Skip to content
Independent perspectives. Global stories.
BREAKING

ਜੀਵਨ ਦੀ ਜਾਂਚ

Share this story

ਸੰਜਮ ਦੀ ਕਲਾ
image ਸੰਜਮ ਨਾਲ ਪੈਸੇ ਖਰਚ ਕਰਨਾ ਵੀ ਇੱਕ ਕਲਾ ਹੈ। ਜ਼ਿਆਦਾਤਰ ਲੋਕ ਪੈਸੇ ਕਮਾਉਣ ਵੇਲੇ ਬਹੁਤ ਸਿਆਣੇ ਹੁੰਦੇ ਹਨ ਪਰ ਖਰਚਣ ਵੇਲੇ ਕਮਲੇ ਹੋ ਜਾਂਦੇ ਹਨ। ਰੀਸੋ-ਰੀਸ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਵੀ ਢਾਹ ਬੈਠਦੇ ਹਨ। ਪੈਸਾ ਸਮਝਦਾਰੀ ਨਾਲ ਖਰਚ ਕਰਨਾ ਸਿਆਣਪ ਹੈ। ਸੰਜਮੀ ਮਨੁੱਖ ਵਿਖਾਵੇਬਾਜ਼ੀ ਦੇ ਚੱਕਰਾਂ ਵਿੱਚ ਨਹੀਂ ਪੈਂਦੇ, ਸਗੋਂ ਆਪਣੀ ਹੈਸੀਅਤ ਮੁਤਾਬਕ ਪੈਸਾ ਖਰਚਦੇ ਹਨ। ਕਈ ਲੋਕ ਆਪਣੀ ਇੱਜ਼ਤ ਰੱਖਣ ਖਾਤਰ ਅਤੇ ਲੋਕਾਂ ਤੋਂ ਵਾਹ-ਵਾਹ ਕਰਵਾਉਣ ਖਾਤਰ ਆਪਣਾ ਝੁੱਗਾ-ਚੌੜ ਕਰ ਲੈਂਦੇ ਹਨ।
‘ਪਰਸੂ, ਪਰਸਾ, ਪਰਸ ਰਾਮ ਮਾਇਆ ਤੇਰੇ ਤੀਨ ਨਾਮ‘- ਜਦੋਂ ਵਿਅਕਤੀ ਕੋਲ ਪੈਸਾ ਹੁੰਦਾ ਹੈ ਤਾਂ ਸਾਰੇ ਪਰਸ ਰਾਮ ਜੀ ਕਹਿ ਕੇ ਬੁਲਾਉਂਦੇ ਹਨ। ਜਦੋਂ ਵਿਖਾਵੇਬਾਜ਼ੀ ਵਿੱਚ ਪੈ ਕੇ ਵਿਅਕਤੀ ਸਭ ਕੁਝ ਲੁਟਾ ਕੇ ਕਰਜ਼ਾਈ ਹੋ ਜਾਂਦਾ ਹੈ ਤਾਂ ਪਰਸ ਰਾਮ ਤੋਂ ਪਰਸੂ ਜਾਂ ਪਰਸਾ ਬਣ ਜਾਂਦਾ ਹੈ। ਪੈਸਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਜ਼ਰੂਰੀ ਹੈ। ਇਸ ਨੂੰ ਸੰਕੋਚ, ਸੰਜਮ ਤੇ ਸਿਆਣਪ ਨਾਲ ਖਰਚ ਕਰਨਾ ਚਾਹੀਦਾ ਹੈ। ਵਿਆਹ-ਸ਼ਾਦੀਆਂ, ਪਾਰਟੀਆਂ, ਵਿਦਾਈ ਸਮਾਗਮਾਂ, ਕਾਰ-ਵਿਹਾਰਾਂ ਅਤੇ ਗਮੀ ਆਦਿ ਦੇ ਸਮਾਗਮਾਂ ‘ਤੇ ਬੇਲੋੜਾ ਅਤੇ ਫਜ਼ੂਲ ਖਰਚ ਕੀਤਾ ਜਾਂਦਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਨੌਜਵਾਨ ਪੀੜ੍ਹੀ ਇੱਕ ਦੂਜੇ ਦੀ ਦੇਖਾਦੇਖੀ ਬਰਾਂਡਡ ਚੀਜ਼ਾਂ, ਮੋਬਾਈਲ, ਮੋਟਰਸਾਈਕਲ, ਵੱਡੀਆਂ ਤੇ ਮਹਿੰਗੀਆਂ ਕਾਰਾਂ ਅਤੇ ਫੈਸ਼ਨਾਂ ‘ਤੇ ਫਜ਼ੂਲ-ਖਰਚ ਕਰ ਕੇ ਆਪਣੇ ਮਾਪਿਆਂ ਦਾ ਕਚੂਮਰ ਕੱਢ ਰਹੀ ਹੈ। ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਹੱਥੀਂ ਕੰਮ ਕਰਨ ਦਾ ਸੱਭਿਆਚਾਰ ਖ਼ਤਮ ਹੋ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਲਈ ਬਹੁਤ ਮਾਰੂ ਸਿੱਧ ਹੋਵੇਗਾ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਨੌਜਵਾਨਾਂ ਦੀ ਅਥਾਹ-ਸ਼ਕਤੀ ਗਲਤ ਪਾਸੇ ਲੱਗ ਰਹੀ ਹੈ। ਇਨ੍ਹਾਂ ਨੂੰ ਸਬਰ-ਸੰਤੋਖ, ਸੰਜਮ, ਸੰਕੋਚ, ਸੱਚ, ਸਦਭਾਵਨਾ, ਸ਼ੋਭਾ, ਸੁੰਦਰਤਾ, ਸਾਦਗੀ, ਸੱਚਾਈ, ਸਿਆਣਪ ਅਤੇ ਸਹਿਜਤਾ ਵਰਗੇ ਸ਼ਬਦਾਂ ਦੇ ਅਰਥ ਸਮਝਾਉਣ ਦੀ ਬਹੁਤ ਜ਼ਰੂਰਤ ਹੈ।
ਅਜਿਹੇ ਗੁਣਾਂ ਨਾਲ ਵਿਅਕਤੀ ਦੀ ਅਕਲ ਟਿਕਾਣੇ ਆਉਂਦੀ ਹੈ। ਸਾਦਾ ਜੀਵਨ ਤੇ ਉੱਚੇ ਵਿਚਾਰਾਂ ਨਾਲ ਸਮਾਜ ਵਿੱਚ ਅਮਨ, ਸ਼ਾਂਤੀ ਅਤੇ ਤਰੱਕੀ ਹੋ ਸਕਦੀ ਹੈ, ਜੋ ਸਮੇਂ ਦੀ ਲੋੜ ਹੈ। ਮਨੁੱਖ ਪਲਾਂ ਵਿੱਚ ਹੀ ਬਾਦਸ਼ਾਹ ਤੋਂ ਕੰਗਾਲ ਬਣ ਜਾਂਦਾ ਹੈ। ਹਰ ਵਿਅਕਤੀ ਨੂੰ ਆਪਣਾ ਖਰਚ ਆਪਣੀ ਆਮਦਨੀ ਤੋਂ ਨਹੀਂ ਵਧਾਉਣਾ ਚਾਹੀਦਾ। ਜਦੋਂ ਮਨੁੱਖ ਆਮਦਨੀ ਤੋਂ ਖਰਚ ਵਧਾ ਕੇ ਕਰਜ਼ਾਈ ਹੋ ਜਾਂਦਾ ਹੈ ਤਾਂ ਕਰਜ਼ਾ ਦਿਨ-ਰਾਤ ਵਧਦਾ ਮਨੁੱਖ ਦੀ ਹੋਸ਼ ਭੁਲਾ ਦਿੰਦਾ ਹੈ। ਜਦੋਂ ਮਨੁੱਖ ਕਰਜ਼ੇ ਦੇ ਜਾਲ ਵਿੱਚ ਉਲਝ ਜਾਂਦਾ ਹੈ ਤਾਂ ਕਈ ਵਾਰ ਮਨੁੱਖ ਆਪਣੀ ਜੀਵਨ-ਲੀਲਾ ਸਮਾਪਤ ਕਰ ਲੈਂਦਾ ਹੈ। ਮਨੁੱਖਾ ਜਨਮ ਬਹੁਤ ਕੀਮਤੀ ਹੈ। ਇਸ ਨੂੰ ਹੋਸ਼ੋ-ਹਵਾਸ ਨਾਲ ਜਿਉਣਾ ਚਾਹੀਦਾ ਹੈ।
ਕਈ ਸਖ਼ਤ ਹਿਰਦੇ ਅਤੇ ਜ਼ਾਲਮ ਲੋਕ ਆਪਣਾ ਸਭ ਕੁਝ ਲੁਟਾ ਕੇ ਦੂਜਿਆਂ ਨਾਲ ਠੱਗੀਆਂ ਮਾਰਨਾ ਸ਼ੁਰੂ ਕਰ ਦਿੰਦੇ ਹਨ। ਲੁੱਟਾਂ-ਖੋਹਾਂ, ਚੋਰੀ ਅਤੇ ਡਾਕੇ ਮਾਰਨ ਲੱਗ ਪੈਂਦੇ ਹਨ। ਇਹ ਜੁਰਮ ਦਿਨੋ-ਦਿਨ ਵਧ ਰਹੇ ਹਨ, ਜਿਨ੍ਹਾਂ ਦੀ ਗਵਾਹੀ ਅਖ਼ਬਾਰਾਂ ਭਰਦੀਆਂ ਹਨ। ਰੋਜ਼ਾਨਾ ਖ਼ਬਰਾਂ ਵਿੱਚ ਅਸੀਂ ਆਮ ਹੀ ਅਜਿਹੀਆਂ ਵਾਰਦਾਤਾਂ ਪੜ੍ਹਦੇ-ਸੁਣਦੇ ਹਾਂ। ਅਜਿਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਨੂੰ ਠੱਲ੍ਹ ਪਾਉਣਾ ਸਮੇਂ ਦੀ ਲੋੜ ਹੈ। ਜੇਕਰ ਇਨ੍ਹਾਂ ਸਮੱਸਿਆਵਾਂ ਵਾਰਦਾਤਾਂ ਦੀਆਂ ਜੜ੍ਹਾਂ ਫੜ ਕੇ ਕੋਈ ਢੁੱਕਵਾਂ ਹੱਲ ਨਾ ਕੱਢਿਆ ਗਿਆ ਤਾਂ ਇਹ ਭਵਿੱਖ ਵਿੱਚ ਹੋਰ ਵੀ ਗੰਭੀਰ ਰੂਪ ਧਾਰਨ ਕਰ ਸਕਦੀਆਂ ਹਨ।
ਅਧਿਐਨ ਤੇ ਸਵੈ-ਅਧਿਆਇ
ਪਾਂਡੀਚੇਰੀ ‘ਚ ਸ਼੍ਰੀ ਅਰਵਿੰਦ ਦੇ ਬਹੁਤ ਨੇੜਲੇ ਚੇਲੇ ਨਲਿਨੀਕਾਂਤ ਗੁਪਤ 16 ਸਾਲ  ਦੀ ਉਮਰ ਤੋਂ ਸ਼੍ਰੀ ਅਰਵਿੰਦ ਕੋਲ ਰਹੇ। ਸ਼੍ਰੀ ਅਰਵਿੰਦ ਉਨ੍ਹਾਂ ਨੂੰ ਆਪਣੀ ਅੰਤਰ-ਆਤਮਾ ਦਾ ਸਾਥੀ ਕਹਿੰਦੇ ਸਨ। ਉਹ ਵੀ ਹੋਰਨਾਂ ਚੇਲਿਆਂ ਵਾਂਗ ਆਸ਼ਰਮ ‘ਚ ਆ ਕੇ ਬਹੁਤ ਪੜ੍ਹਦੇ ਸਨ-ਕਈ ਸ਼ਾਸਤਰ, ਕਈ ਤਰ੍ਹਾਂ ਦੀਆਂ ਕਿਤਾਬਾਂ।
ਇਕ ਦਿਨ ਸ਼੍ਰੀ ਅਰਵਿੰਦ ਨੇ ਉਨ੍ਹਾਂ ਨੂੰ ਬੁਲਾਇਆ ਤੇ ਸਮਝਾਇਆ ਕਿ ‘ਪੜ੍ਹਨਾ ਦੋ ਤਰ੍ਹਾਂ ਦਾ ਹੁੰਦਾ ਹੈ-ਇਕ ਬੌਧਿਕ ਵਿਕਾਸ ਲਈ ਤੇ ਦੂਜਾ ਮਨ, ਪ੍ਰਾਣ, ਅੰਤਰ-ਚੇਤਨਾ ਨੂੰ ਸਵਸਥ ਕਰਨ ਲਈ। ਪਹਿਲੇ ਨੂੰ ਅਧਿਐਨ ਕਹਿੰਦੇ ਹਨ ਤੇ ਦੂਜੇ ਨੂੰ ਸਵੈ-ਅਧਿਆਇ। ਅਧਿਐਨ ਕਰੋ ਪਰ ਸਵੈ-ਅਧਿਆਇ ਨੂੰ ਲਾਜ਼ਮੀ ਮੰਨੋ।‘‘
ਨਲਿਨੀਕਾਂਤ ਨੇ ਉਨ੍ਹੀਂ ਦਿਨੀਂ ਲਿਖੀ ਜਾ ਰਹੀ ‘ਸਵਿੱਤਰੀ‘ ਦੇ ਇਕ-ਇਕ ਪੈਰੇ ਨੂੰ ਹਰ ਰੋਜ਼ ਨੀਂਦ ਤੋਂ ਜਾਗਦਿਆਂ ਹੀ ਸਵੇਰ ਤੋਂ ਸ਼ਾਮ ਤਕ ਯਾਦ ਕਰਦਿਆਂ ਆਪਣੇ ਜੀਵਨ ‘ਚ ਉਤਾਰਨ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਸੇ ਦੇ ਮੁਤਾਬਕ ਸਾਧਨਾ ਦੀ ਦਿਸ਼ਾ ਵੀ ਤੈਅ ਕੀਤੀ। ਉਨ੍ਹਾਂ ਨੇ ਆਪਣੀ ਜੀਵਨਸ਼ੈਲੀ ਵੀ ਸਵੈ-ਅਧਿਆਇ ਅਨੁਸਾਰ ਹੀ ਬਣਾ ਲਈ।
ਇਕ ਵਾਰ ਕਿਸੇ ਨੇ ਸ਼੍ਰੀ ਅਰਵਿੰਦ ਤੇ ਸ਼੍ਰੀ ਮਾਂ ਨੂੰ ਪੁੱਛਿਆ, ‘‘ਤੁਹਾਡੇ ਤੋਂ ਬਾਅਦ ਇਥੇ ਸਾਧਨਾ ਦੇ ਨਜ਼ਰੀਏ ਤੋਂ ਯੋਗ ਕੌਣ ਹੈ?‘‘ ਤਾਂ ਉਨ੍ਹਾਂ ਨੇ ਇਕ ਹੀ ਸ਼ਬਦ ਬੋਲਿਆ-‘‘ਨਲਿਨੀ, ਉਹ ਪਵਿੱਤਰਤਾ ਦੀ ਮੂਰਤ ਹੈ।‘‘ ਇਹ ਹੈ ਸਵੈ-ਅਧਿਆਏ ਦਾ ਨਤੀਜਾ।

WRITTEN BY