October 1, 2023 2:19 am

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਇੰਟਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ ਅਤੇ ਹਿਸਾਰ ਦੇ ਵਿਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ

ਚੰਡੀਗੜ੍ਹ, 14 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਇੰਟਨੈਸ਼ਨਲ ਏਅਰਪੋਰਟ ਤੋਂ ਚੰਡੀਗੜ੍ਹ ਅਤੇ ਹਿਸਾਰ ਦੇ ਵਿਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਇਸ ਉੜਾਨ ਦੇ ਪਹਿਲੇ ਯਾਤਰੀ ਬੋਰਡਿੰਗ ਪਾਸ ਦਿੱਤਾ ਅਤੇ ਹਵਾਈ ਪੱਟੀ ‘ਤੇ ਜਾ ਕੇ ਜਹਾਜ ਦੇ ਬਾਰੇ ਵਿਚ ਜਾਣਕਾਰੀ ਲਈ। ਇਹ ਸੇਵਾ ਏਅਰ ਟੈਕਸੀ ਏਵੀਏਸ਼ਨ ਨੇ ਸ਼ੁਰੂ ਕੀਤੀ ਹੈ।ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹਵਾਈ ਸੇਵਾਵਾਂ ਦੀ ਦਿਸ਼ਾ ਵਿਚ ਅੱਜ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਕਰ ਸੰਕ੍ਰਾਂਤੀ ਦੇ ਸ਼ੁਭ ਦਿਨ ਚੰਡੀਗੜ੍ਹ ਤੋਂ ਹਿਸਾਰ ਹਵਾਈ ਸੇਵਾ ਸ਼ੁਰੂ ਹੋਣ ‘ਤੇ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਏਅਰ ਟੈਕਸੀ ਕੰਪਨੀ ਨੇ ਚਾਰ ਸੀਟਰ ਹਵਾਈ ਜਹਾਜ ਮੰਗਵਾਏ ਹਨ। ਇਸ ਵਿਚ ਇਕ ਸਮੇਂ ਵਿਚ ਪਾਇਲਟ ਤੋਂ ਇਲਾਵਾ ਤਿੰਨ ਲੋਕ ਯਾਤਰਾ ਕਰ ਸਕਣਗੇ। ਇਸ ਹਵਾਈ ਜਹਾਜ ਨਾਲ ਚੰਡੀਗੜ੍ਹ ਤੋਂ ਹਿਸਾਰ ਦੀ ਦੂਰੀ 45 ਮਿੰਟ ਵਿਚ ਤੈਟ ਕੀਤੀ ਜਾ ਸਕੇਗੀ। ਇਹ ਸੇਵਾ ਭਾਰਤ ਸਰਕਾਰ ਦੀ ਉੜਾਨ ਸਕੀਮ ਦੇ ਤਹਿਤ ਸ਼ੁਰੂ ਹੋਈ ਹੈ। ਇਸ ਸਕੀਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੀਤੀ ਸੀ। ਜਿਨ੍ਹਾਂ ਦਾ ਸਪਨਾ ਹੈ ਕਿ ਹਵਾਈ ਚੱਪਲ ਵਾਲਾ ਵੀ ਹਵਾਈ ਯਾਤਰਾ ਕਰਨ। ਉੜਾਨ ਸਕੀਮ ਦੇ ਤਹਿਤ ਸ਼ੁਰੂ ਹੋਈ ਇਹ ਵਿਮਾਨ ਸੇਵਾ ਪ੍ਰਧਾਨ ਮੰਤਰੀ ਦੇ ਸਪਨੇ ਨੁੰ ਸਾਕਾਰ ਕਰੇਗੀ।ਉਨ੍ਹਾਂ ਲੇ ਕਿਹਾ ਕਿ ਕੰਪਨੀ ਨੇ ਹਿਸਾਰ ਤੋਂ ਚੰਡੀਗੜ੍ਹ ਤਕ ਦੇ ਲਈ 1755 ਰੁਪਏ ਦਾ ਬਹੁਤ ਹੀ ਕਿਫਾਇਤੀ ਕਿਰਾਇਆ ਤੈਅ ਕੀਤਾ ਹੈ। ਇਸ ਦੀ ਬੁਕਿੰਗ http://flyairtaxi.in ‘ਤੇ ਆਨਲਾਇਨ ਹੋ ਸਕੇਗੀ। ਕੰਪਨੀ ਨੇ ਪ੍ਰਾਈਵੇਟ ਬੁਕਿੰਗ ਦੀ ਸਹੂਲਤ ਵੀ ਰੱਖੀ ਹੈ ਜਿਸ ਦਾ ਕਿਰਾਇਆ ਵੱਖ ਹੋਵੇਗਾ। ਹਿਸਾਰ ਤੋਂ ਚੰਡੀਗੜ੍ਹ ਦੇ ਵਿਚ ਹਰ ਰੋਜ ਆਵਾਜਾਈ ਦੀ ਇਕ ਉੜਾਨ ਨਿਰਧਾਰਿਤ ਸਮੇਂ ‘ਤੇ ਹੋਵੇਗੀ ਭਲੇ ਹੀ ਇਕ ਯਾਤਰੀ ਨੇ ਬੁਕਿੰਗ ਕਰਾਈ ਹੋਵੇ।ਅੱਜ ਤੋਂ ਚੰਡੀਗੜ੍ਹ-ਹਿਸਾਰ ਹਵਾਈ ਸੇਵਾ ਦੀ ਸ਼ੁਰੂਆਤ ਕਰਨ ਦੇ ਬਾਅਦ ਕੰਪਨੀ 18 ਜਨਵਰੀ, 2021 ਤੋਂ ਹਿਸਾਰ ਤੋਂ ਦੇਹਰਾਦੂਨ ਅਤੇ 23 ਜਨਵਰੀ, 2021 ਨੂੰ ਹਿਸਾਰ ਤੋਂ ਧਰਮਸ਼ਾਲਾ ਦੇ ਲਈ ਹਵਾਈ ਸੇਵਾ ਸ਼ੁਰੂ ਕਰੇਗੀ। ਇਸ ਦੇ ਬਾਅਦ, ਹਿਮਾਚਲ ਦੇ ਸ਼ਿਮਲਾ, ਕੁੱਲੂ, ਭੂੰਤਰ ਤੋਂ ਇਲਾਵਾ ਹਰਿਆਣਾ ਦੇ ਸਾਰੇ ਏਅਰਪੋਰਟ ਤੋਂ ਕੰਪਨੀ ਸੇਵਾਵਾਂ ਸ਼ੁਰੂ ਕਰੇਗੀ।

Send this to a friend