ਸ਼ਹੀਦ ਭਗਤ ਸਿੰਘ ਨਗਰ, 19 ਮਾਰਚ (ਰਮੇਸ਼ ਸ਼ਰਮਾ ਬਿਊਰੋ)- ਸਿਵਲ ਹਸਪਤਾਲ ਬੰਗਾ ਵਿਖੇ ਜਰਮਨ ਤੋ ਇਟਲੀ ਹੋ ਆਏ ਗਿਆਨੀ ਬਲਦੇਵ ਸਿੰਘ ਪਠਲਾਵਾ ਦੀ ਸ਼ੱਕੀ ਹਲਾਤਾ ਵਿੱਚ ਮੋਤ ਹੋ ਗਈ। ਗਿਆਨੀ ਬਲਦੇਵ ਸਿੰਘ ਕੀਰਤਨ ਸੇਵਾ ਕਰਨ ਜਰਮਨ ਗਏ ਹੋਏ ਸਨ। ‘ਉਹ ਜਰਮਨ ਤੋ ਵਾਇਆ ਇੱਟਲੀ ਹੋਕੇ ਪਿਛਲੇ ਦਿਨੀ ਪੰਜਾਬ ਆਏ ਸਨ?ਉਨ੍ਹਾ ਦੀ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਨ੍ਹਾ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਦਾਖਲ ਕਰਵਾਇਆ ਗਿਆ। ਸਿਹਤ ਅਧਿਕਾਰੀਆ ਅਨੁਸਾਰ ਗਿਆਨੀ ਬਲਦੇਵ ਸਿੰਘ ਨੂੰ ਦੋਰਾ ਪਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੂੰ ਕਰੋਨਾ ਵਾਇਰੈਸ ਹੋਣ ਬਾਰੇ ਪੁੱਛੇ ਜਾਛ ਤੇ ਉਨ੍ਹਾ ਦੱਸਿਆ ਕਿ ਇਹਨਾ ਦੇ ਖੂਨ ਦੇ ਸੈਪਲ ਚੰਡੀਗੜ੍ਹ ਭੇਜੇ ਗਏ ਹਨ?ਅਧਿਕਾਰੀਆ ਨੇ ਦੱਸਿਆ ਕਿ ਇਸਦੀ ਪੁਸਟੀ ਰਿਪੋਰਟ ਆਉਣ ਤੋ ਬਾਅਦ ਹੀ ਹੋਵੇਗੀ?ਸਿਵਲ ਹਸਪਤਾਲ ਬੰਗਾ ਵਿੱਚ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਦੀਆ ਟੀਮਾ ਵੀ ਪੁੱਜੀਆ ਸਨ?ਇਹ ਵੀ ਪੱਤਾ ਲੱਗਾ ਹੈ ਕਿ ਹਰਦੇਵ ਸਿੰਘ ਨਾਲ ਆਏ ਹੋਰ ਦੋ ਵਿਆਕਤੀ ਗੁਰਬਚਨ ਸਿੰਘ,ਦਲਜਿੰਦਰ ਸਿੰਘ ਅਤੇ ਇਹਨਾ ਦੇ ਪਰਿਵਾਰਕ ਮੈਂਬਰਾ ਦੀ ਚੈਕਅੱਪ ਕੀਤਾ ਜਾਵੇਗਾ?ਪਿੰਡ ਪਠਲਾਵਾ ਵਿਖੇ ਪੁਲਿਸ ਪ੍ਰਸਾਸਨ ਵਲੋ ਘਰ ਨੂੰ ਸੀਲ ਕੀਤਾ ਗਿਆ ਹੈ?ਆਮ ਪਬਲਿਕ ਅਤੇ ਰਿਸਤੇਦਾਰਾ ਨੂੰ ਮਿਲਣ ਤੇ ਮਨਾਹੀ ਦੇ ਹੁੱਕਮ ਜਾਰੀ ਕੀਤੇ ਹਨ?ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ?ਇਸ ਬਿਮਾਰੀ ਦਾ ਇਲਾਜ ਸਰਕਾਰ ਲੱਭ ਰਹੀ ਹੈ?ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪਿੰਡ ਦੇ ਰਸਤਿਆਂ ਉੱਤੇ ਸਿਹਤ ਅਧਿਕਾਰੀ ਲਗਾਏ ਗਏ ਅਤੇ ਸਾਰੇ ਪਿੰਡ ਨੂੰ ਮਾਸਕ ਵੰਡੇ ਗਏ। ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਿਹਤ ਅਧਿਕਾਰੀਆਂ ਦੀਆਂ ਲਗਾ ਦਿੱਤੀਆਂ ਹਨ। ਪਿੰਡ ਦੇ ਸਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਅਤੇ ਸਿਹਤ ਅਧਿਕਾਰੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲੱਗੇ ਹੋਏ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਿੰਡ ਦੇ ਬਲਦੇਵ ਸਿੰਘ ਦੀ ਮੌਤ ਕੋਰੋਨਾਵਾਇਰਸ ਕਾਰਨ ਹੀ ਹੋਈ। ਇਸ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕਰਨ ‘ਤੇ ਪਿੰਡ ਵਿੱਚ ਹੱਲ ਚੱਲ ਮੱਚ ਗਈ। ਸਾਰੇ ਪਿੰਡ ਦੀਆਂ ਗਲੀਆਂ ਇਸ ਸਮੇਂ ਸੁੰਨਸਾਨ ਹੋਈਆਂ ਹਨ।