Skip to content
Independent perspectives. Global stories.
BREAKING

ਰਾਸ਼ਟਰੀ ਪੱਧਰ ‘ਤੇ ਐਨ.ਆਰ.ਸੀ. ਲਾਗੂ ਕਰਨ ਬਾਰੇ ਫੈਸਲਾ ਨਹੀਂ : ਅਮਿਤ ਸ਼ਾਹ

Share this story

ਕੇਂਦਰੀ ਗ੍ਰਹਿ ਮੰਤਰੀ ਨੇ ਲੋਕ ਸਭਾ ‘ਚ ਲਿਖਤੀ ਜਵਾਬ ਰਾਹੀਂ ਦਿੱਤੀ ਜਾਣਕਾਰੀ

ਨਵੀਂ ਦਿੱਲੀ, 4 ਫਰਵਰੀ- ਸਰਕਾਰ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਸਪੱਸ਼ਟ ਕੀਤਾ ਕਿ ਪੂਰੇ ਦੇਸ਼ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਲਾਗੂ ਕਰਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ‘ਚ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸਰਕਾਰ ਨੇ ਐਨ.ਆਰ.ਸੀ. ਨੂੰ ਰਾਸ਼ਟਰੀ ਪੱਧਰ ‘ਤੇ ਲਾਗੂ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ। ਉੱਥੇ ਹੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸਦਨ ‘ਚ ਚੰਦਨ ਸਿੰਘ ਅਤੇ ਨਮਾ ਨਾਗੇਸ਼ਵਰ ਰਾਵ ਦੇ ਪ੍ਰਸ਼ਨ ਦੇ ਲਿਖਤੀ ਉੱਤਰ ‘ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਐੱਨ.ਆਰ.ਸੀ. ਲਿਆਉਣ ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਦਰਅਸਲ ਸੰਸਦ ਮੈਂਬਰਾਂ ਵੱਲੋਂ ਸਵਾਲ ਕੀਤਾ ਗਿਆ ਸੀ ਕਿ, ਸਰਕਾਰ ਦੀ ਪੂਰੇ ਦੇਸ਼ ‘ਚ ਐਨ.ਆਰ.ਸੀ. ਲਿਆਉਣ ਦੀ ਕੀ ਕੋਈ ਯੋਜਨਾ ਹੈ? ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਆਸਾਮ ‘ਚ ਐਨ.ਆਰ.ਸੀ. ਲਾਗੂ ਕਰ ਦਿੱਤੀ ਗਈ ਹੈ। ਖੁਦ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਸੀਨੀਅਰ ਨੇਤਾ ਸਦਨ ਤੋਂ ਬਾਹਰ ਇਹ ਕਹਿ ਚੁਕੇ ਹਨ ਕਿ ਐਨ.ਆਰ.ਸੀ. ਨੂੰ ਪੂਰੇ ਦੇਸ਼ ‘ਚ ਲਾਗੂ ਕੀਤਾ ਜਾਵੇਗਾ ਜਦਕਿ, ਦੇਸ਼ ਦੇ ਕਈ ਹਿੱਸਿਆਂ ਵਿੱਚ ਉਦੋਂ ਤੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਸੀ।

WRITTEN BY