December 7, 2023 6:31 pm

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ 18 ਜਨਵਰੀ, 2021 ਨੁੰ ਤਕ ਕਾਰਜਕਰੀ ਇੰਜੀਨੀਅਰ ਦੇ ਦਫਤਰ, ਪੰਚਕੂਲਾ ਵਿਚ ਕੀਤੀ ਜਾਵੇਗੀ

ਚੰਡੀਗੜ੍ਹ, 13 ਜਨਵਰੀ – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰ ਮੰਚ ਦੀ ਕਾਰਵਾਈ 18 ਜਨਵਰੀ, 2021 ਨੁੰ ਸਵੇਰੇ 11:00 ਤੋਂ ਦੁਪਹਿਰ 1:00 ਵਜੇ ਤਕ ਕਾਰਜਕਰੀ ਇੰਜੀਨੀਅਰ ਦੇ ਦਫਤਰ, ਪੰਚਕੂਲਾ ਵਿਚ ਕੀਤੀ ਜਾਵੇਗੀ।ਮੰਚ ਦੇ ਮੈਂਬਰ, ਖਪਤਕਾਰਾਂ ਦੀ ਸਾਰੀ ਤਰ੍ਹਾ ਦੀਆਂ ਸਮਸਿਆਵਾਂ ਦੀ ਸੁਣਵਾਹੀ ਕਰਣਗੇ ਜਿਨ੍ਹਾਂ ਵਿਚ ਮੁੱਖ ਰੂਪ ਨਾਲ ਬਿਲਿੰਗ, ਵੋਲਟੇਜ, ਮੀਟਰਿੰਗ ਨਾਲ ਸਬੰਧਿਤ ਸ਼ਿਕਾਇਤਾਂ, ਕਨੈਕਸ਼ਨ ਕੱਟਣ ਅਤੇ ਜੋੜਨ ਬਿਜਲੀ ਸਪਲਾਈ ਵਿਚ ਰੁਕਾਵਟਾਂ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ।ਬਹਿਰਹਾਲ, ਮੰਚ ਵੱਲੋਂ ਬਿਲਜੀ ਐਕਅ ਦੀ ਧਾਰਾ 126 ਅਤੇ ਧਾਰ 135 ਤੋਂ 139 ਦੇ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੇ ਅਣਅਥੋਰਾਇਜਡ ਵਰਤੋ ਦੇ ਮਾਮਲਿਆਂ ਵਿਚ ਦੰਡ ਅਤੇ ਜੁਰਮਾਨਾ ਅਤੇ ਧਾਰਾ 161 ਦੇ ਤਹਿਤ ਜਾਂਚ ਅਤੇ ਦੁਰਘਟਨਾਵਾਂ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਿਕਾਇਤਾਂ ਦੇ ਹੱਲ ਲਈ ਇਸ ਮੌਕੇ ਦਾ ਲਾਭ ਚੁੱਕਣ।

Send this to a friend