ਪਿੰਡ ਗੋਲੇਵਾਲਾ ਦੇ ਛੱਪੜ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਗੋਲੇਵਾਲਾ, 21 ਫਰਵਰੀ (ਜਸਵਿੰਦਰ ਬਰਾੜ ਸਾਧਾਂਵਾਲਾ)- ਫਰੀਦਕੋਟ ਦੇ ਨੇੜਲੇ ਪਿੰਡ ਗੋਲੇਵਾਲਾ ਦੇ ਬੇਗੂ ਵਾਲਾ ਰੋਡ ਉੱਪਰ ਮਲੂਕਾ ਪੱਤੀ ਦੇ ਅਧੀਨ ਆਉਦੇ ਛੱਪੜ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਉਮਰ ਲਗਭਗ 35 ਤੋ 40 ਸਾਲ ਦੇ ਕਰੀਬ ਹੈ ਜਿਸੇ ਦੇ ਸਿਰ ਦੇ ਵਾਲ ਕੱਟੇ ਹੋਏ ਹਨ ਜਿਸਦੇ ਜਾਵਨੀ ਰੰਗ ਦਾ ਪਜਾਮਾ ਤੇ ਕਾਲੇ ਰੰਗ ਦੇ ਬੂਟ ਪਾਏ ਹਨ ਲਾਸ਼ ਨੂੰ ਪਛਾਣਾ ਵਾਸਤੇ 24 ਘੰਟੇ ਲਈ ਰੱਖ ਦਿੱਤਾ ਗਿਆ ਹੈ ਇਸ ਦੀ ਜਾਨਕਾਰੀ ਪੁਲਿਸ ਚੌਕੀ ਇੰਚਾਰਜ ਰਵਿੰਦਰ ਕੌਰ ਬਰਾੜ ਨੇ ਦਿੱਤੀ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲਾਸ਼ ਨੂੰ ਪਛਾਣਿਆ ਜਾਵੇ ਛੱਪੜ’ਚ ਲਾਸ਼ ਕੱਢਣ ਸਮੇ ਚੌਕੀ ਇੰਚਾਰਜ ਦੇ ਨਾਲ ਪੱਤਰਕਾਰ ਅੰਗਰੇਜ ਸਿੰਘ ਬਰਾੜ,ਸਰਪੰਚ ਸਰਬਜੀਤ ਸਿੰਘ,ਸਰਪੰਚ ਨਸੀਬ ਸਿੰਘ,ਸਰਪੰਚ ਮਨਪ੍ਰੀਤ ਸਿੰਘ ਅਤੇ ਏ.ਐਸ.ਆਈ ਤੇਜਾ ਸਿੰਘ,ਸਿਪਾਹੀ ਕੁਲਦੀਪ ਸਿੰਘ,ਹੌਲਦਾਰ ਜਸਵਿੰਦਰ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਹਾਜਰ ਸਨ।

Send this to a friend