ਭਵਾਨੀਗੜ੍ਹ, 7 ਜਨਵਰੀ (ਕ੍ਰਿਸ਼ਨ ਗਰਗ)- ਅੱਜ ਇੱਥੇ ਫੱਗੂਵਾਲਾ ਕੈਂਚੀਆਂ ਵਿਖੇ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਤੇ ਸਥਿੱਤ ‘ਆਪਣੇ ਆਲਾ ਹੈਪੀ ਫਰੋਜ਼ਨ ਰੈਸਟੋਰੈਂਟ’ ਦਾ ਉਦਘਾਟਨ ਸ੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ। ਇਸ ਮੌਕੇ ਸ੍ਰੀ ਸਿੰਗਲਾ ਨੇ ਰੈਸਟੋਰੈਂਟ ਦੇ ਮਾਲਕ ਬਲਵੀਰ ਸਿੰਘ ਘੁੰਮਣ ਅਤੇ ਅਵਤਾਰ ਸਿੰਘ ਚਹਿਲ ਨੂੰ ਵਧਾਈਆਂ ਦਿੱਤੀਆਂ ਅਤੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਸਦਕਾ ਨਿਵੇਸਕਾਰ ਇੱਥੇ ਆਪਣੇ ਕਾਰੋਬਾਰ ਵਿਕਸਤ ਕਰਨ ਵਿੱਚ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਅੰਦਰ ਪਿੱਛਲੇ ਦੋ ਸਾਲਾਂ ਤੋਂ ਵਿਕਾਸ ਦੇ ਕੰਮ ਬਹੁਤ ਤੇਜੀ ਨਾਲ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਜਗਤਾਰ ਨਮਾਦਾ, ਰਜਿੰਦਰ ਸਿੰਘ ਸੰਘਰੇੜੀ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਹਰੀ ਸਿੰਘ ਫੱਗੂਵਾਲਾ, ਪ੍ਰਦੀਪ ਕੁਮਾਰ ਕੱਦ, ਸੁਖਮਹਿੰਦਰਪਾਲ ਸਿੰਘ ਤੂਰ, ਮੇਹਰ ਸਿੰਘ ਘੁੰਮਣ, ਪ੍ਰਮਜੀਤ ਸਿੰਘ ਸਰਪੰਚ, ਗੁਰਜੀਤ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਕੰਧੋਲਾ, ਭਗਵੰਤ ਸਿੰਘ ਸਰਪੰਚ, ਹਾਕਮ ਸਿੰਘ ਚੇਅਰਮੈਨ ਐਸ ਸੀ ਵੀ ਹਾਜਰ ਸਨ।