Skip to content
Independent perspectives. Global stories.
BREAKING

ਆਰੀਅਨਜ਼ ਵਿਖੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ ਗਿਆ

Share this story

ਆਰੀਅਨਜ਼ ਕਾਲਜ ਆਫ਼ ਲਾਅ ਨੇ ਇਸ ਮੌਕੇ ਆਨ ਲਾਈਨ ਸਪੀਚ ਮੁਕਾਬਲੇ ਕਰਵਾਏ

ਮੋਹਾਲੀ 26 ਨਵੰਬਰ – ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ ਨੇ ਰਾਸ਼ਟਰੀ ਸੰਵਿਧਾਨ ਦਿਵਸ ਦੀ ਮਹੱਤਤਾ ਦਰਸਾਉਣ ਅਤੇ ਕਾਨੂੰਨੀ ਪੇਸ਼ੇ ਦੀ ਡੂੰਘੀ ਸਮਝ ਪੈਦਾ ਕਰਨ ਲਈ ਵਰਚੁਅਲ ਮੋਡ ਰਾਹੀਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ। ਆਰੀਅਨਜ਼ ਲਾਅ, ਇੰਜੀਨੀਅਰਿੰਗ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਬੀ.ਐਡ, ਖੇਤੀਬਾੜੀ ਆਦਿ ਦੇ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰਸ਼ੰਸਾ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ।ਇਸ ਮੌਕੇ ਐਡਵੋਕੇਟ ਗਗਨ ਪ੍ਰਦੀਪ ਸਿੰਘ ਬੱਲ ਨੇ ਆਰੀਅਨਜ਼ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨਾਂ ਕਿਹਾ ਕਿ ਰਾਸ਼ਟਰੀ ਸੰਵਿਧਾਨ ਦਿਵਸ, ਜਿਸ ਨੂੰ ‘ਸੰਵਿਧਾਨ ਦਿਵਸ’ ਵੀ ਕਿਹਾ ਜਾਂਦਾ ਹੈ ਅਤੇ ਇਸ ਦਾ ਮਹੱਤਵ ਇਸ ਗੱਲ ‘ਤੇ ਹੈ ਕਿ ਸੰਨ 1949 ਦੇ ਇਸ ਦਿਨ, ਸੰਵਿਧਾਨ ਸਭਾ ਦੁਆਰਾ ਸੰਵਿਧਾਨ ਦੀ ਡਰਾਫਟਿੰਗ, ਜੋ ਡਾ: ਬੀਆਰ ਅੰਬੇਦਕਰ ਦੀ ਪ੍ਰਧਾਨਗੀ ਹੇਠ 09 ਦਸੰਬਰ 1946 ਨੂੰ ਸ਼ੁਰੂ ਕਰ ਦਿੱਤਾ ਸੀ ਊਹ 2 ਸਾਲ, 11 ਮਹੀਨੇ ਅਤੇ 17 ਦਿਨਾਂ ਦੇ ਅਰਸੇ ਬਾਅਦ ਪੂਰੀ ਹੋਈ ਸੀ।ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਵਿਸ਼ਵ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਇਹ ਦੱਸਣਾ ਬਣਦਾ ਹੈ ਕਿ ਇਸ ਦਿਨ ਦਾ ਉਦੇਸ਼ ਸੰਵਿਧਾਨ ਵਿੱਚ ਨਿਰਧਾਰਤ ਕੀਤੀਆਂ ਬੁਨਿਆਦੀ ਫਰਜ਼ਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਅੱਜ ਭਾਰਤ ਦਾ ਹਰ ਨਾਗਰਿਕ ਇਹ ਜਾਣਦਾ ਹੈ ਕਿ ਸੰਵਿਧਾਨ ਸਰਵਉੱਚ ਹੈ ਅਤੇ ਇਸ ਦੇ ਅਧੀਨ ਬੁਨਿਆਦੀ ਅਧਿਕਾਰ ਸੱਚਮੁੱਚ ਪਵਿੱਤਰ ਹਨ। ਵਿਦਿਆਰਥੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੁਨਿਆਦੀ ਅਧਿਕਾਰਾਂ ਦੀ ਕਦਰ ਕਰਦਿਆਂ ਮਾਣ ਮਹਿਸੂਸ ਕਰਦੇ ਹੋਏ ਸੰਵਿਧਾਨ ਵਿੱਚ ਦਰਜ 11 ਗਿਆਨੀ ਬੁਨਿਆਦੀ ਫਰਜ਼ਾਂ ਨੂੰ ਨਿਭਾਉਣਾ ਵੀ ਉਨਾ ਹੀ ਮਹੱਤਵਪੂਰਨ ਹੈ।ਇਸ ਮੌਕੇ ਵਰਚੁਅਲ ਸਪੀਚ ਮੁਕਾਬਲੇ ਕਰਵਾਏ ਗਏ। ਮੁਸਕਾਨ, ਦਿਲੀਸ਼ਾ, ਆਦਿਲ, ਪਿੰਕੀ, ਚਿਰਾਗ, ਉਜਵਲ, ਕਾਨੂੰਨ ਅਤੇ ਹੋਰ ਵਿਭਾਗਾਂ ਦੇ ਰੰਜਨ ਨੇ ਵੱਖ-ਵੱਖ ਵਿਸ਼ਿਆਂ ‘ਤੇ ਭਾਸ਼ਣ ਦਿੱਤੇ। ਡਾ: ਗਰਿਮਾ ਠਾਕੁਰ, ਡਾ. ਰਜਨੀ ਅਤੱਰੀ, ਸ਼੍ਰੀਮਤੀ ਜਸ਼ਨ, ਸ਼੍ਰੀ ਕਰਮਜੀਤ ਸਿੰਘ, ਸ਼੍ਰੀਮਤੀ ਸੰਸਕ੍ਰਿਤੀ ਤੋਂ ਇਲਾਵਾ ਹੋਰ ਫੈਕਲਟੀ ਮੈਂਬਰ ਮੌਜੂਦ ਸਨ।

WRITTEN BY