ਧੂਰੀ, 16 ਫਰਵਰੀ (ਸੰਜੀਵ ਸਿੰਗਲਾ)- ਬੀਤੀ ਰਾਤ ਚੰਡੀਗੜ੍ਹ ਵਿਖੇ ਇੱਕ ਸੜਕ ਹਾਦਸੇ ਦੌਰਾਨ ਧੂਰੀ ਦੇ ਰਹਿਣ ਵਾਲੇ ਸਾਹਿਲ ਸਿੰਗਲਾ (31) ਪੁੱਤਰ ਪਰਦੀਪ ਸਿੰਗਲਾ ਜੋ ਕਿ ਪਠਾਨਕੋਟ ਵਿਖੇ ਸਿਵਲ ਜੱਜ ਦੇ ਅਹੁਦੇ ‘ਤੇ ਤਾਇਨਾਤ ਸਨ ਆਪਣੀ ਇੰਨੋਵਾ ਗੱਡੀ ਪੀ ਬੀ 10 ਐਫ ਕੇ 0019 ਵਿਚ ਰਾਤ ਦੇ ਸਮੇ ਅਪਣੇ ਦੋਸਤਾਂ ਦੇ ਨਾਲ ਕਿਸੇ ਸਮਾਗਮ ਤੋਂ ਆਰਹੇ ਸੀ ਚੰਡੀਗੜ੍ਹ ਦੇ 16 -23 ਦੇ ਚੋਂਕ ਵਿਚ ਸਾਇੰਨ ਬੋਰਡ ਦੇ ਖੰਬੇ ਨਾਲ ਟਕਰਾਉਣ ਨਾਲ ਮੌਤ ਗਈ ਧੂਰੀ ਦੇ ਜੰਮਪਲ ਇਸ ਨੌਜਬਾਨ ਦੀ ਮੌਤ ਹੋਣ ਨਾਲ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ। ਇਸ ਦੁੱਖਦਾਈ ਅਤੇ ਮੰਦਭਾਗੀ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਾਹਿਲ ਸਿੰਗਲਾ ਆਪਣੇ ਵਕੀਲ ਦੋਸਤ ਅਤੇ ਦੋ ਹੋਰ ਸਾਥੀਆਂ ਨਾਲ ਇੱਕ ਇਨੋਵਾ ਕਾਰ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਗਲਤ ਦਿਸ਼ਾ ਤੋਂ ਆ ਰਹੀ ਇੱਕ ਗੱਡੀ ਨਾਲ ਟਕਰਾਅ ਹੋਣ ਤੋਂ ਬਚਣ ਲਈ ਉਹਨਾਂ ਦੀ ਗੱਡੀ ਖੰਬੇ ਵਿੱਚ ਜਾ ਵੱਜੀ ਜਿਸ ਕਾਰਨ ਇਸ ਹਾਦਸੇ ਵਿੱਚ ਸਾਹਿਲ ਸਿੰਗਲਾ ਜੱਜ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦੇ ਸਾਥੀ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ। ਵਰਣਨਯੋਗ ਹੈ ਕਿ ਸਾਹਿਲ ਸਿੰਗਲਾ ਸ਼੍ਰੀ ਪਰਦੀਪ ਸਿੰਗਲਾ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇੱਕਲਾ ਭਰਾ ਸੀ ਅਤੇ ਉਸ ਦੀ ਪਤਨੀ ਰਾਧਿਕਾ ਸਿੰਗਲਾ ਵੀ ਜੱਜ ਲੱਗੀ ਹੋਈ ਹੈ। ਅੱਜ ਧੂਰੀ ਦੇ ਰਾਮ ਬਾਗ਼ ਵਿੱਚ ਰਾਜੀਕਿਆ ਸਨਮਾਨ ਦੇ ਨਾਲ ਧੂਰੀ ਦੇ ਡੀ ਐਸ ਪੀ ਅਤੇ ਪੰਜਾਬ ਪੁਲਿਸ ਦੇ ਜਬਾਨਾਂ ਵਲੋਂ ਸਲਾਮੀ ਦਿਤੀ ਗਈ। ਰਾਜਨੈਤਿਕ ਪਾਰਟੀਆਂ ਦੇ ਲੀਡਰਾਂ, ਜੱਜ ਸਹਿਬਾਨਾਂ ਅਤੇ ਵਕੀਲ ਸਾਹਿਬਾਨ ਅਤੇ ਅਨੇਕਾਂ ਸਮਾਜਸੇਵੀ, ਧਾਰਮਿਕ, ਰਾਜਨੀਤਕ ਅਤੇ ਵਪਾਰਕ ਸੰਸਥਾਵਾਂ ਦੇ ਆਗੂਆਂ ਅਤੇ ਸੈਂਕੜੇ ਸ਼ਹਿਰ ਨਿਵਾਸੀਆਂ ਨੇ ਪਹੁੰਚ ਕੇ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਉੱਥੇ ਹੀ ਇਸ ਘਟਨਾ ਨੂੰ ਪਰਿਵਾਰ ਅਤੇ ਸਮੁੱਚੇ ਸ਼ਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।