May 5, 2024 3:13 pm

ਰਾਣਾ ਸੋਢੀ ਵਲੋਂ ‘ਏਜ ਐਪ੍ਰੋਪਰੀਏਟ ਫਿਟਨੈਸ ਪ੍ਰੋਟੋਕੋਲਜ’ ਦਾ ਪੰਜਾਬੀ ਰੂਪ ਰਿਲੀਜ਼

ਚੰਡੀਗੜ, 23 ਅਕਤੂਬਰ – ਲੋਕਾਂ ਨੂੰ ਸਿਹਤ ਸਬੰਧੀ ਮੁੱਦਿਆਂ ਅਤੇ ਤੰਦਰੁਸਤੀ ਦੇ ਨੁਕਤਿਆਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਅੱਜ ਐਸ.ਏ.ਆਈ. ਐਨ.ਐਸ. ਐਨ.ਆਈ.ਐਸ. ਪਟਿਆਲਾ ਦੀ ਪਹਿਲਕਦਮੀ ਤਹਿਤ ਫਿੱਟ ਇੰਡੀਆ ਮੁਹਿੰਮ ਅਧੀਨ ਹਰ ਉਮਰ ਵਰਗ ਦੇ ਲੋਕਾਂ ਲਈ ‘ਏਜ ਐਪ੍ਰੋਪਰੀਏਟ ਫਿਟਨੈਸ ਪ੍ਰੋਟੋਕੋਲਜ’ ਦਾ ਪੰਜਾਬੀ ਰੂਪ ਰਿਲੀਜ਼ ਕੀਤਾ ਗਿਆ। ਸਰਕਾਰੀ ਰਿਹਾਇਸ ਵਿਖੇ ਉਦਘਾਟਨ ਸਮਾਰੋਹ ਦੌਰਾਨ ਰਾਣਾ ਸੋਢੀ ਨੇ ਕਿਹਾ ਕਿ ਇਹ ਕੇਂਦਰੀ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲੇ (ਐਮ.ਵਾਈ.ਏ. ਐਂਡ ਐਸ.) ਦੀ ਇਕ ਵਡੇਰੀ ਪਹਿਲਕਦਮੀ ਹੈ ਅਤੇ ਅੱਜ ਅਸੀਂ ਇਨਾਂ ਪ੍ਰੋਟੋਕਾਲਾਂ ਦੇ ਪੰਜਾਬੀ ਰੂਪ ਨੂੰ ਲਾਂਚ ਕਰ ਰਹੇ ਹਾਂ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਤੰਦਰੁਸਤੀ ਦੇ ਨੁਕਤਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹ ਦੇਸ ਭਰ ਵਿਚ ਤੰਦਰੁਸਤੀ ਬਾਰੇ ਵਿਸਾਲ ਗਿਆਨ ਪ੍ਰਦਾਨ ਕਰੇਗਾ। ਉਨਾਂ ਕਿਹਾ ਕਿ ਹਰ ਉਮਰ ਵਰਗ ਦੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਜੋਂ ਪ੍ਰਸਿੱਧ ਫਿੱਟ ਇੰਡੀਆ ਮੁਹਿੰਮ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੀ ਇਕ ਵਿਲੱਖਣ ਪਹਿਲਕਦਮੀ ਹੈ। ਉਨਾਂ ਇਸ ਵਿਚ ਹਰ ਉਮਰ ਵਰਗ ਅਨੁਸਾਰ ਵਿਸੇਸ ਤੰਦਰੁਸਤੀ ਪ੍ਰੋਟੋਕੋਲ ਤਿਆਰ ਕਰਨ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ, ਕਿਉਂ ਜੋ ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਇਨਾਂ ਦੀ ਪਾਲਣਾ ਕਰਨ ਅਤੇ ਇਸ ਦੇ ਅਨੁਸਾਰ ਆਪਣੀ ਸਿਹਤਮੰਦੀ ਦੇ ਪੱਧਰ ਦੀ ਜਾਂਚ ਕਰਨ ਵਿੱਚ ਸਹਾਇਤਾ ਕਰੇਗਾ।ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਨੂੰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਗੇ ਅਤੇ ਇਹ ਪੰਜਾਬੀ ਰੂਪ ਫਿੱਟ ਇੰਡੀਆ ਮਿਸਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰੇਗਾ। ਪੰਜਾਬ ਨੇ ਹਮੇਸਾ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ ਅਤੇ ਇਸ ਤੰਦਰੁਸਤੀ ਮਿਸਨ ਵਿਚ ਵੀ ਮੋਹਰੀ ਰਹੇਗਾ। ਪੰਜਾਬ ਦੇ ਤਕਰੀਬਨ 325 ਕੋਚ ਅਤੇ ਅਥਲੀਟ ਇਸ ਪ੍ਰੋਗਰਾਮ ਵਿੱਚ ਸਾਮਲ ਹੋਏ।ਇਸ ਮੌਕੇ ਖੇਡਾਂ ਅਤੇ ਯੁਵਕ ਸੇਵਾਵਾਂ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਖੇਡਾਂ ਅਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਦਵਿੰਦਰ ਪਾਲ ਸਿੰਘ ਖਰਬੰਦਾ, ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ ਆਰ. ਐਸ. ਬਿਸਨੋਈ ਅਤੇ ਡਿਪਟੀ ਡਾਇਰੈਕਟਰ ਐਸ.ਏ.ਆਈ. ਐਨ.ਆਈ.ਐਸ. ਪਟਿਆਲਾ ਰਿਤੂ ਪਾਠਕ ਵੀ ਮੌਜੂਦ ਸਨ।

Send this to a friend