February 3, 2023 7:36 pm

ਸੂਬਾ ਸਰਕਾਰ ਨੇ ਸਕਸ਼ਮ ਯੁਵਾ ਯੋਜਨਾ ਦੇ ਤਹਿਤ 6 ਮਹੀਨੇ ਦੀ ਏਗਜਿਟ ਰਣਨੀਤੀ ਤਿਆਰ ਕੀਤੀ ਹੈ – ਮੁੱਖ ਮੰਤਰੀ

ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਵਿਚ ਕੋਈ ਵੀ ਯੁਵਾ ਬੇਰੁਜਗਾਰ ਨਾ ਰਹਿਣ ਦੇ ਵਿਜਨ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਨੇ ਸਕਸ਼ਮ ਯੁਵਾ ਯੋਜਨਾ ਦੇ ਤਹਿਤ 6 ਮਹੀਨੇ ਦੀ ਏਗਜਿਟ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਤਹਿਤ ਸਮਰੱਥ ਨੌਜੁਆਨਾਂ ਨੂੰ ਸਕਸ਼ਮ ਯੁਵਾ ਯੋਜਨਾ ਛੱਡਣ ਤੋਂ ਪਹਿਲਾਂ ਉਨ੍ਹਾਂ ਦੇ ਕੌਸ਼ਲ ਵਿਕਾਸ ਕਰਨ, ਰੁਜਗਾਰ ਯੋਗ ਸਿਖਲਾਈ ਅਤੇ ਰੁਜਗਾਰ ਲਿੰਕੇਜ ਰਾਹੀਂ ਉਨ੍ਹਾਂ ਦੇ ਲਈ ਰੁਜਗਾਰ ਦੇ ਮੌਕੇ ਵਧਾਉਣ ਤਹਿਤ ਵਿਸ਼ੇਸ਼ ਯਤਨ ਕੀਤੇ ਜਾਣਗੇ।ਇਹ ਜਾਣਕਾਰੀ ਅੱਜ ਇੱਥੇ ਸਕਸ਼ਮ ਯੁਵਾ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਮੀਟਿੰਗ ਵਿਚ ਦਿੱਤੀ ਗਈ। ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ। ਕਿਰਤ ਅਤੇ ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਵੀ ਮੀਟਿੰਗ ਵਿਚ ਮੌਜੂਦ ਸਨ।ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਸਾਰੇ ਮੰਜੂਰ ਸਮਰੱਥ ਯੁਵਾ ਉਮੀਦਵਾਰਾਂ ਦਾ ਡਾਟਾ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦੇ ਨਾਲ ਜੋੜਿਆ ਜਾਵੇਗਾ। ਇਸ ‘ਤੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਮੌਜੂਦ ਵਿਚ ਮੰਜੂਰ 2.30 ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ 1,63,147 ਸਮਰੱਥ ਨੌਜੁਆਨਾਂ ਦੇ ਕੋਲ ਪੀਪੀਪੀ ਆਈਡੀ ਹਨ ਅਤੇ ਉਨ੍ਹਾਂ ਨੂੰ ਜੋੜ ਦਿੱਤਾ ਗਿਆ ਹੈ। ਬਾਕੀ ਊਮੀਦਵਾਰਾਂ ਨੂੰ 28 ਫਰਵਰੀ, 2021 ਤਕ ਕਵਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਜਿਲ੍ਹਿਆਂ ਵਿਚ ਮੰਜੂਰ ਸਮਰੱਥ ਯੁਵਾ ਉਮੀਦਵਾਰਾਂ ਦੀ ਗਿਣਤੀ 10,000 ਤੋਂ ਵੱਧ ਹੈ, ਉਨ੍ਹਾਂ ਉਮੀਦਵਾਰਾਂ ਨੂੰ ਉਨ੍ਹਾਂ ਜਿਲ੍ਹਿਆਂ ਵਿਚ ਸਥਾਨਕ ਨੌਕਰੀਆਂ ਅਤੇ ਸਵੇਰੁਜਗਾਰ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੇ ਯੋਗ ਨਵੇਂ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਸਕਸ਼ਮ ਯੁਵਾ ਪੋਰਟਲ ‘ਤੇ ਨਾਮਜਦਗੀ ਕਰਨ ਦੇ ਸਬੰਧ ਵਿਚ ਆਟੋਮੈਟਿਕ ਨੋਟੀਫਿਕੇਸ਼ ਭੇਜੀ ਜਾਵੇ।ਮੀਟਿੰਗ ਵਿਚ ਦਸਿਆ ਗਿਆ ਕਿ ਸਕਸ਼ਮ ਯੁਵਾ ਯੋਜਨਾ ਦੇ ਤਹਿਤ ਪੋਸਟ ਗਰੈਜੂਏਟ, ਗਰੈਜੂਏਟ ਅਤੇ 12ਵੀਂ ਦੇ ਵਿਦਅਿਾਰਥੀਆਂ ਨੂੰ 100 ਘੰਟੇ ਦੇ ਕੰਮ ਲਈ 6000 ਰੁਪਏ ਮਹੀਨਾ ਮਾਨਦੇਯ ਤੋਂ ਇਲਾਵਾ 3000 ਰੁਪਏ, 1500 ਰੁਪਏ ਅਤੇ 900 ਰੁਪਏ ਦਿੱਤੇ ਜਾਂਦੇ ਹਨ। ਮੌਜੂਦਾ ਵਿਚ ਸਕਸ਼ਮ ਯੁਵਾ ਪੋਰਟਲ ‘ਤੇ 2.30 ਲੱਖ ਤੋਂ ਵੱਧ ਯੁਵਾ ਮੰਜੂਰ ਹਨ ਅਤੇ 16,000 ਤੋਂ ਵੱਧ ਅਜਿਹੇ ਯੁਵਾ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਹਨ।ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਏਗਜਿਟ ਰਣਨੀਤੀ ਦੇ ਤਹਿਤ 5900 ਸਮਰੱਥ ਯੁਵਾ, ਜੋ ਯੋਜਨਾ ਦੇ ਨਿਯਮ ਅਤੇ ਸ਼ਰਤਾਂ ਦੇ ਅਨੁਸਾਰ 35 ਸਾਲ ਦੀ ਉਮਰ ਪੂਰੀ ਹੋਣ ‘ਤੇ ਸਾਲ 2020-21 ਅਤੇ 2021-22 ਦੌਰਾਨ ਯੋਜਨਾ ਨੂੰ ਛੱਡ ਦੇਣਗੇ, ਉਨ੍ਹਾਂ ਦੇ ਲਈ ਰੁਜਗਾਰ ਦੇਣ ਤਹਿਤ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਉਦੇਸ਼ ਦੇ ਲਈ ਜੋ 6 ਮਹੀਨੇ ਦੀ ਰਣਨੀਤੀ ਬਣਾਈ ਗਈ ਹੈ, ਉਸ ਵਿਚ 1-3 ਮਹੀਨੇ ਦੇ ਘੱਟ ਸਮੇਂ ਸਕਿਲਿੰਗ ਅਤੇ 3-5 ਦਿਨਾਂ ਦੀ ਅਪਸਕਿਲਿੰਗ ਸ਼ਾਮਿਲ ਹੈ, ਇਕ ਮਹੀਨੇ ਦਾ ਰੁਜਗਾਰ ਯੋਗ ਸਿਖਲਾਈ ਜਿਵੇ ਬਾਇਓਡੇਟਾ ਦੀ ਤਿਆਰੀ, ਇੰਟਰਵਿਯੂ ਦੀ ਤਿਆਰੀ ਅਤੇ ਕਰਿਅਰ ਕਾਊਂਸਲਿੰਗ ਅਤੇ ਦੋ ਮਹੀਨੇ ਦੀ ਐਗਰੀਗੇਟਰਸ, ਸਥਾਨਕ ਨਿਯੋਕਤਾ ਅਤੇ ਟੇਲੀਗ੍ਰਾਮ ਸਮੂਹ ਦੇ ਨਾਲ ਜਾਬ ਲਿੰਕੇਜ ਸ਼ਾਮਿਲ ਹਨ। ਸਾਲ 2021 ਵਿਚ 30,000 ਸਮਰੱਥ ਨੌਜੁਆਨਾਂ ਨੂੰ ਕਰਿਅਰ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਮੀਟਿੰਗ ਵਿਚ ਦਸਿਆ ਗਿਆ ਕਿ ਸਮਰੱਥ ਯੁਵਾ ਊਮੀਦਵਾਰਾਂ ਨੂੰ ਗ੍ਰੇਡਅੱਪ ਪਲੇਟਫਾਰਮ ਰਾਹੀਂ ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੂਲਤ ਪ੍ਰਦਾਨ ਕੀਤੀ ਗਈ ਹੈ। ਕੁੱਲ ਸਮਰੱਥ ਉਮੀਦਵਾਰਾਂ ਵਿੱਚੋਂ 64 ਫੀਸਦੀ ਯਾਨੀ 32,000 ਤੋਂ ਵੱਧ ਸਮਰੱਥ ਉਮੀਦਵਾਰਾਂ ਨੂੰ ਹਰਿਆਣਾ ਦੇ ਬਾਹਰ ਵੀ ਸਰਕਾਰੀ ਨੌਕਰੀਆਂ ਦੇ ਲਈ ਕੋਚਿੰਗ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਪੋ੍ਰਗ੍ਰਾਮ ਦੇ ਤਹਿਤ, ਊਮੀਦਵਾਰਾਂ ਨੂੰ 18 ਮਹੀਨੇ ਦੇ ਲਈ 3 ਪ੍ਰੀਖਿਆ ਸ਼ੇ੍ਰਣੀਆਂ, ਟ੍ਰਾਂਸਫਰ ਲਾਗਿਨ, ਮੋਹਰੀ 500 ਉਮੀਦਵਾਰਾਂ ਦੇ ਲਈ ਮੁਫਤ ਲਾਇਵ ਕਲਾਸਾਂ, ਮਾਕ ਟੇਸਟ ਅਤੇ ਵੀਡੀਓ ਅਤੇ ਸਾਰੀ ਮਹੀਨਾ ਆਲ ਇੰਡੀਆ ਲਾਇਵ ਮਾਕ ਪ੍ਰੀਖਿਆ ਪ੍ਰਦਾਨ ਕੀਤੀ ਜਾਂਦੀ ਹੈ।ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਰੁਜਗਾਰ ਯੌਗ ਸਮਰੱਥ ਨੋਜੁਆਨਾਂ ਦੇ ਲਈ 14 ਤੋਂ ਵੱਧ ਜਾਬ ਐਗਰੀਗੇਟਰਸ ਅਤੇ ਸਥਾਨਕ ਨਿਯੁਕਤਾਵਾਂ ਵੱਲੋਂ 1791 ਜਾਬ ਆਫਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ 156 ਉਮੀਦਵਾਰਾਂ ਨੇ ਪਹਿਲਾਂ ਹੀ ਜੁਆਇੰਨ ਕਰ ਲਿਆ ਹੈ। ਇਸ ਤੋਂ ਇਲਾਵਾ, ਸੋਨੀਪਤ ਅਤੇ ਝੱਜਰ ਵਿਚ ਟੇਲੀਗ੍ਰਾਮ ਪਲੇਟਫਾਰਮ ਰਾਹੀਂ ਉਪਲਬਧ ਨਿਜੀ ਨੌਕਰੀਆਂ ਦੇ ਮੌਕਿਆਂ ਦੇ ਬਾਰੇ ਵਿਚ ਜਾਗਰੁਕਤਾ ਪੈਦਾ ਕਰਨ ਦੇ ਲਈ ਇਕ ਪਾਇਲਟ ਪਰਿਯੋਜਨਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ।ਮੀਟਿੰਗ ਵਿਚ ਦਸਿਆ ਗਿਆ ਕਿ ਰਾਜ ਵਿਚ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਜੁਲਾਈ 2020 ਦੇ ਮਹੀਨੇ ਵਿਚ ਰੁਜਗਾਰ ਪੋਰਟਲ ਆਂਚ ਕੀਤਾ ਸੀ। ਸ੍ਰੀ ਮਨੌਹਰ ਲਾਲ, ਜੋ ਵਿੱਤ ਮੰਤਰੀ ਵੀ ਹਨ, ਨੇ 28 ਫਰਵਰੀ, 2020 ਨੂੰ ਵਿਧਾਨਸਭਾ ਵਿਚ ਆਪਣੇ ਬਜਟ ਭਾਸ਼ਨ ਦੋਰਾਨ ਐਲਾਨ ਕੀਤੀ ਸੀ ਕਿ ਨੌਕਰੀ ਦੇ ਮੌਕਿਆਂ ਨਾਲ ਜੋੜਨ ਦੇ ਲਈ ਕੁਸ਼ਲ ਨੌਜੁਆਨਾਂ ਦਾ ਇਕ ਡਾਟਾਬੇਸ ਬਣਾਇਆ ਜਾਵੇਗਾ। ਡੀ-ਡੁਪਲੀਕੇਸ਼ਨ ਦੇ ਬਾਅਦ ਰੁਜਗਾਰ ਪੋਰਟਲ ‘ਤੇ ਲਗਭਗ 24 ਲੱਖ ਰਿਗਾਰਡ ਪ੍ਰਾਪਤ ਹੋਏ ਅਤੇ ਇਸ ਡਾਟਾ ਨੂੰ ਹੋਰ ਵੱਧ ਗਲਤੀਰਹਿਤ ਬਣਾਇਆ ਜਾ ਰਿਹਾ ਹੈ। ਸਾਲ 2020 ਦੌਰਾਨ 21,345 ਨੌਕਰੀ ਤਲਾਸ਼ਣ ਵਾਲੇ ਲੋਕਾਂ ਨੂੰ ਰੁਜਗਾਰ ਵਿਭਾਗ ਦੇ ਜਿਲ੍ਹਾ ਸੰਪਰਕ ਅਧਿਕਾਰੀ ਅਤੇ ਐਗਰੀਗੇਟਰਸ ਰਾਹੀਂ ਨੌਕਰੀ ਪ੍ਰਦਾਨ ਕੀਤੀ ਗਈ ਹੈ।ਮੀਟਿੰਗ ਵਿਚ ਰੁਜਗਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਕੋਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਰਾਕੇਸ਼ ਗੁਪਤਾ, ਮੁੱਖ ਮੰਤਰੀ ਦਫਤਰ ਵਿਚ ਸਲਾਹਕਾਰ ਯੋਗੇਂਦਰ ਚੌਧਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Send this to a friend