June 3, 2026 3:10 am

ਸ਼੍ਰੀ ਰਾਸ਼ਟਰਪਤੀ ਕੋਵਿੰਦ ਵੱਲੋਂ 15 ਔਰਤਾਂ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ

ਨਵੀਂ ਦਿੱਲੀ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਨਵੀਂ ਦਿੱਲੀ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕੌਮਾਂਤਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੱਖ-ਵੱਖ ਖੇਤਰ ‘ਚ ਉਪਲਬਧੀਆਂ ਹਾਸਿਲ ਕਰਨ ਵਾਲੀਆਂ 15 ਔਰਤਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਮੋਹਨਾ ਜੀਤਵਾਲ, ਅਵਨੀ ਚਤੁਰਵੇਦੀ ਤੇ ਭਾਵਨਾ ਕੰਠ ਨੂੰ ‘ਨਾਰੀ ਸ਼ਕਤੀ ਪੁਰਸਕਾਰ’ ਦਿੱਤਾ। ਇਸ ਤੋਂ ਇਲਾਵਾ ਅਥਲੈਟਿਕਸ ‘ਚ ਆਪਣੀਆਂ ਪ੍ਰਾਪਤੀਆਂ ਲਈ 104 ਸਾਲਾ ਬੇਬੇ ਮਾਨ ਕੌਰ ਨੇ ਰਾਸ਼ਟਰਪਤੀ ਤੋਂ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨ ਹਾਸਿਲ ਕਰਦਿਆਂ ਪੰਜਾਬ ਦੀ ਸ਼ਾਨ ਵਧਾਈ। ਇਸ ਮੌਕੇ ਹੋਰ ਮਹਿਲਾਵਾਂ ਬਿਹਾਰ ਦੀ ਬੀਨਾ ਦੇਵੀ ਨੂੰ ਮਸ਼ਰੂਮ ਦੀ ਖੇਤੀ ਹਰਮਨਪਿਆਰੀ ਬਣਾਉਣ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ।

Send this to a friend