October 2, 2023 7:47 pm

ਆਰੀਅਨਜ਼ ਵਿਖੇ ਕ੍ਰਿਸਮਸ ਸਮਾਰੋਹ ਆਯੋਜਿਤ

ਮੋਹਾਲੀ – ਆਰੀਅਨਜ਼ ਗੱਰੁਪ ਆਫ਼ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵਿਖੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਅਤੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਨੂੰ ਮਨਾਉਣ ਲਈ ਕਰਵਾਏ ਗਏ ਵੱਖ-ਵੱਖ ਆਨਲਾਈਨ ਸਮਾਗਮਾਂ ਵਿੱਚ ਹਿੱਸਾ ਲਿਆ।ਕੈਂਪਸ ਨੂੰ ਸੁੰਦਰ ਸਜਾਇਆ ਗਿਆ ਸੀ ਅਤੇ ਹਰ ਕੋਈ ਲਾਲ ਅਤੇ ਚਿੱਟੇ ਰੰਗ ਦੇ ਕਪੜੇ ਪਹਿਨ ਕੇ ਆਏ ਹੋਏ ਸਨ। ਵਿਦਿਆਰਥੀਆਂ ਨੇ ਆਨਲਾਈਨ ਮੋਡ ਉਤੇ ਡਾਂਸ ਪੇਸ਼ ਕਰਕੇ ਵੱਖ-ਵੱਖ ਕੈਰੇਲ ਪੇਸ਼ ਕੀਤੇ।ਸਟਾਫ ਵਿਚ ਮਿਠਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਪ੍ਰੋ. ਬੀਐਸ ਸਿੱਧੂ, ਡਾਇਰੈਕਟਰ, ਆਰੀਅਨਜ਼ ਗਰੁੱਪ ਨੇ ਯਿਸੂ ਮਸੀਹ ਦੇ ਜਨਮ ਦੇ ਉਦੇਸ਼ ਅਤੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।

Send this to a friend