ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦੇ ਠੇਕੇਦਾਰ ‘ਤੇ ਨਾਜਾਇਜ਼ ਵਸੂਲੀ ਅਤੇ ਧਮਕਾਉਣ ਦਾ ਦੋਸ਼

ਖੂਨਦਾਨ ਕਰਨ ਆਏ ਸਮਾਜਸੇਵੀ ਨੇ ਡੀ ਸੀ ਨੂੰ ਦਿੱਤੀ ਸ਼ਿਕਾਇਤ

ਲੁਧਿਆਣਾ, 5 ਫਰਵਰੀ (ਜਸਪਾਲ ਅਰੋੜਾ)- ਸਿਵਲ ਹਸਪਤਾਲ ਚ ਖੂਨਦਾਨ ਕਰਨ ਪਹੁੰਚੇ ਇਕ ਸਮਾਜਸੇਵੀ ਨੇ ਸਿਵਲ ਹਸਪਤਾਲ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਤੇ ਉਸ ਦਾ ਮੋਟਰਸਾਈਕਲ ਖੜਾ ਕਰਨ ਦੀ ਏਵਜ ਚ ਨਜਾਇਜ ਵਸੂਲ਼ੀ ਕਰਨ ਅਤੇ ਉਸ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਗਾਇਆ ਹੈ ਜਿਨ੍ਹਾਂ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਉਸ ਨੇ ਡੀ ਸੀ ਲੁਧਿਆਣਾ ਪ੍ਰਦੀਪ ਅਗਰਵਾਲ ਨੂੰ ਸ਼ਿਕਾਇਤ ਦਿਤੀ ਹੈ। ਸ਼ਿਕਾਇਤ ਕਰਤਾ ਸਮਾਜਸੇਵੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ 29 ਜਨਵਰੀ ਨੂੰ ਸਿਵਲ ਹਸਪਤਾਲ ਖੂਨਦਾਨ ਕਰਨ ਆਇਆ ਸੀ ਗੁਰਮੇਲ ਸਿੰਘ ਦਾ ਦੋਸ਼ ਹੈ ਕਿ ਜਿਥੇ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਉਸ ਕੋਲੋਂ ਮੋਟਰਸਾਈਕਲ ਲਗਾਉਣ ਦੀ ਏਵਜ ਚ 15 ਰੁਪਏ ਦੀ ਵਸੂਲ਼ੀ ਕੀਤੀ ਅਤੇ ਉਸ ਨੂੰ ਇਕ ਪਰਚੀ ਦਿਤੀ ਸੀ ਅਤੇ ਉਸ ਨੂੰ ਕਿਹਾ ਕਿ ਜਲਦੀ ਆ ਜਾਵੇ ਨਹੀਂ ਤਾਂ 4 ਘੰਟੇ ਬਾਅਦ ਪਰਚੀ ਦੋਬਾਰਾ ਕਟਾਉਣੀ ਪਵੇਗੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਦੋਬਾਰਾ ਫਿਰ 31 ਜਨਵਰੀ ਨੂੰ ਸਿਵਲ ਹਸਪਤਾਲ ਦਵਾਈ ਲੈਣ ਪਹੁੰਚਇਆ ਗੁਰਮੇਲ ਸਿੰਘ ਦਾ ਦੋਸ਼ ਹੈ ਕਿ ਇਸ ਦੌਰਾਨ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਉਸ ਕੋਲੋਂ ਮੋਟਰਸਾਈਕਲ ਲਗਾਉਣ ਦੀ ਏਵਜ ਚ 15 ਰੁਪਏ ਦੀ ਵਸੂਲ਼ੀ ਕੀਤੀ ਅਤੇ ਕਿਹਾ ਕਿ 4 ਘੰਟੇ ਤੋਂ ਪਹਿਲਾਂ ਆ ਜਾਵੇ ਨਹੀਂ ਤਾਂ ਦੋਬਾਰਾ ਪਰਚੀ ਕਟਾਉਣੀ ਪਵੇਗੀ ਗੁਰਮੇਲ ਸਿੰਘ ਨੇ ਦੱਸਿਆ ਕਿ ਹਸਪਤਾਲ ਚ ਭੀੜ ਹੋਣ ਦੇ ਚਲਦੇ ਉਸ ਦਾ ਸਮਾਂ ਜ਼ਿਆਦਾ ਲੱਗ ਗਿਆ ਅਤੇ ਜਦੋਂ ਉਹ ਵਾਪਿਸ ਜਾਉਣ ਲੱਗਾ ਤਾਂ ਗੁਰਮੇਲ ਸਿੰਘ ਦਾ ਦੋਸ਼ ਹੈ ਕਿ ਠੇਕੇਦਾਰ ਅਤੇ ਕਰਿੰਦਿਆਂ ਨੇ ਕਿਹਾ ਕਿ ਹੁਣ ਦੋਬਾਰਾ ਪਰਚੀ ਵੀ ਲਗੇਗੀ ਗੁਰਮੇਲ ਸਿੰਘ ਦਾ ਦੋਸ਼ ਹੈ। ਕਿ ਇਸ ਦੌਰਾਨ ਜਦੋ ਉਸ ਨੇ ਕਰਿੰਦਿਆਂ ਦਾ ਵਿਰੋਧ ਕੀਤਾ ਤਾਂ ਠੇਕੇਦਾਰ ਅਤੇ ਕਰਿੰਦਿਆਂ ਨੇ ਉਸ ਦਾ ਮੋਟਰਸਾਈਕਲ ਘੇਰ ਕੇ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਮਾੜੀ ਸ਼ਬਦਾ ਵਲੀ ਇਸਤਮਾਲ ਕੀਤੀ ਅਤੇ ਉਨ੍ਹਾਂ ਨੂੰ ਧਮਕਾਇਆ ਗੁਰਮੇਲ ਸਿੰਘ ਅਨੁਸਾਰ ਠੇਕੇਦਾਰ ਅਤੇ ਕਰਿੰਦਿਆਂ ਨੇ ਉਸ ਕੋਲੋਂ ਡਬਲ ਪਰਚੀ ਦਾ ਚਾਰਜ ਵਸੂਲ਼ ਲਿਆ ਗੁਰਮੇਲ ਸਿੰਘ ਅਨੁਸਾਰ ਜਦੋਂ ਉਸ ਨੇ ਨਿੱਜੀ ਤੋਰ ਤੇ ਜਾਂਚ ਪੜਤਾਲ ਕਾਰਵਾਈ ਤਾਂ ਉਸ ਨੂੰ ਪਤਾ ਚੱਲਿਆ ਕਿ ਸਿਵਲ ਹਸਪਤਾਲ ‘ਚ ਠੇਕਾ ਲੈਣ ਸਬੰਧੀ ਜੋ ਐਗਰੀਮੈਂਟ ਡੀਡ ਹੋਈ ਸੀ ਉਸ ਵਿਚ 5 ਰੁਪਏ ਮੋਟਰਸਾਈਕਲ ਦੀ ਪਰਚੀ ਕਟਨੀ ਤਹਿ ਹੋਈ ਸੀ ਜਦ ਕਿ ਠੇਕੇਦਾਰ ਅਤੇ ਉਸ ਦੇ ਕਰਿੰਦੇ ਮੋਟਰਸਾਈਕਲ ਅਤੇ ਸਾਈਕਲ ਦੀ ਨਜਾਇਜ ਵਸੂਲ਼ੀ ਕਰ ਰਹੇ ਹਨ ਅਤੇ 15 ਰੁਪਏ ਪਰਚੀ ਕੱਟ ਰਹੇ ਹਨ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਦੇ ਟੂਲਫਰੀ ਨੰਬਰ ਤੇ ਵੀ ਦਰਜ ਕਰਾ ਦਿੱਤੀ ਹੈ ਪਰੰਤੂ ਹਜੇ ਤੱਕ ਠੇਕੇਦਾਰ ਅਤੇ ਕਰਿੰਦਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਗੁਰਮੇਲ ਸਿੰਘ ਨੇ ਅੱਜ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਕਰਿੰਦਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਲੁਧਿਆਣਾ ਦੇ ਡੀ ਸੀ ਪ੍ਰਦੀਪ ਅਗਰਵਾਲ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

Send this to a friend