April 20, 2026 4:17 am

ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਸਰਕਲ ਪ੍ਰਧਾਨ ਨਿਯੁਕਤ ਕੀਤੇ

ਫਾਜ਼ਿਲਕਾ, 22 ਦਸੰਬਰ – ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਨੇ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਯੂਥ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਿਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਜੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿੰਨ੍ਹਾਂ ਦੇ ਵਿਸਥਾਰ ਹੇਠ ਅਨੁਸਾਰ ਹਨ:
ਜਿਲ੍ਹਾ ਫਾਜ਼ਿਲਕਾ ਹਲਕਾ ਜਲਾਲਾਬਾਦ ਤੋਂ ਸਰਕਲ ਜਲਾਲਾਬਾਦ ਸ਼ਹਿਰੀਂ-1 ਤੋਂ ਬਲਜੀਤ ਸਿੰਘ , ਜਲਾਲਾਬਾਦ ਦਿਹਾਤੀ ਤੋਂ ਹਰਭਜਨ ਸਿੰਘ, ਮੰਡੀ ਰੋੜਾਵਾਲੀ ਤੋਂ ਹਰਪ੍ਰੀਤ ਸਿੰਘ, ਘੁਬਾਇਆ ਤੋਂ ਸੋਨਾ ਸਰਪੰਚ , ਵੈਰੋਕੇ ਤੋਂ ਯਾਦਵਿੰਦਰ ਸਿੰਘ , ਢਾਬ ਖੁਸ਼ਲ ਜੋਈਆਂ ਤੋਂ ਸੋਨਾ ਝੁਗੇ, ਅਰਨੀਵਾਲਾ ਮੰਡੀ ਤੋਂ ਲੱਕੀ, ਅਰਨੀਵਾਲਾ ਦਿਹਾਤੀ ਤੋਂ ਹਰਪ੍ਰੀਤ ਸਿੰਘ , ਜੰਡ ਭਿਮੇ ਸ਼ਾਹ ਤੋਂ ਹਰਪ੍ਰੀਤ ਬਾਨਾਵਲੀ । ਹਲਕਾ ਬੱਲੂਆਣਾ ਤੋਂ ਸਰਕਲ ਘੱਲੂ ਤੋਂ ਜਗਸੀਰ ਸਿੰਘ, ਰੁਹਦੀਆਂਵਾਲੀ ਤੋਂ ਸਤਵਿੰਦਰ ਸਿੰਘ, ਬੱਲੂਆਣਾ ਤੋਂ ਹਰਦਵਿੰਦਰ ਸਿੰਘ, ਕੰਧਵਾਲਾ ਅਮਰਕੋਟ ਤੋਂ ਦਵਿੰਦਰ ਸਿੰਘ, ਬਾਹਾਵਾਲਾ ਤੋਂ ਅਮਨ ਜਾਖੜ , ਸਿੱਟੋ ਗੁੰਨੋ ਤੋਂ ਸੁਮੀਤ ਕੁਮਾਰ,ਬਾਜ਼ੀਦਪੁਰ ਭੋਮਾ ਤੋਂ ਅਰੁਣ ਪੁੰਨਿਆ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ।ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਤੇ ਸ. ਸੁਖਦੀਪ ਸਿੰਘ ਸ਼ੁਕਾਰ ਅਤੇ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।

Send this to a friend