ਯੇਰੂਸ਼ਲਮ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਤੇ ਇਸ ਦੀ ਕਾਟ ਲਈ ਸ਼ੋਧ ਤੇ ਖੋਜ ਕਾਰਜ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਦਰਮਿਆਨ ਇਕ ਚੰਗੀ ਖ਼ਬਰ ਇਹ ਆ ਰਹੀ ਹੈ ਕਿ ਇਜ਼ਰਾਈਲ ਨੇ ਕੋਰੋਨਾ ਵਾਇਰਸ ਦੇ ਇਲਾਜ ਦਾ ਟੀਕਾ ਲੱਭ ਲਿਆ ਹੈ ਤੇ ਵਿਗਿਆਨੀ ਛੇਤੀ ਹੀ ਇਸ ਦਾ ਐਲਾਨ ਜਨਤਕ ਤੌਰ ‘ਤੇ ਕਰਨ ਵਾਲੇ ਹਨ। ਇਜ਼ਰਾਈਲ ਦੀ ਅਖ਼ਬਾਰ ‘ਹਾਰਟਜ਼’ ਨੇ ਡਾਕਟਰੀ ਖੇਤਰ ਵਿਚ ਸ਼ੋਧ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਉਕਤ ਜਾਣਕਾਰੀ ਦਿੱਤੀ।