Skip to content
Independent perspectives. Global stories.
BREAKING

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੁਗਰਾਜ ਗਿੱਲ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

Share this story

ਕਾਂਗਰਸ ਦੇ ਕੱਦਾਵਾਰ ਲੀਡਰ ਸਨ ਗਿੱਲ, ਇਲਾਕੇ ‘ਚ ਸੋਗ ਦੀ ਲਹਿਰ

ਰਾਮਪੁਰਾ ਫੂਲ, 31 ਜਨਵਰੀ (ਕੁਲਜੀਤ ਸਿੰਘ ਢੀਂਗਰਾ)- ਮੌੜ ਹਲਕੇ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਸਾਬਕਾ ਸਰਪੰਚ ਗਿੱਲ ਕਲਾਂ ਦੇ ਜੁਗਰਾਜ਼ ਸਿੰਘ ਗਿੱਲ ਉਰਫ ਗਾਜਾ ਵੱਲੋ ਆਪਣੇ ਰਾਮਪੁਰਾ ਫੂਲ ਸਥਿਤ ਰੋਇਲ ਗਾਰਡਨ ਕੋਠੀ ਵਿਖੇ ਆਪਣੀ ਹੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਦੁਖਦਾਈ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦ ਜੁਗਰਾਜ਼ ਸਿੰਘ ਦੀ ਪਤਨੀ ਮਹਿੰਦਰ ਕੌਰ ਜੋ ਕਿ ਮੌਜੂਦਾ ਬਲਾਕ ਸੰਮਤੀ ਮੈਂਬਰ ਹੈ ਕਿਸੇ ਘਰੇਲੂ ਕੰਮ ਲਈ ਆਪਣੇ ਜੱਦੀ ਪਿੰਡ ਗਿੱਲ ਕਲਾਂ ਗਈ ਹੋਈ ਸੀ ਤੇ ਉਸ ਦਾ ਛੋਟਾ ਲੜਕਾ ਤੇ ਨੂੰਹ ਕਾਲੌਨੀ ਵਿੱਚ ਸਥਿਤ ਦੂਜੀ ਕੋਠੀ ਵਿੱਚ
ਸਨ। ਉਸ ਸਮੇਂ ਘਰ ਵਿੱਚ ਹੀ ਸਿਰਫ ਕੰਮ ਵਾਲੀ ਔਰਤ ਕਰ ਆਪਣਾ ਕੰਮ ਕਰ ਰਹੀ ਸੀ। ਉੱਕਤ ਨੇ ਗੋਲੀ ਦੀ ਚੱਲਣ ਦੀ ਆਵਾਜ਼ ਸੁਣ ਕੇ ਰੋਲਾ ਪਾਇਆ ਤੇ ਆਢ-ਗੁਆਢ ਦੇ ਲੋਕਾਂ ਦੀ ਜਖ਼ਮੀ ਹਾਲਤ ਵਿਚ ਜੁਗਰਾਜ ਸਿੰਘ ਗਿੱਲ ਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਜੇਰੇ ਇਲਾਜ ਉਸ ਦੀ ਮੌਤ ਹੋ ਗਈ। ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਲਿਆਂਦਾ ਗਿਆ। ਜਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾ ਉਕਤ ਸਰਪੰਚ ਦੇ ਵੱਡੇ ਲੜਕੇ ਵੱਲੋ ਵੀ ਬੁਢਲਾਡਾ ਨੇੜੇ ਪਿੰਡ ਸ਼ੇਰਖਾਂਹ ਵਿਖੇ ਸਥਿਤ ਆਪਣੇ ਫਾਰਮ ਹਾਊਸ ਵਿਖੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਦੱਸਣਯੋਗ ਹੈ ਕਿ ਮ੍ਰਿਤਕ ਜੁਗਰਾਜ਼ ਸਿੰਘ ਗਿੱਲ ਕਾਂਗਰਸ ਵਿਚ ਆਪਣਾ ਖਾਸ ਆਧਾਰ ਰੱਖਦੇ ਸਨ ਉਨਾਂ ਦੇ ਮੌਤ ਦੀ ਖਬਰ ਫੈਲਦਿਆਂ ਹੀ ਕਾਂਗਰਸੀ ਵਰਕਰ ਅਤੇ ਉਨਾ ਦੇ ਚਹੇਤੇ ਰਾਮਪੁਰਾ ਵਾਲੀ ਕੋਠੀ ਵਿਚ ਪੁੱਜਣੇ ਸ਼ੁਰੂ ਹੋ ਗਏ। ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ।

WRITTEN BY