ਢਾਕਾ, 24 ਜੂਨ (ਪੀ.ਟੀ.)-ਬੰਗਲਾਦੇਸ਼ ਦੇ ਇਕ ਬੈਂਚ ਨੇ 1971 ‘ਚ ਪਾਕਿਸਤਾਨ ਖ਼ਿਲਾਫ਼ ਦੇਸ਼ ਦੇ ਮੁਕਤੀ ਸੰਗਰਾਮ ’ਚ ਯੁੱਧ ਅਪਰਾਧ ਦੇ ਦੋਸ਼ੀ ਕੱਟੜਪੰਥੀ ਜਮਾਤ-ਏ-ਇਸਲਾਮੀ ਦੇ ਮੁਖੀ ’ਤੇ ਅੱਜ ਆਖ਼ਰੀ ਸਮੇਂ ‘ਤੇ ਉਦੋਂ ਫੈਸਲਾ ਟਾਲ ਦਿੱਤਾ ਜਦੋਂ ਅਧਿਕਾਰੀਆਂ ਨੇ ਕਿਹਾ ਕਿ ਉਹ ਬੀਮਾਰ ਹਨ ਅਤੇ ਜੇਲ੍ਹ ਵਿਚੋਂ ਨਹੀਂ ਆ ਸਕਦੇ। ਮੋਤਿਉਰ ਰਹਿਮਾਨ ਨਿਜ਼ਾਮੀ ‘ਤੇ ਮੁਕਤੀ ਸੰਗਰਾਮ ਦੌਰਾਨ ਹੱਤਿਆ, ਜਬਰ ਜਨਾਹ, ਲੁੱਟ ਖੋਹ, ਬੰਗਾਲੀਆਂ ਦੀ ਹੱਤਿਆ ਅਤੇ ਇਸ ਲਈ ਉਕਸਾਉਣ ਸਮੇਤ 16 ਦੋਸ਼ ਹਨ ਅਤੇ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।