Skip to content
Independent perspectives. Global stories.
BREAKING

ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾ

Share this story

ਚੰਡੀਗੜ੍ਹ, 30 ਅਕਤੂਬਰ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ ’ਤੇ ਸਕੂਲ ਸਿੱਖਿਆ ਵਿਭਾਗ ਨੇ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਮਹਾਮਾਰੀ ਬਾਰੇ ਦੀਕਸ਼ਾ ਪਲੇਟਫਾਰਮ ’ਤੇ ਸੰਗਠਿਤ ਸਰਕਾਰੀ ਆਨ ਲਾਈਨ ਸਿਖਲਾਈ (ਆਈ.ਜੀ.ਓ.ਟੀ.) ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਵਿੱਚ ਸਮੂਹ ਵਿਭਾਗਾਂ ਦੇ ਮੋਹਰਲੀ ਕਤਾਰ ਦੇ ਸਟਫ਼ ਨੂੰ ਆਈ.ਜੀ.ਓ.ਟੀ. ਪਲੇਟਫਾਰਮ ਰਾਹੀਂ ਆਨ ਲਾਈਨ ਟ੍ਰੇਨਿਗ ਕੋਰਸ ਮੁਕੰਮਲ ਕਰਨ ਲਈ ਲਿਖਿਆ ਗਿਆ ਸੀ। ਪ੍ਰੋਗਰੈਸਿਵ ਫੈਡਰੇਸ਼ਨ ਫਾਰ ਦੀ ਬਲਾਈਂਡ ਵੱਲੋਂ ਦਿੱਤੇ ਗਏ ਮੰਗ ਪੱਤਰ ਦੇ ਸਬੰਧ ਵਿੱਚ ਸਿੱਖਿਆ ਵਿਭਾਗ ਨੇ ਨੇਤਰਹੀਣ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੀਕਸ਼ਾ ਐਪ ਟ੍ਰੇਨਿੰਗ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।

WRITTEN BY