Skip to content
Independent perspectives. Global stories.
BREAKING

ਪਸ਼ੂਆਂ ਨੂੰ ਬੇਸਹਾਰਾ ਛੱਡਣ ਦੀ ਥਾਂ ਗਊਸ਼ਾਲਾਵਾਂ ‘ਚ ਪਹੁੰਚਾਇਆ ਜਾਵੇ-ਸਚਿਨ ਸ਼ਰਮਾ

Share this story

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਪਸ਼ੂ ਪਾਲਕਾਂ ਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲਿਆਂ ਨੂੰ ਅਪੀਲ
ਚੰਡੀਗੜ੍ਹ, 25 ਨਵੰਬਰ:ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਰਾਜ ਅੰਦਰ ਕਿਸਾਨਾਂ, ਪਸ਼ੂ ਪਾਲਕਾਂ ਤੇ ਡੇਅਰੀ ਫਾਰਮਿੰਗ ਧੰਦੇ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁੱਧ ਨਾ ਦੇਣ ਵਾਲੇ ਗਊਧਨ ਨੂੰ ਲਾਵਾਰਸ ਛੱਡਣ ਦੀ ਥਾਂ ਗਊਸ਼ਾਲਾਵਾਂ ‘ਚ ਪੁੱਜਦਾ ਕੀਤਾ ਜਾਵੇ।ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਰਾਹੀਂ ਗਊਧਨ ਲਈ ਸ਼ੈਡ ਬਣਾਉਣ ਤੋਂ ਇਲਾਵਾ ਹਰਾ ਚਾਰਾ, ਤੂੜੀ, ਬਿਹਤਰ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਅਤੇ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਸਮੇਤ ਗਊਧਨ ਸਿਹਤ ਭਲਾਈ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਰਾਜ ਅੰਦਰ ਗਊਧਨ ਦੀ ਸਾਹੀਵਾਲ ਨਸਲ ਨੂੰ ਪ੍ਰਫ਼ੁਲਤ ਕੀਤਾ ਜਾ ਰਿਹਾ ਹੈ।ਸ੍ਰੀ ਸਚਿਨ ਸ਼ਰਮਾ ਨੇ ਗਊ ਸੇਵਾ ਕਮਿਸ਼ਨ ਵੱਲੋਂ ਡੇਅਰੀ ਉਦਯੋਗ ਨੂੰ ਸੂਚਿਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਦੁਧਾਰੂ ਨਾ ਰਹਿਣ ‘ਤੇ ਬੇਸਹਾਰਾ ਸੜਕਾਂ ਜਾਂ ਗਲੀਆਂ ਵਿੱਚ ਨਾ ਛੱਡਣ। ਕਿਊਂਕਿ ਇਹ ਬੇਸਹਾਰਾ ਪਸ਼ੂ ਜਿੱਥੇ ਖ਼ੁਦ ਸੜਕੀ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ, ਉਥੇ ਹੀ ਆਮ ਲੋਕਾਂ ਲਈ ਵੀ ਜਾਨ ਤੇ ਮਾਲ ਦੇ ਨੁਕਸਾਨ ਦਾ ਕਾਰਨ ਬਣਦੇ ਹਨ।ਸ੍ਰੀ ਸ਼ਰਮਾ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ ਡੇਅਰੀਆਂ ਦੇ ਮਾਲਕ ਆਪਣੇ ਸਬੰਧਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਦੀ ਮਦਦ ਨਾਲ ਅਜਿਹੇ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਭਿਜਵਾਉਣ ਜਿਹੜੇ ਦੁੱਧ ਦੇਣ ਤੋਂ ਵਾਂਝੇ ਹੋ ਗਏ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਸਹਿਯੋਗ ਨਾਲ ਜਿੱਥੇ ਗਊਧਨ ਦਾ ਭਲਾ ਹੋਵੇਗਾ ਉਥੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ।

WRITTEN BY