May 1, 2024 6:35 am

ਲੁਧਿਆਣਾ ਪੁਲਿਸ ਨੇ ਜਿਊਲਰ ਸ਼ਾਪ ‘ਤੇ 1 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾਇਆ

ਲੁਧਿਆਣਾ, 18 ਮਾਰਚ (ਜਸਪਾਲ ਅਰੋੜਾ)- ਮਿਲਰਗੰਜ ਚੌਕੀਂ ਦੀ ਪੁਲਿਸ ਪਾਰਟੀ ਨੇ ਗਿੱਲ ਰੋਡ ‘ਤੇ ਜਿਊਲਰ ਸ਼ੋਪ ‘ਤੇ ਹੋਈ 1ਕਿਲੋ ਸੋਨੇ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ ਪੁਲਸ ਨੇ ਲੁਟੇਰੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 203 ਗ੍ਰਾਮ ਸੋਨੇ ਦੇ ਗਹਿਣੇ 315 ਬੋਰ ਦੀ ਦੇਸੀ ਕੱਟਾ ਪਿਸਤੌਲ 5 ਜਿੰਦਾ ਕਾਰਤੂਸ ਵਾਰਦਾਤ ਸਮੇ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਮਾਰਚ ਨੂੰ ਗਿੱਲ ਰੋਡ ਸੁਪਰ ਮਾਰਕੀਟ ਵਿਖੇ ਗੋਬਿੰਦ ਜਿਊਲਰ ਸ਼ੋਪ ਤੇ ਦਾਖਿਲ ਹੋਏ 3 ਨਕਾਬਪੋਸ਼ ਲੁਟੇਰੇ ਜਿਊਲਰ ਸ਼ੋਪ ਮਾਲਿਕ ਦਵਿੰਦਰ ਸਿੰਘ ਨੂੰ ਹਥਿਆਰ ਦਿਖਾ ਕੇ ਤਿਜੋਰੀ ਵਿਚੋਂ 1 ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਸਨ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਸੰਦੀਪ ਵਡੇਰਾ ਥਾਣਾ 6 ਮੁਖੀ ਅਮਰਜੀਤ ਸਿੰਘ ਮਿਲਰਗੰਜ ਚੌਕੀਂ ਮੁਖੀ ਕਪਿਲ ਕੁਮਾਰ ਸ਼ਰਮਾ ਨੇ ਜਾਂਚ ਕਰਦੇ ਹੋਏ ਆਸ ਪਾਸ ਦੀ ਦੁਕਾਨਾਂ ਦੇ ਬਾਹਰ ਲਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ ਅਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਕਮਿਸ਼ਨਰ ਅਨੁਸਾਰ ਲੁਟੇਰਿਆਂ ਨੂੰ ਫੜਨ ਲਈ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਸੰਦੀਪ ਵਡੇਰਾ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਇਸ ਦੌਰਾਨ ਥਾਣਾ 6 ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਾਲੇ ਮਿਲਰਗੰਜ ਚੌਕੀਂ ਮੁਖੀ ਕਪਿਲ ਸ਼ਰਮਾ ਨੂੰ ਗੁਪਤ ਸੂਚਨਾ ਮਿਲੀ ਕਿ ਗੋਬਿੰਦ ਜਿਊਲਰ ਤੇ ਲੁੱਟ ਕਰਨ ਵਾਲਾ ਲੁਟੇਰਾ ਓਹਨਾ ਦੇ ਇਲਾਕੇ ਚ ਮੋਟਰਸਾਇਕਲ ਤੇ ਘੁੰਮ ਰਿਹਾ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਓਵਰਲਾਕ ਰੋਡ ਤੇ ਨਾਕੇਬੰਦੀ ਦੌਰਾਨ ਉਕਤ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ਤੇ ਉਸ ਦੇ ਕਬਜ਼ੇ ਵਿਚੋਂ ਲੁੱਟ ਕੀਤੇ 203 ਗ੍ਰਾਮ ਸੋਨੇ ਦੇ ਜੇਵਰ ਵਾਰਦਾਤ ਸਮੇ ਇਸਤਮਾਲ ਕੀਤਾ 315 ਬੋਰ ਦਾ ਦੇਸੀ ਕੱਟਾ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਪੁਲਸ ਅਨੁਸਾਰ ਦੋਸ਼ੀ ਦੀ ਪਹਿਚਾਲ ਲੁਹਾਰਾ ਦੇ ਗੁਰਬਚਨ ਨਗਰ ਨਿਵਾਸੀ ਸੁਮਿਤ ਸੰਦੂ ਵਜੋਂ ਹੋਈ ਜਦ ਕਿ ਦੋਸ਼ੀ ਦੇ 2 ਸਾਥੀ ਹਜੇ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹਨ ਪੁਲਸ ਅਨੁਸਾਰ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਪੁਲਸ ਅਨੁਸਾਰ ਫਿਲਹਾਲ ਫੜੇ ਗਏ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਦੋਸ਼ੀ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ।