਰੀ ਹੈ। ਵਿਸ਼ੇਸ਼ਕਰ, ਸੈਨੇਟਰੀ ਪੈਡ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬਨਾਉਣ ਵਿਚ ਪਲਾਸਟਿਕ ਦੀ ਅਪੇਕਸ਼ਾ ਬਾਇਓਡਿਗੇ੍ਰਟੇਬਲ ਸਮੱਗਰੀ ਜਿਵੇਂ ਕਿ ਕਾਟਨ, ਬਾਂਸ, ਕੇਲਾ, ਜੂਟ ਆਦਿ ਦੀ ਵਰਤੋ ਕੀਤੀ ਜਾਣਾ ਚਾਹੀਦੀ ਹੈ। ਇਸ ‘ਤੇ ਮੁੱਖ ਮੰਤਰੀ ਨੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਬਾਰੇ ਉਦਮੀਆਂ ਨਾਲ ਵਿਚਾਰ-ਵਟਾਂਦਰਾ ਕਰ ਕਾਰਗਰ ਕਦਮ ਚੁੱਕਣ।ਮੁੱਖ ਮੰਤਰੀ ਨੇ ਮਨਿਕਾ ਸ਼ਿਯੋਕੰਦ ਦੀ ਵਾਤਾਵਰਣ ਸਰੰਖਣ ਦੇ ਪ੍ਰਤੀ ਦਿਲਚਸਪੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੂਬੇ ਵਿਚ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦਾ ਬ੍ਰਾਂਡ ਅੰਬੈਸੇਡਰ ਬਨਣ ਦਾ ਸੁਝਾਅ ਦਿੱਤਾ ਜਿਸ ‘ਤੇ ਮਨਿਕਾ ਸ਼ਿਯੋਕੰਦ ਤੇ ਉਨ੍ਹਾਂ ਦੇ ਪਰਿਜਨਾਂ ਨੇ ਤੁਰੰਤ ਸਹਿਮਤੀ ਪ੍ਰਗਟਾਈ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਭੁਜਲ ਪੱਧਰ ਦੀ ਗਿਰਾਵਟ ਨੂੰ ਦੇਖਦੇ ਹੋਏ ਜਲ ਨੂੰ ਬਚਾਉਣ ਦੀ ਬਹੁਤ ਜਰੂਰਤ ਹੈ। ਇਹ ਨਾ ਸਿਰਫ ਆਮ ਆਦਮੀ ਦੇ ਜੀਵਨ ਦੀ ਸਮਸਿਆ ਹੈ, ਸਗੋ ਸੂਬੇ ਵਿਚ ਕਿਸਾਨਾਂ ਅਤੇ ਖੇਤੀਬਾੜੀ ਨੂੰ ਜੀਵਨ ਰੇਖਾ ਹੈ। ਉਨ੍ਹਾਂ ਨੇ ਕਿਹਾ ਕਿ ਇਸੀ ਉਦੇਸ਼ ਨਾਲ ਅਸੀਂ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿਚ ਝੋਨੇ ਦੀ ਥਾਂ ‘ਤੇ ਘੱਟ ਪਾਣੀ ਨਾਲ ਉੱਗਣ ਵਾਲੀਆਂ ਫਸਲਾਂ ਬਿਜਣ ‘ਤੇ ਕਿਸਾਨ ਨੂੰ ਪ੍ਰਤੀ ਏਕੜ 7 ਹਜਾਰ ਰੁਪਏ ਪੋ੍ਰਤਸਾਹਨ ਰਕਮ ਦਿੱਤੀਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਖਰੀਫ-2020 ਵਿਚ 97 ਹਜਾਰ ਏਕੜ ਜਮੀਨ ‘ਤੇ ਝੋਨੇ ਦੀ ਥਾਂ ਹੋਰ ਫਸਲਾਂ ਬਿਜੀਆਂ ਗਈਆਂ ਅਤੇ ਹਿਸ ਕਾਰਣ ਹਿਸ ਵਾਰ ਝੋਨਾ ਉਤਪਾਦਨ ਵੀ ਘੱਟ ਹੋਇਆ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਮੀਡੀਆ ਸਲਾਹਕਾਰ ਅਮਿਤ ਆਰਿਆ, ਮਨਿਕਾ ਸ਼ਿਯੋਕੰਦ ਦੀ ਮਾਤਾ ਮਮਤਾ ਸ਼ਿਯੋਕੰਦ, ਪਿਤਾ ਸੂਰਜਮੱਲ ਸ਼ਿਯੋਕੰਦ ਤੇ ਉਸ ਦੇ ਮਾਮਾ-ਮਾਮੀ ਅਤੇ ਭਰਾ ਵੀ ਮੌਜੂਦ ਸਨ।

Send this to a friend