May 20, 2026 2:01 am

ਖੱਤਰੀ ਸਭਾ ਦੀ ਮਹੀਨਾਵਾਰ ਮੀਟਿੰਗ ‘ਚ ਅਹਿਮ ਮਸਲਿਆਂ ‘ਤੇ ਵਿਚਾਰ ਵਿਟਾਂਦਰਾ : ਪ੍ਰਧਾਨ ਸੰਦੀਪ ਲੂੰਬਾ

ਸਮਾਣਾ, 1 ਮਾਰਚ (ਪ੍ਰੇਮ ਵਧਵਾ)- ਖੱਤਰੀ ਸਭਾ ਸਮਾਣਾ ਦੀ ਐਗਜੈਟੀਵ ਮੀਟਿੰਗ ਪ੍ਰਧਾਨ ਸੰਦੀਪ ਲੂੰਬਾ ਦੀ ਅਗਵਾਈ ਵਿਚ ਗੁਰੂਦੁਆਰਾ ਸਤਿਸੰਗ ਸਭਾ ਸਮਾਣਾ ਵਿਖੇ ਕੀਤੀ ਗਈ ਜਿਸ ਵਿਚ ਪ੍ਰਧਾਨ ਸੰਦੀਪ ਲੂੰਬਾ ਅਤੇ ਐਗਜੈਟੀਵ ਮੈਂਬਰ ਇਕੱਰਤ ਹੋਏ ਜਿਸ ਵਿਚ ਖੱਤਰੀ ਸਭਾ ਸਮਾਣਾ ਵੱਲੋਂ ਲੋਕ ਭਲਾਈ ਕੰਮ ਗਰੀਬ ਪਰਿਵਾਰਾਂ ਦੀ ਮਦਦ ਕਰਨਾ ਅਤੇ ਸਮਾਣੇ ਨੇੜੇ ਰਹਿੰਦੇ ਪਰਿਵਾਰਾਂ ਨੁੰ ਸੰਸਥਾ ਨਾਲ ਜੋੜਣਾ ਪਰਿਵਾਰਾਂ ਦੇ ਦੁੱਖ ਵਿਚ ਸਮੁਲੀਅਤ ਕਰਨਾ ਵਰਗੇ ਫੈਸਲੇ ਕੀਤੇ ਗਏ ਅਤੇ ਇਸ ਮੀਟਿੰਗ ਵਿਚ ਐਗਜੈਟੀਵ ਮੈਂਬਰ ਵੱਲੋਂ ਕਮੇਟੀ ਨੂੰ ਫੰਡ ਦੇ ਕੇ ਸੰਸਥਾ ਨੂੰ ਚੜਦੀਕਲਾ ਵੱਲ ਲਿਜਾਣ ਵਾਸਤੇ ਉਪਰਾਲਾ ਕੀਤਾ ਗਿਆ ਅਤੇ ਸਮਾਣਾ ਅਧੀਨ ਪੈਦੇ ਖੱਤਰੀ ਪਰਿਵਾਰਾਂ ਦੀ ਜਲਦੀ ਹੀ ਸੁਚੀ ਤਿਆਰ ਕਰਕੇ ਸਮੂਹ ਪਰਿਵਾਰਾਂ ਨੂੰ ਇੱਕਜੁਟ ਕੀਤਾ ਹੋਣ ਦੀ ਅਪੀਲ ਕੀਤੀ ਗਈ ਇਸ ਮੀਟਿੰਗ ਵਿਚ ਹੇਠ ਲਿਖੇ ਐਗਜੈਟੀਵਮੈਂਬਰ ਸਾਮਿਲ ਹੋਏ ਦਵਿੰਦਰ ਸਿੰਘ ਮਹਿਤਾ ਸੁਭਾਸ ਪੰਜਰਥ, ਅਵਤਾਰ ਸਿੰਘ ਤੁਲੀ, ਹਰੀਸ਼ ਸਹਿਗਲ, ਗੋਲਡੀ ਚਾਵਲਾ, ਇੰਦਰਪਾਲ ਸ਼ਾਹੀ, ਦਲਜੀਤ ਸਿੰਘ ਪੰਜਰਥ, ਜਿਮੀ ਕਾਕੜੀਆ, ਮਨਜੀਤ ਸਿੰਘ, ਕ੍ਰਿਸ਼ਨ ਵੋਹਰਾ, ਰਪਿੰਦਰ ਸਿੰਘ ਅਬਰੋਲ, ਅਮਨ ਪੰਜਰਥ, ਸੇਨੀ ਪੁਰੀ ਸ਼ੁਖਬੀਰ ਤੁਲੀ, ਰਕੇਸ਼ ਕੁਮਾਰ ਲਾਡੀ, ਡਿੰਪਲ ਭਾਰਤ ਭੁਸ਼ਨ ਸਹਿਗਲ, ਡਿੰਪਲ ਮਹਿਤਾ, ਜੋਗਿੰਦਰ ਸਿੰਘ ਅਰੋੜਾ, ਸੰਤ ਚੋਪੜਾ ਆਦਿ ਸ਼ਾਮਿਲ ਹੋਏ।

Send this to a friend