ਬੱਚੀ ਨੂੰ ਅਗਵਾ ਕਰਕੇ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਲੁਧਿਆਣਾ, 6 ਫਰਵਰੀ (ਜਸਪਾਲ ਅਰੋੜਾ)- ਥਾਣਾ 2 ਦੀ ਪੁਲਸ ਪਾਰਟੀ ਨੇ ਇਕ ਦਿਨ ਪਹਿਲਾਂ ਵਿਜੈ ਨਗਰ ‘ਚੋਂ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ ਕਰਨ ਵਾਲੇ ਦੋਸ਼ੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਵਾ ਬੱਚੀ ਨੂੰ ਬਰਾਮਦ ਕਰ ਲਿਆ ਹੈ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਅਤੇ ਏ ਸੀ ਪੀ ਸੇੰਟ੍ਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਦਿਨ ਪਹਿਲਾਂ ਵਿਜੈ ਨਗਰ ਇਲਾਕੇ ਵਿਚੋਂ ਗਿਲ ਰੋਡ ਈਸ਼ਰ ਨਗਰ ਨਿਵਾਸੀ ਪਰਸ਼ੋਤਮ ਕੁਮਾਰ ਘਰ ਦੇ ਬਾਹਰ ਖੇਲ ਰਹੀ 7 ਸਾਲਾਂ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀ ਜਿਥੇ ਉਸ ਨੇ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ ਕੀਤੀ ਸੀ ਪੁਲਸ ਨੂੰ ਦੋਸ਼ੀ ਬਾਰੇ ਉਸ ਸਮੇ ਪਤਾ ਚੱਲਿਆ ਜਦੋ ਬੱਚੀ ਦੇ ਪਿਤਾ ਵਲੋਂ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਘਰ ਕੋਲ
ਕਰਿਆਨੇ ਦੀ ਦੁਕਾਨ ਦੇ ਬਾਹਰ ਲਗੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਜਿਸ ਵਿਚ ਦੋਸ਼ੀ ਪਰਸ਼ੋਤਮ ਬੱਚੀ ਨੂੰ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਸੀ ਥਾਣਾ 2 ਦੇ ਮੁਖੀ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਵਾਲੇ ਜਨਕ ਪੁਰੀ ਚੌਕੀਂ ਮੁਖੀ ਰਾਜਵੰਤ ਸਿੰਘ ਨੇ ਦੋਸ਼ੀ ਪਰਸ਼ੋਤਮ ਦੇ ਘਰ ਰੇਡ ਕਰਕੇ ਅਗਵਾ ਬੱਚੀ ਨੂੰ ਬਰਾਮਦ ਕਰ ਲਿਆ ਪਰੰਤੂ ਦੋਸ਼ੀ ਪਰਸ਼ੋਤਮ ਹਿਮਾਚਲ ਪ੍ਰਦੇਸ਼ ਭੱਜਣ ਚ ਕਾਮਯਾਬ ਹੋ ਗਿਆ ਪਰੰਤੂ ਪੁਲਸ ਟੀਮ ਨੇ ਹਿਮਾਚਲ ਪ੍ਰਦੇਸ਼ ਚ ਛਾਪੇਮਾਰੀ ਕਰਕੇ ਦੋਸ਼ੀ ਪਰਸ਼ੋਤਮ ਨੂੰ ਕਾਬੂ ਕਰ ਲਿਆ ਪੁਲਸ ਨੇ ਦੋਸ਼ੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Send this to a friend