December 7, 2023 4:01 pm

ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦੇ ਲਈ ਪੁਰੀ ਤਰ੍ਹਾਂ ਨਾਲ ਤਿਆਰ ਹੈ

ਚੰਡੀਗੜ੍ਹ, 13 ਜਨਵਰੀ – ਹਰਿਆਣਾ ਸਿਹਤ ਵਿਭਾਗ ਆਗਾਮੀ 16 ਜਨਵਰੀ ਤੋਂ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਦੇ ਲਈ ਪੁਰੀ ਤਰ੍ਹਾਂ ਨਾਲ ਤਿਆਰ ਹੈ। ਕੋਵਿਡ-19 ਵੈਕਸੀਨ ਲਗਾਉਣ ਦੇ ਪਹਿਲੇ ਪੜਾਅ ਵਿਚ ਵਿਭਾਗ ਦੇ ਕੋਲ ਅੱਜ ਪੁਣੇ ਤੋਂ ਕੋਵੀਸ਼ੀਲਡ ਵੈਕਸੀਨ ਦੀ 2,41,500 ਖੁਰਾਕ ਪਹੁੰਚੀ।ਇਹ ਵੈਕਸੀਨ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ, ਕੌਮੀ ਸਿਹਤ ਮਿਸ਼ਨ ਹਰਿਆਣਾ ਦੇ ਨਿਦੇਸ਼ਕ (ਪ੍ਰਸਾਸ਼ਨ) ਡਾ. ਬੀ.ਕੇ. ਰਾਜੋਰਾ ਅਤੇ ਐਸਪੀਆਈਓ ਡਾ. ਵੀਰੇਂਦਰ ਅਹਿਲਾਵਤ ਨੇ ਅੱਜ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਪ੍ਰਾਪਤ ਕੀਤੀ।ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦਸਿਆ ਕਿ ਹਰਿਆਣਾ ਦੇ ਸਿਹਤ ਵਿਭਾਗ ਨੂੰ ਅੱਜ ਕੋਵੀਸ਼ੀਲਡ ਵੈਕਸੀਨ ਦੀ 2,41,500 ਖੁਰਾਕ ਪ੍ਰਾਪਤ ਹੋਈ ਹੈ। ਇਸ ਦੇ ਬਾਅਦ ਇਹ ਵੈਕਸੀਨ ਕੁਰੂਕਸ਼ੇਤਰ ਦੇ ਸਟੇਟ ਵੈਕਸੀਨ ਸਟੋਰ ਵਿਚ ਲੈ ਜਾਈ ਗਈ, ਜਿੱਥੇ ਉਨ੍ਹਾਂ ਨੂੰ ਕੁਰੁਕਸ਼ੇਤਰ ਦੇ ਸਿਵਲ ਸਰਜਨ ਸੁਖਬੀਰ ਸਿੰਘ ਅਤੇ ਡੀ.ਆਈ.ਓ ਡਾ. ਅਨੁਪਮਾ ਸਿੰਘ ਨੂੰ ਸੌਂਪ ਦਿੱਤੀ ਗਈ।ਸ੍ਰੀ ਅਰੋੜਾ ਨੇ ਅੱਗੇ ਦਸਿਆ ਕਿ ਰਾਜ ਭਰ ਵਿਚ 113 ਇਕਿਯੂਨਾਈਜੇਸ਼ਲ ਸ਼ੈਸ਼ਨ ਸਾਇਟਸ ਦੀ ਪਹਿਚਾਣਕੀਤੀ ਗਈ ਹੈ। ਹੈਲਥ ਕੇਅਰ ਵਰਕਰਾਂ ਨੂੰ ਵੈਕਸੀਨ ਪਹਿਲਾਂ ਲਗਾਈ ਜਾਵੇਗੀ। ਹਰੇਕ ਸ਼ੈਸ਼ਲ ਸਾਈਟਸ ‘ਤੇ ਵੈਕਸੀਨੇਟਰਾਂ ਵੱਲੋਂ 100 ਲਾਭਪਾਤਰਾਂ ਨੂੰ ਵੈਕਸੀਨ ਲਗਾਈ ਜਾਵੇਗੀ। ਇਸ ਸਬੰਧ ਵਿਚ ਕੋਵਿਨ ਪੋਰਟਲ ‘ਤੇ ਪਹਿਲਾਂ ਹੀ ਜਾਣਕਾਰੀ ਅਪਲੁੋਡ ਕੀਤੀ ਜਾ ਚੁੱਕੀ ਹੈ। ਜਲਦੀ ਹੀ ਵੈਕਸੀਨ ਲਗਾਉਣ ਲਈ ਪ੍ਰਸਾਸ਼ਨ ਵੱਲੋਂ ਲਾਭਪਾਤਰਾਂ ਨੂੰ ਸੰਦੇਸ਼ ਭੇਜੇ ਜਾਣਗੇ।ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਡਰਾਈ ਰਨ ਦੇ ਸੰਚਾਲਨ ਦੀ ਪੂਰੀ ਕਵਾਇਦ ਨੂੰ ਫਾਇਦੇਮੰਦ ਦਸਦੇ ਹੋਏ ਕਿਹਾ ਕਿ ਡਰਾਈ ਰਨ ਦੇ ਸੰਚਾਲਨ ਦੇ ਬਾਅਦ ਇਹ ਪਤਾ ਚਲਿਆ ਕਿ ਇਕ ਵੈਕਸੀਨੇਟਰ 100 ਲਾਭਪਾਤਰਾਂ ਨੂੰ ਵੈਕਸੀਨ ਦੇ ਸਕਦਾ ਹਨ। ਇਸ ਤਰ੍ਹਾਂ ਹਰੇਕ ਸ਼ੈਸ਼ਨ ਸਾਇਟਸ ‘ਤੇ ਟੀਕਾਰਣ ਅਧਿਕਾਰੀਆਂ ਦੀ ਇਕ ਪੰਜ ਮੈਂਬਰੀ ਟੀਮ ਨਿਯੁਕਤ ਕੀਤੀ ਜਾਵੇਗੀ, ਜੋ ਇਹ ਯਕੀਨੀ ਕਰੇਗੀ ਕਿ ਵੈਕਸੀਨ ਦੇ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਨੇ ਦਸਿਆ ਕਿ ਵੈਕਸੀਨ ਲਗਾਉਣ ਤੋਂ ਪਹਿਲਾਂ ਹਰੇਕ ਲਾਭਪਾਤਰ ਦੇ ਕੋਲ ਪਹੁੰਚਣ ਉਸ ਸੰਦੇਸ਼ ਦੀ ਜਾਂਚ ਕੀਤੀ ਜਾਵੇਗੀ, ਜੋ ਪ੍ਰਸਾਸ਼ਨ ਨੇ ਭੇਜੇ ਹਨ। ਵੈਕਸੀਨ ਦੇ ਬਾਅਦ ਲਾਭਪਾਤਰ ਇੰਤਜਾਰ ਕਰੇਗਾ ਅਤੇ ਉਸ ਨੂੰ ਸਾਵਧਾਨੀ ਵਰਤਣ ਲਈ ਨਿਰਦੇਸ਼ਿਤ ਕੀਤਾ ਜਾਵੇਗਾ।ਸ੍ਰੀ ਅਰੋੜਾ ਨੇ ਇਹ ਵੀ ਦਸਿਆ ਕਿ ਵੈਕਸੀਨ ਲਗਾੳਣ ਦੇ ਬਾਅਦ ਲਾਭਪਾਤਰ ਸੋਸ਼ਲ ਡਿਸਟੈਂਸਿੰਗ, ਸਾਹ ਸਵੱਛਤਾ, ਹੱਥ ਦੀ ਸਵੱਛਤਾ ਦੇ ਨਿਯਮਾਂ ਦਾ ਪਾਲਣ ਯਕੀਨੀ ਕਰਨ ਲਈ ਕਿਹਾ ਜਾਵੇਗਾ।

Send this to a friend