ਮੂਣਕ, 5 ਫਰਵਰੀ (ਕੁਲਵੰਤ ਸਿੰਘ ਦੇਹਲਾ)- ਬੀਤੇ ਦਿਨੀਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਪਿੰਡ ਮੰਡਵੀਂ ਵਿਖੇ ਰਵਿਦਾਸ ਭਗਤ ਜੀ ਦੇ ਮੰਦਰ ਵਿੱਚ ਬਣਨ ਵਾਲੇ ਸੈਂਡ ਲਈ 5 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਇਸ ਮੌਕੇ ਪ੍ਰਬੰਧਕਾ ਵੱਲੋਂ ਢੀਂਡਸਾ ਨੂੰ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰ ਢੀਂਡਸਾ ਨੇ ਲੋਕਾਂ ਨੂੰ ਭਗਤ ਰਵਿਦਾਸ ਦੇ ਜਨਮ ਦਿਹਾੜੇ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਗੁਰੂ ਰਵਿਦਾਸ ਨੇ ਮਨੁੱਖਤਾ ਨੂੰ ਇਨਸਾਨੀਅਤ ਬਰਾਬਰੀ ਦਾ ਸੰਦੇਸ਼ ਦਿੱਤਾ ਸੀ, ਜਿਹੜਾ ਅਜੋਕੇ ਯੁੱਗ ਲਈ ਅਹਿਮ ਹੈ ਇਸ ਮੌਕੇ ਉਨ੍ਹਾਂ ਨਾਲ ਮਹੀਪਾਲ ਭੂਲਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਨੋਰੀ, ਬਲਰਾਜ ਸ਼ਰਮਾ ਸਾਬਕਾ ਚੇਅਰਮੈਨ, ਭਗਵੰਤ ਮੰਡਵੀ, ਸ਼੍ਰ ਰਾਮਪਾਲ ਸਿੰਘ ਸੂਰਜਣਭੈਣੀ, ਗੁਰਸੇਵ ਸਿੰਘ ਸਰਪੰਚ ਮਨਿਆਣਾ, ਬਲਰਾਜ ਸਿੰਘ ਸਾਬਕਾ ਸਰਪੰਚ, ਮੇਜ਼ਰ ਸਿੰਘ ਸਾਬਕਾ ਸਰਪੰਚ ਬੁਸੈਹਰਾਂ ਗੁਰਦੀਪ ਸਿੰਘ ਰਾਜਲਹੇੜੀ, ਭਗਵਾਨ ਦਾਸ ਮੰਡਵੀ, ਪ੍ਰਭਜੀਤ ਸਿੰਘ ਮੰਡਵੀ ਸਰਕਲ ਪ੍ਰਧਾਨ ਗੁਰਨਾਮ ਮਨੇਸ਼ ਆਦਿ ਹਾਜ਼ਰ ਸਨ।