ਜਲੰਧਰ, 11 ਜੂਨ (ਪੀ. ਟੀ)-ਬਹੁਜਨ ਸਮਾਜ ਪਾਰਟੀ ਵੱਲੋ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸ੍ਰੀ ਹਰਭਜਨ ਸਿੰਘ ਲਾਖਾ ਇਸ ਦੁਨੀਆ ਵਿੱਚ ਨਹੀਂ ਰਹੇ। ਅੱਜ ਸਵੇਰੇ ਦਿੱਲ ਦੀ ਧੜਕਨ ਰੱਕ ਜਾਣ ਨਾਲ ਉਹਨਾਂ ਦੀ ਮੌਤ ਹੋ ਗਈ, ਉਹ 75 ਸਾਲਾ ਦੇ ਸਨ। ਉਹਨਾਂ ਦਾ ਪ੍ਰੀਵਾਰ ਕਨੇਡਾ ਵਿੱਚ ਰਿਹ ਰਿਹਾ ਹੈ। ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਰਭਜਨ ਸਿੰਘ ਲਾਖਾ ਦੇ ਨਿਕਟਵਰਤੀ ਹਰਪ੍ਰੀਤ ਸਿੰਘ ਖੰਨਾ ਨੇ ਦੱਸਿਆ ਕਿ ਬੀਤੀ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇਂ ਹਰਭਜਨ ਸਿੰਘ ਲਾਖਾ ਅਤੇ 14 ਹੋਰ ਨੇ ਅਮ੍ਰਿਤ ਪਾਣ ਕੀਤਾ ਸੀ। ਫ਼ੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਹਰਭਜਨ ਸਿੰਘ ਲਾਖਾ ਦਾ ਅੰਤਮ ਸ਼ਸ਼ਕਾਰ ਉਹਨੇ ਦੇ ਪ੍ਰੀਵਾਰ ਦੇ ਭਾਰਤ ਵਾਪਿਸ ਆਉਣ ਤੇ ਕੀਤਾ ਜਾਵੇਗਾ।
ਸਾਬਕਾ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਲਾਖਾ ਨਹੀ ਰਹੇ



