ਸੰਗਰੂਰ ਦੀ ਘਟਨਾ ਬਾਅਦ ਵਿੱਤ ਮੰਤਰੀ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਦਿੱਤੀਆਂ ਹਦਾਇਤਾਂ

ਬਠਿੰਡਾ, 16 ਫਰਵਰੀ (ਗੁਰਮੀਤ ਸੇਮਾ)- ਸੰਗਰੂਰ ਜਿਲ੍ਹੇ ਵਿੱਚ ਸਕੂਲ ਵੈਨ ਅੰਦਰ ਚਾਰ ਬੱਚਿਆਂ ਦੇ ਜਿੰਦਾਂ ਸੜ ਜਾਣ ਦੀ ਘਟਨਾ ਤੋਂ ਬਾਅਦ ਵਿੱਤ ਮੰਤਰੀ ਅਤੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਹਦਾਇਤ ਕੀਤੀ ਕਿ ਉਹ ਜਿਲ੍ਹੇ ਦੇ ਸਾਰੇ ਸਕੂਲ ਪ੍ਰਬੰਧਕਾਂ ਨਾਲ ਤੁਰੰਤ ਬੈਠਕ ਕਰਨ ਅਤੇ ਸਕੂਲ ਵੈਨ ਵਿੱਚ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਹਰੇਕ ਸਕੂਲ ਪ੍ਰਬੰਧਕ ਬੱਸਾਂ ਵਿੱਚ ਹਰ ਉਹ ਜਰੂਰੀ ਉਪਕਰਨ ਦਾ ਪ੍ਰਯੋਗ ਕਰਨ ਜੋ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਹੋਵੇ।ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੂੰ ਚਾਹੀਦਾਂ ਹੈ ਕਿ ਉਹ ਹਰ ਹਫਤੇ ਆਪਣੇ ਸਕੂਲ ਦੀਆਂ ਬੱਸਾਂ ਨੂੰ ਚੈਕ ਕਰਨ ਅਤੇ ਬੱਸ ਡਰਾਈਵਰ ਦੀ ਜਿੰਮੇਵਾਰੀ ਫਿਕਸ ਕਰਨ।ਜੇਕਰ ਕੋਈ ਵੀ ਸਕੂਲ ਬੱਸ ਡਰਾਈਵਰ ਨਿਯਮਾਂ ਦੀ ਪਾਲਣਾ ਨਹੀ ਕਰਦਾ ਤਾਂ ਸਕੂਲ ਪ੍ਰਬੰਧਕ ਤੁਰੰਤ ਉਸ ਤੇ ਕਾਰਵਾਈ ਕਰਨ ਅਤੇ ਅਜਿਹੀ ਕਿਸੇ ਵੀ ਘਟਨਾ ਨੂੰ ਨਾ ਹੋਣ ਦਿੱਤਾ ਜਾਣਾ ਯਕੀਨੀ ਬਨਾਉਣ।

Send this to a friend