ਰਾਮਪੁਰਾ ਫੂਲ, 5 ਮਾਰਚ (ਕੁਲਜੀਤ ਸਿੰਘ ਢੀਂਗਰਾ)- ਪੰਜਾਬ ਭਰ ਵਿੱਚ ਸਭ ਤੋ ਵੱਧ ਖੂਨਦਾਨ ਕਰਨ ਅਤੇ ਮੁੱਢਲੀ ਸਹਾਇਤਾ ਦੇਣ ਚ ਯੋਗਦਾਨ ਪਾਉਣ ਲਈ ਭਾਰਤੀ ਰੈਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਦੇ ਪ੍ਰਧਾਨ ਅਤੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੋਰ ਵੱਲੋ ਚੰਡੀਗੜ੍ਹ ਵਿਖੇ ਹੋਈ ਰੈਡ ਕਰਾਸ ਦੀ ਸਲਾਨਾ ਜਰਨਲ ਮੀਟਿੰਗ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਿੱਚ ਪਹਿਲੀਆਂ ਪੁਜੀਸ਼ਨਾਂ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਵਾਲੇ ਸਥਾਨਕ ਸ਼ਹਿਰ ਦੇ ਸਟਾਰ ਖੂਨਦਾਨੀ ਰਾਜ ਕੁਮਾਰ ਜੋਸ਼ੀ ਜੋ ਕਿ ਯੂਨਾਈਟਡ ਵੈਲਫੇਅਰ ਸੁਸਾਇਟੀ ਤੇ ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਮੈਂਬਰ ਹਨ, ਨੂੰ ਸਵੈ ਇੱਛਕ 117 ਵਾਰ ਖੂਨਦਾਨ ਕਰਨ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਉਸਾਰੂ ਰੋਲ ਨਿਭਾÀਣ ਬਦਲੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਖੂਨਦਾਨੀਆਂ ਦੀ ਨਗਰੀ ਨਾਲ ਮਸ਼ਹੂਰ ਸ਼ਹਿਰ ਰਾਮਪੁਰਾ ਫੂਲ ਦੇ ਸਟਾਰ ਡੋਨਰ ਰਾਜ ਕੁਮਾਰ ਜੋਸ਼ੀ ਨੂੰ ਕੁੱਝ ਦਿਨ ਪਹਿਲਾਂ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਵੱਲੋ ਕੌਮੀ ਸਵੈ ਇੱਛਕ ਖੂਨਦਾਨ ਦਿਵਸ ਮੌਕੇ ਵੀ ਸਟੇਟ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ।