Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸੂਬੇ ਵਿਚਲੇ ਸਾਰੇ ਚਿੜੀਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ

Share this story

ਚੰਡੀਗੜ, 16 ਮਾਰਚ :ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚਲੇ ਸਾਰੇ ਚਿੜਿਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਕੋਵਿਡ-19 ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਟਾਲਣ ਲਈ ਇਹਤਿਆਤ ਵਜੋਂ ਲਿਆ ਗਿਆ ਹੈ।ਕਾਬਲੇਗੌਰ ਹੈ ਕਿ ਇੱਥੇ ਚੰਡੀਗੜ ਦੇ ਨੇੜੇ ਛੱਤਬੀੜ ਵਿਖੇ ਇਕ ਵੱਡਾ ਚਿੜੀਆਘਰ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸਮਰਾਲਾ ਨੇੜੇ ਨੀਲੋਂ ਵਿਖੇ ਚਾਰ ਹੋਰ ਛੋਟੇ ਚਿੜੀਆਘਰ ਹਨ। ਔਸਤਨ ਤਕਰੀਬਨ 4000 ਸੈਲਾਨੀ/ਦਰਸ਼ਕ ਰੋਜ਼ਾਨਾ ਇਨਾਂ ਚਿੜੀਆਘਰਾਂ ਵਿੱਚ ਆਉਂਦੇ ਹਨ ਜਦੋਂਕਿ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਇੱਥੇ ਆਉਣ ਵਾਲਿਆਂ ਦੀ ਗਿਣਤੀ 10,000 ਦੇ ਕਰੀਬ ਹੋ ਜਾਂਦੀ ਹੈ ਅਤੇ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਛੁੱਟੀਆਂ ਦੌਰਾਨ ਇਹ ਗਿਣਤੀ ਹੋਰ ਵੱਧ ਜਾਂਦੀ ਹੈ।ਜੰਗਲੀ ਜੀਵ ਅਥਾਰਟੀਆਂ ਵੱਲੋਂ ਚਿੜੀਆਘਰ ਵਿਖੇ ਜੀਵ ਸੁਰੱÎਖਿਆ ਮਾਪਦੰਡਾਂ ਸੰਬੰਧੀ ਹਰ ਤਰਾਂ ਦੀਆਂ ਲੋੜੀਂਦੀ ਸਾਵਧਾਨੀ ਵਰਤੀਆਂ ਜਾ ਰਹੀਆਂ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਕਥਾਮ ਸਬੰਧੀ ਉਪਾਵਾਂ ਵਜੋਂ ਜੰਗਲੀ ਜੀਵ ਵਿਭਾਗ ਨੇ ਲੋਕਾਂ ਦੇ ਵਡੇਰੇ ਹਿੱਤ ਵਿੱਚ ਇਹ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ। ਸ਼ੁਰੂ ਵਿਚ ਚਿੜੀਆਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦੇ ਇਹ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੀ ਬਾਅਦ ਵਿਚ ਸਮੀਖਿਆ ਕੀਤੀ ਜਾਵੇਗੀ।

WRITTEN BY