ਪੰਜਾਬੀ ਯੂਨਵਰਸਿਟੀ ਨੇ ਸਮੇਂ ਦੀ ਮੰਗ ਮਤਾਬਕ 25 ਹਨਰ ਵਿਕਾਸ ਕੋਰਸਾਂ ਦੀ ਕੀਤੀ ਸ਼ਰੂਆਤ: ਡਾ. ਬੀ.ਐਸ ਘੰਮਣ
ਚੰਡੀਗੜ 2 ਨਵੰਬਰ – ਪੰਜਾਬ ਸਕੂਲ ਸਿੱਖਿਆ ਸਕੱਤਰ ਸ੍ਰੀ ਿਸ਼ਨ ਕਮਾਰ ਨੇ ਕੋਵਿਡ-19 ਤੋਂ ਬਾਅਦ ਆਨ ਲਾਈਨ (ਈ-ਲਰਨਿੰਗ) ਸਿੱਖਿਆ ਦੇ ਪੈਦਾ ਹੋਏ ਰਝਾਨ ਦਾ ਜ਼ਿਕਰ ਕਰਦਿਆਂ ਵਰਤਮਾਨ ਸਮੇਂ ਵਿੱਚ ਰਜ਼ਗਾਰ ਦੀ ਸਮੱਸਿਆ ਨਾਲ ਨਿਪਟਣ ਲਈ ਹਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ।ਰਾਸ਼ਟਰੀ ਹਨਰ ਕਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਓੂ.ਐਫ) ਦੇ ਸੱਤ ਦਿਨਾ ਸਿਖਲਾਈ ਪ੍ਰੋਗਰਾਮ ਦੇ ਅੱਜ ਸਮਾਪਨ ਸਮਾਰੋਹ ਦੇ ਮੌਕੇ ਬੋਲਦਿਆਂ ਸ੍ਰੀ ਿਸ਼ਨ ਕਮਾਰ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਹਨਰ ਵਿਕਾਸ ਦੀ ਮਹੱਤਤਾ ਬਹਤ ਜ਼ਿਆਦਾ ਵਧ ਗਈ ਹੈ, ਇਸ ਕਰਕੇ ਸਾਡੀਆਂ ਨੀਤੀਆਂ ਅਤੇ ਪ੍ਰੋਗਰਾਮ ਇਸੇ ਸੇਧ ਵਿੱਚ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਭਵਿੱਖ ਵਿੱਚ ਅਸੀਂ ਹਨਰ ਵਿਕਾਸ ਦੇ ਨਾਲ ਨਾਲ ਰਜ਼ਗਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਫੀ ਹੱਦ ਤੱਕ ਸਫ਼ਲ ਹੋ ਸਕਦੇ ਹਾਂ। ਇਹ ਪੋ੍ਰਗਰਾਮ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕਰਵਾਇਆ ਗਿਆ ਜਿਸ ਦੇ ਅੱਜ ਆਖਰੀ ਦਿਨ ਸ੍ਰੀ ਿਸ਼ਨ ਕਮਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ ਘੁੰਮਣ ਨੇ ਵਿਚਾਰ ਚਰਚਾ ਵਿੱਚ ਆਨ ਲਾਈਨ ਹਿੱਸਾ ਲਿਆ।ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ ਘੰਮਣ ਨੇ ਆਪਣੇ ਸੰਬੋਧਨ ਵਿੱਚ ਕਿੱਤਾਮੁੱਖੀ ਅਤੇ ਹਨਰ ਵਿਕਾਸ ਵਾਲੇ ਕੋਰਸਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਸਮੇਂ ਦੀ ਮੰਗ ਦੇ ਮੱਦੇਨਜ਼ਰ 25 ਹਨਰ ਵਿਕਾਸ ਕੋਰਸ ਸ਼ਰੂ ਕੀਤੇ ਹਨ।ਵਿਭਾਗ ਦੇ ਸਹਾਇਕ ਡਾਇਰੈਕਟਰ (ਕਿੱਤਾ ਮਖੀ) ਸ੍ਰੀਮਤੀ. ਸਰਿੰਦਰਪਾਲ ਕੌਰ ਹੀਰਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸ੍ਰੀ ਚਿਰਨਜੀਵ ਗਹਾ ਨੇ ਰਾਸ਼ਟਰੀ ਹਨਰ ਵਿਕਾਸ ਪਰਿਸ਼ਦ ਅਧੀਨ ਕੋਰਸਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਰੋਹ ਦੌਰਾਨ ਸਮੱਗਰ ਸਿੱਖਿਆ ਅਭਿਆਨ ਦੀ ਡਿਪਟੀ ਮੈਨੇਜਰ (ਐਨ.ਐਸ.ਕਿਊ.ਐਫ) ਸ਼੍ਰੀਮਤੀ ਸਲੋਨੀ ਕੌਰ ਨੇ ਦੱਸਿਆ ਕਿ ਕੋਵਿਡ -19 ਦੇ ਮੱਦੇਨਜ਼ਰ ਲੋੜੀਂਦੀਆਂ ਸਾਵਧਾਨੀਆਂ ਨੂੰ ਵੇਖਦਿਆਂ ਇਹ ਸਿਖਲਾਈ ਪ੍ਰੋਗਰਾਮ ਹਰ ਰੋਜ਼ ਦੋ ਘੰਟੇ ਆਨਲਾਈਨ ਕਰਵਾਇਆ ਗਿਆ। ਉਨਾਂ ਅੱਗੇ ਦੱਸਿਆ ਕਿ ਪਹਿਲੇ ਦੋ ਦਿਨਾਂ ਦੌਰਾਨ ਕਲਾਸਰੂਮ ਦੇ ਵਿਵਹਾਰ ਪ੍ਰਬੰਧਨ, ਸ਼ਖਸੀਅਤ ਵਿਕਾਸ, ਸ਼ਰੀਰਕ ਹਾਅ-ਭਾਵ, ਅਧਿਆਪਨ ਦੀ ਮਹਾਰਤ ਅਤੇ ਹੋਰ ਬਹਤ ਸਾਰੇ ਵਿਸ਼ਿਆਂ ਨੂੰ ਸ਼ਾਮਲ ਕਰਨ ਵਾਲੇ ਸਾਫਟ ਸਕਿੱਲਜ਼ ਬਾਰੇ ਸਿਖਲਾਈ ਦਿੱਤੀ ਗਈ। ਅਗਲੇ ਚਾਰ ਦਿਨਾਂ ਵਿੱਚ, ਮਾਸਟਰ ਟ੍ਰੇਨਰਾਂ ਦਆਰਾ ਐਨਐਸਕਿਯੂਐਫ ਅਧੀਨ 12 ਕਿੱਤਾਮਖੀ ਟ੍ਰੇਡਾਂ ਲਈ ਡੋਮੇਨ ਵਿਸ਼ੇਸ਼ ਸਿਖਲਾਈ ਦਿੱਤੀ ਗਈ । ਫਿਰ ਅਗਲੇ ਤਿੰਨ ਦਿਨਾਂ ਵਿੱਚ ਆਨਲਾਈਨ ਕਲਾਸਾਂ ਕਿਵੇਂ ਲਗਾਈਆਂ ਜਾਣ, ਵੀਡੀਓ ਮੇਕਿੰਗ, ਆਡੀਓ ਕਆਲਿਟੀ, ਵੀਡਿਓ ਐਡਿਟਿੰਗ ਅਤੇ ਕਇਜ਼ ’ਤੇ ਅਧਾਰਤ ਵੱਖ-ਵੱਖ ਆਨਲਾਈਨ ਐਪਸ ਸਬੰਧੀ ਜਾਗਰੂਕਤਾ ਦੇਣ ਲਈ 5-5 ਘੰਟੇ ਦੀ ਸਿਖਲਾਈ ਦਿੱਤੀ ਗਈ।ਸਮੱਗਰ ਸਿੱਖਿਆ ਅਭਿਆਨ ਦੇ ਸਟੇਟ ਸਪੋਰਟਸ ਕਆਰਡੀਨੇਟਰ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਪੰਜਾਬ ਯੂਨੀਵਰਸਿਟੀ ਦੀ ਸੈਂਟਰ ਆਫ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਟੀਮ ਵਲੋਂ ਆਯੋਜਿਤ ਕੀਤੀ ਗਈ ਸੀ। ਡਾ: ਵਿਸ਼ਾਲ ਗੋਇਲ (ਡਿਪਟੀ ਡਾਇਰੈਕਟਰ), ਡਾ: ਗਰਪ੍ਰੀਤ ਸਿੰਘ ਜੋਸਨ (ਕੋਆਰਡੀਨੇਟਰ), ਡਾ ਵਿਕਾਸ ਦੀਪ (ਕੋ-ਕੋਆਰਡੀਨੇਟਰ), ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੂਰੇ ਪ੍ਰੋਗਰਾਮ ਦੇ ਸਫਲਤਾਪੂਰਵਕ ਲਾਗੂ ਹੋਣ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਟੀਮ ਨੇ ਆਪਣੇ ਸਪੈਸ਼ਲ ਐਜੂਕੇਟਰਜ਼ ਪੰਜਾਬ ਲਈ 8 ਦਿਨਾਂ ਦੀ ਵਰਕਸ਼ਾਪ ਲਗਾਈ ਸੀ।ਡਾ: ਵਿਸ਼ਾਲ ਗੋਇਲ ਨੇ ਦੱਸਿਆ ਕਿ ਇਹ ਸਿਖਲਾਈ ਰੋਜ਼ਾਨਾ 2 ਘੰਟੇ (ਹਰੇਕ ਟਰੇਡ ਲਈ ਦੋ ਸੈਸ਼ਨ) ਲਈ ਦਿੱਤੀ ਜਾਂਦੀ ਸੀ ਅਤੇ ਹਰੇਕ ਸੈਸ਼ਨ ਦੇ ਅੰਤ ਵਿਚ ਇੱਕ ਪ੍ਰਸ਼ਨ ਅਤੇ ਉੱਤਰ ਸੈਸ਼ਨ ਹੁੰਦਾ ਸੀ। ਸਿਖਲਾਈ ਤੋਂ ਬਾਅਦ, ਸਾਰੇ ਟ੍ਰੇਨਰਾਂ ਨੂੰ ਪ੍ਰੈਕਟੀਕਲ ਕਾਰਜ ਦਿੱਤੇ ਜਾਂਦੇ ਸਨ।ਐਨ.ਐਸ.ਕਿਊ.ਐਫ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਸ਼੍ਰੀ ਅਰਣ ਕਮਾਰ, ਨੇ ਇਸ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰੇਕ ਸੈਸ਼ਨ ਦੀਆਂ ਵੀਡੀਓ ਰਿਕਾਰਡਿੰਗਾਂ ਐਨਐਸਕਿਊਐਫ ਪੰਜਾਬ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਅਪਲੋਡ ਕਰ ਦਿੱਤੀਆਂ ਗਈਆਂ ਹਨ। ਕਿੱਤਾਮਖੀ ਟ੍ਰੇਨਰ ਇਨਾਂ ਵਿਡੀਓਜ਼ ਨੂੰ ਲੋੜ ਪੈਣ ’ਤੇ ਦੇਖ ਸਕਦੇ ਹਨ ਅਤੇ ਇਸ ਤੋਂ ਪ੍ਰਾਪਤ ਗਿਆਨ ਦੀ ਵਰਤੋਂ ਨਾਲ ਆਪਣੇ ਅਧਿਆਪਨ ਦੇ ਹਨਰਾਂ ਵਿੱਚ ਨਿਰੰਤਰ ਸਧਾਰ ਕੀਤਾ ਜਾ ਸਕਦਾ ਹੈ।ਡਾ: ਗਰਪ੍ਰੀਤ ਸਿੰਘ ਜੋਸਨ ਨੇ ਦੱਸਿਆ ਕਿ 1910 ਕਿੱਤਾਮਖੀ ਟ੍ਰੇਨਰਾਂ ਨੂੰ ਯੂਟਿਊਬ ’ਤੇ ਲਾਈਵ ਸਟ੍ਰੀਮਿੰਗ ਰਾਹੀਂ ਸਿਖਲਾਈ ਦਿੱਤੀ ਗਈ ਸੀ। ਇਸ ਦੌਰਾਨ ਡਾ. ਵਿਕਾਸ ਨੇ ਮਾਸਟਰ ਟਰੇਨਰਾਂ ਦਾ ਧੰਨਵਾਦ ਕੀਤਾ ।ਐਨ.ਐਸ.ਕਿਊ.ਐਫ ਦੇ ਸਹਾਇਕ ਮੈਨੇਜਰ ਸ੍ਰੀ ਅਸ਼ੀਸ਼ ਜੇਤਲੀ ਨੇ ਕਿਹਾ ਕਿ ਸੈਸ਼ਨਾਂ ਦੇ ਅਧਾਰ ‘ਤੇ ਸਿਖਲਾਈ ਦੇਣ ਵਾਲਿਆਂ ਦੀ ਆਨਲਾਈਨ ਪ੍ਰੀਖਿਆ ਵੀ ਲਈ ਜਾਏਗੀ। ਸਿਖਲਾਈ ਪੂਰੀ ਹੋਣ ਤੋਂ ਬਾਅਦ ਸਿਖਲਾਈ ਦੇਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸਿਖਲਾਈ ਪ੍ਰੋਗਰਾਮ ਦੇ ਸਾਰੇ ਪ੍ਰਤੀਭਾਗੀਆਂ ਨੇ ਅਧਿਕਾਰੀਆਂ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਨੂੰ ਕਿੱਤਾਮਖੀ ਸਿਖਲਾਈ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਾਨ ਕਰਾਉਣ ਲਈ ਧੰਨਵਾਦ ਕੀਤਾ।ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਦੇ ਡਾਇਰੈਕਟਰ ਡਾ. ਗਰਦੀਪ ਸਿੰਘ ਬੱਤਰਾ ਨੇ ਐਨ.ਐਸ.ਕਿਊ.ਐਫ ਦੀ ਟੀਮ ਅਤੇ ਉਨਾਂ ਦੀ ਟੀਮ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਵਰਕਸ਼ਾਪ ਦੇ ਸਫਲਤਾਪੂਰਵਕ ਮਕੰਮਲ ਹੋਣ ਲਈ ਸਾਰਿਆਂ ਨੂੰ ਵਧਾਈ ਦਿੱਤੀ ਜੋ ਕਿ ਆਪਣੇ ਆਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਵੱਡੀ ਪ੍ਰਾਪਤੀ ਹੈ। ਉਨਾਂ ਦੱਸਿਆ ਕਿ ਇਹ ਕੇਂਦਰ ਮਾਨਯੋਗ ਉਪ ਕਲਪਤੀ ਡਾ ਬੀ ਐਸ ਘੁੰਮਣ ਦੀ ਅਗਵਾਈ ਹੇਠ ਸਮਾਜ ਦੀ ਸੇਵਾ ਲਈ ਹਰ ਯਤਨ ਕਰ ਰਿਹਾ ਹੈ।



