December 5, 2024 9:16 pm

ਪੰਜਾਬ ਏਕਤਾ, ਬਿਹਾਰ ਪੂਰਨ ਅਤੇ ਜੰਮੂ ਕਸ਼ਮੀਰ ਮੁਜ਼ਾਮਿਲ ਨੇ ਗਾਣ ਅਤੇ ਨਾਚ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

ਮੋਹਾਲੀ 6 ਜਨਵਰੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੁਆਰਾ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਦਿੰਦੇ ਹˉਏ ਵਰਚੁਅਲ ਮੌਡ ਤੇ ਪ੍ਰਤਿਭਾ ਮੁਕਾਬਲਾ ਕਰਵਾਇਆ ਗਿਆ। ਇੰਜੀਨੀਅਰਿੰਗ, ਲਾਅ, ਐਗਰੀਕਲਚਰ, ਫਾਰਮੇਸੀ, ਮੈਨੇਜਮੈਂਟ, ਨਰਸਿੰਗ, ਬੀ.ਐਡ ਆਦਿ ਦੇ ਵਿਦਿਆਰਥੀਆਂ ਨੇ ਗਾਇਨ, ਗਰੁੱਪ ਡਾਂਸ, ਭੰਗੜਾ, ਗਿੱਧਾ, ਡਾਂਸ, ਮਿਮਿਕਰੀ, ਸਕੈਚਿੰਗ, ਕਲਾਜ, ਸੰਗੀਤ ਦੇ ਸਾਜ਼ ਵਜਾਉਂਣ ਆਦਿ ਦੀਆਂ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ।ਇਸ ਟੈਲੰਟ ਹੰਟ ਦਾ ਆਯˉਜਨ ਕਰਨ ਦਾ ਮੁੱਖ ਉਦੇਸ਼ ਉਭਰ ਰਹੇ ਕਲਾਕਾਰਾਂ ਦੀ ਸਮਰਥਾ ਦਾ ਪਤਾ ਲਗਾਉਣਾ ਸੀ। ਇਸ ਮੌਕੇ ਉਤਸ਼ਾਹੀ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕੀਤੀ। ਫਾਰਮੇਸੀ ਵਿਭਾਗ ਦੀ ਏਕਤਾ ਵਡੇਰਾ ਅਤੇ ਮੁਜ਼ਾਮਿਲ ਅਲਤਾਫ ਨੇ ਬਾਲੀਵੁੱਡ ਡਾਂਸ ਅਤੇ ਗਾਇਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਜੀਨੀਅਰਿੰਗ ਵਿਭਾਗ ਪੂਰਨ ਸਿੰਘ ਨੇ ਲਿਰਿਕਲ ਹਿੱਪ ਹੌਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ, ਕਿ “ਮਹਾਨ ਗੱਲਾਂ ਹਮੇਸ਼ਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ। ਵਿਸ਼ਵਾਸ ਕਰਦੇ ਹਨ ਕਿ ਉਹ ਉਨਾ ਨੂੰ ਪੂਰਾ ਕਰ ਸਕਦੇ ਹਨ, ਪਰ ਇਸ ਦਾ ਪਾਲਣ ਕਰਨ ਦੀ ਹਿੰਮਤ ਅਤੇ ਹੁਨਰ ਬਹੁਤ ਘੱਟ ਵਿੱਚ ਹੁੰਦਾ ਹੈ ।ਉਨਾ ਨੇ ਅਗੇ ਕਿਹਾ, ਕਿ ਹਰ ਵਿਅਕਤੀ ਵਿੱਚ ਪ੍ਰਤਿਭਾ ਹੁੰਦਾ ਹੈ ਪਰ ਉਸਨੂੰ ਪ੍ਰਦਰਸ਼ਿਤ ਕਰਨ ਲਈ ਪਲੇਟਫਾਰਮ ਦੀ ਜ਼ਰੂਰਤ ਹੁੰਦੀ ਹੈ­ ਜਿੱਥੇ ਉਹ ਐਕਸਪˉਜਰ ਨੂੰ ਪ੍ਰਾਪਤ ਕਰ ਸਕਦਾ ਹੈ। ਆਰੀਅਨਜ਼ ਸਮੇਂ ਸਮੇਂ ਤੇ ਅਜਿਹਾ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਮੌਕੇ ਕਾਲਜ ਵਲˉ ਜੇਤੂਆਂ ਅਤੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Send this to a friend