ਨਵੀਂ ਦਿੱਲੀ, 14 ਜੂਨ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ‘ਚ ਸੰਭਾਵਿਤ ਕਮਜ਼ੋਰ ਮਾਨਸੂਨ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਦੇ ਸਿਲਸਿਲੇ ‘ਚ 500 ਜ਼ਿਲ੍ਹਿਆਂ ਦੇ ਲਈ ਇਕ ਅਚਨਚੇਤ ਵਾਪਰ ਵਾਲੀ ਘਟਨਾ ਦੇ ਸਬੰਧ ‘ਚ ਯੋਜਨਾ ‘ਤੇ ਚਰਚਾ ਕੀਤੀ। ਕਮਜ਼ੋਰ ਮਾਨਸੂਨ ਨਾਲ ਕੀਮਤਾਂ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਹ ਬੈਠਕ ਹੋਈ। ਜਿਸ ਵਿਚ ਚਾਰ ਕੈਬਨਿਟ ਮੰਤਰੀ ਵੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਮੋਦੀ ਨੇ ਸਾਫ ਕੀਤਾ ਹੈ ਕਿ ਖੁਰਾਕ ਵਸਤੂਆਂ ਦੀਆਂ ਕੀਮਤਾਂ ‘ਚ ਵਾਧਾ ਨਹੀਂ ਹੋਣਾ ਚਾਹੀਦਾ। ਮੋਦੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਅਜਿਹੇ ਬੀਜ ਦਿੱਤੇ ਜਾਣ ਜੋ ਘੱਟ ਤੋਂ ਘੱਟ ਬਾਰਸ਼ ‘ਚ ਵੀ ਵੱਧ ਪੈਦਾਵਾਰ ਦੇ ਸਕਣ।



