ਨਵੀਂ ਦਿ¤ਲੀ, 19 ਜੂਨ (ਪੀ. ਟੀ.)- ਅ¤ਜ ਸੁਪਰੀਮ ਕੋਰਟ ਫ਼ੌਜ ਦੇ ਉਪ ਮੁਖੀ ਦਲਬੀਰ ਸਿੰਘ ਸੁਹਾਗ ਦੀ ਅਗਲੇ ਸੈਨਾ ਮੁਖੀ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੁਰੰਤ ਸੁਣਨ ਲਈ ਸਹਿਮਤ ਹੋ ਗਈ ਹੈ ਅਤੇ ਮਾਮਲੇ ਨੂੰ ਜੁਲਾਈ ਦੇ ਦੂਸਰੇ ਹਫਤੇ ‘ਚ ਅਦਾਲਤ ਸਾਹਮਣੇ ਪੇਸ਼ ਕਰਨ ਦੀ ਹਦਾਇਤ ਦਿ¤ਤੀ ਹੈ। ਜਸਟਿਸ ਵਿਕਰਮਜੀਤ ਸੇਨ ਦੀ ਅਗਵਾਈ ਵਾਲਾ ਬੈਂਚ ਇਹ ਦਲੀਲ ਦੇਣ ਪਿ¤ਛੋਂ ਮਾਮਲੇ ਦੀ ਸੁਣਵਾਈ ਸਤੰਬਰ ਦੀ ਥਾਂ ਜੁਲਾਈ ਵਿਚ ਕਰਨ ਲਈ ਸਹਿਮਤ ਹੋ ਗਿਆ ਕਿ ਲੈਫਟੀਨੈਟ ਜਨਰਲ ਸੁਹਾਗ ਇਕ ਅਗਸਤ ਨੂੰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲੈਣਗੇ ਅਤੇ ਉਨ੍ਹਾਂ ਦੀ ਨਿਯੁਕਤੀ ਬਾਰੇ ਵਿਵਾਦ ਉਸ ਤਾਰੀਕ ਤੋਂ ਪਹਿਲਾਂ ਹ¤ਲ ਕਰਨ ਦੀ ਲੋੜ ਹੈ। ਅਦਾਲਤ ਲੈਫਟੀਨੈਟ ਜਨਰਲ ਰਵੀ ਦਸਤਾਨੇ ਵਲੋਂ
ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਉਸ ਨੇ ਲੈਫਟੀਨੈਟ ਜਨਰਲ ਸੁਹਾਗ ਨੂੰ ਸੈਨਾ ਦਾ ਅਗਲਾ ਮੁਖੀ ਨਿਯੁਕਤ ਕਰਨ ਵਿਚ ਪ¤ਖਪਾਤ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਦਾਲਤ ਵਿਚ ਨਿਯੁਕਤੀ ਨੂੰ ਉਚਿ¤ਤ ਦ¤ਸਦਿਆਂ ਦਲੀਲ ਦਿ¤ਤੀ ਸੀ ਕਿ ਕਥਿਤ ਖਾਮੀਆਂ ਜਿਨ੍ਹਾਂ ਨੂੰ ਲੈਫ. ਜਨਰਲ ਸੁਹਾਗ ‘ਤੇ ਅਨੁਸ਼ਾਸਨੀ ਪਾਬੰਦੀ ਲਾਗੂ ਕਰਨ ਲਈ ਉਸ ਸਮੇਂ ਦੇ ਸੈਨਾ ਮੁਖੀ ਜਨਰਲ ਵੀ ਕੇ ਸਿੰਘ ਨੇ ਅਪ੍ਰੈਲ ਅਤੇ ਮਈ 2012 ਵਿਚ ਆਧਾਰ ਬਣਾਇਆ ਸੀ, ਫਜੂਲ ਤੇ ਗੈਰਕਾਨੂੰਨੀ ਸਨ।