ਬਰਨਾਲਾ, 30 ਜਨਵਰੀ (ਅਵਤਾਰ ਸਿੰਘ ਕੌਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਆਪਣੀ ਵੱਡੀ ਮੀਟਿੰਗ ਕਰਕੇ ਨਾਗਰਿਕਤਾ ਸੋਧ ਐਕਟ, ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਘਰ-ਘਰ ਸੁਨੇਹਾ ਪੁੱਜਦਾ ਕਰਨ ਦੇ ਮਕਸਦ ਨਾਲ ਅੱਜ ਅਮਲਾ ਸਿੰਘ ਵਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਰਿਣ ਦੱਤ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੂੰਵਾਦੀ ਸੋਚ ਦੀ ਧਾਰਨੀ ਮੋਦੀ –ਸ਼ਾਹ ਹਕੂਮਤ ਵੱਲੋਂ ਲਿਆਂਦਾ ਨਾਗਰਿਕਤਾ ਸੋਧ
ਐਕਟ, ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਘੱਟ ਗਿਣਤੀਆਂ ਦੇ ਉਜਾੜੇ ਲਈ ਰਾਹ ਪੱਧਰਾ ਕਰਨ ਲਈ ਹੈ। ਅੱਜ ਇਸ ਕਾਨੂੰਨ ਰਾਹੀਂ ਮੁਸਲਿਮ ਘੱਟ ਗਿਣਤੀ ਨੂੰ ਦਹਿਸ਼ਤ ਅਤੇ ਖੌਫਜਦਾ ਦੇ ਮਹੌਲ਼ ਵਿੱਚ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੱਲ੍ਹ ਇਸੇ ਕਾਨੂੰਨ ਦੀ ਮਾਰ ਹੇਠ ਹੋਰ ਘੱਟ ਗਿਣਤੀ ਤਬਕੇ ਸਿੱਖ,ਇਸਾਈ,ਬੋਧੀ,ਜੈਨੀ,ਪਾਰਸੀ ਵੀ ਆਉਣਗੇ। ਅਗਲੀ ਕੜੀ ਸਮਾਜ ਦੀ ਸਭ ਤੋਂ ਵੱਧ ਪੀੜਤ ਜਮਾਤ ਦਲਿਤ ਇਸ ਦੀ ਮਾਰ ਹੇਠ ਲਿਆਂਦੇ ਜਾਣਗੇ। ਅਸੀਂ ਇੱਕ ਘੱਟ ਗਿਣਤੀ ਨੂੰ ਮੋਦੀ-ਸ਼ਾਹ ਹਕੂਮਤ ਵੱਲੋਂ ਅਲੱਗ ਥਲੱਗ ਕਰਨ ਦੀ ਇਜਾਜਤ ਕਦੇ ਨਹੀਂ ਕਰਾਂਗੇ। ਕਿਸਾਨੀ ਕਿੱਤੇ ਪੇਂਡੂ ਸੱਭਿਅਤਾ ਨੂੰ ਬਚਾਉਣ ਲਈ ਚੱਲ ਰਹੇ ਬੁਨਿਆਦੀ ਮਸਲੇ ਸਬੰਧੀ ਸੰਘਰਸ਼ ਨੂੰ ਕੋਈ ਢਿੱਲ ਨਾਂ ਦਿੰਦਿਆਂ ਇਸ ਸੰਘਰਸ਼ ਵਿੱਚ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕੀਤੀ ਜਾਵੇਗੀ। ਕਿਉਂਕਿ ਮੋਦੀ ਹਕੂਮਤ ਨੇ ਇੱਕੋ ਝਟਕੇ ਰਾਹੀਂ ਮੁਕਲਕ ਦੀ ਸਮੁੱਚੀ ਵਸੋਂ ਅੱਗੇ ਮੁਲਕ ਦੇ ਬਸ਼ਿੰਦੇ ਹੋਣ ਉੱਤੇ ਸਵਾਲੀਆਂ ਚਿੰਨ੍ਹ ਲਗਾ ਦਿੱਤਾ ਹੈ। ਜਿਸ ਦੇ ਦੂਰ ਰਸ ਗੰਭੀਰ ਸਿੱਟੇ ਨਿੱਕਲਣਗੇ। ਮੋਦੀ ਹਕੂਮਤ ਦੇ ਭਗਵਾਂਧਾਰੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀ ਸਾਜਿਸ਼ਾਂ ਰਚਕੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਅਤੇ ਯੋਗੀ ਦੀ ਹਕੂਮਤ ਵੱਲੋਂ ਦੇਸ਼ ਧ੍ਰੋਹ ਵਰਗੇ ਮੁਕੱਦਮੇ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣਾ ਮੋਦੀ ਹਕੂਮਤ ਅਤੇ ਇਸ ਦੇ ਫੀਲਿਆਂ ਦੀ ਬੁਖਲਾਹਟ ਦਾ ਨਤੀਜਾ ਹੈ। ਮੋਦੀ ਹਕੂਮਤ ਦਆਿਂ ਇਨ੍ਹਾਂ ਸਾਜਿਸ਼ਾਂ ਨੂੰ ਚਕਨਾਚੂਰ ਕਰਦਿਆਂ ਦਿੱਲੀ ਦਾ ਸ਼ਹੀਨ ਬਾਗ ਇੱਕ ਨਹੀਂ ਅਜਿਹੇ ਪੰਜਾਹ ਤੋਂ ਉੱਪਰ ਸ਼ਹੀਨ ਬਾਗ ਬਣ ਗਏ ਹਨ। ਇਸ ਲੋਕ ਵਿਰੋਧੀ ਐਕਟ ਦਾ ਪਰਦਾਚਾਕ ਕਰਨ ਲੋਕਾਈ ਨੂੰ ਇਸ ਦੇ ਗੰਭੀਰ ਖਤਰਿਆਂ ਤੋਂ ਜਾਣੂ ਕਰਵਾਉਣ ਅਤੇ ਵਿਸ਼ਾਲ ਲਾਮਬੰਦੀ ਲਈ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੇਗਾ। ਆਗਆਂ ਨੇ ੧੬ ਫਰਬਰੀ ਮਲੇਰਕੋਟਲਾ ਰੈਲੀ ਦੀ ਤਿਆਰੀ ਲਈ ਹੁਣੇ ਤੋਂ ਪੂਰੀ ਸ਼ਿੱਦਤ ਨਾਲ ਜੁਟ ਜਾਣ ਦਾ ਸੱਦਾ ਦਿੱਤਾ। ਇਸ ਸਮੇਂ ਕੇਵਲ ਸਿੰਘ ਹਮੀਦੀ ਲਾਲ ਸਿੰਘ ਜਗਸੀਰ ਸਿੰਘ ਦਰਸ਼ਨ ਸਿੰਘ ਭੋਲਾ ਸਿੰਘ ਜਸ਼ਨਦੀਪ ਸਿੰਘ ਗੁਰਜੰਟ ਸਿੰਘ ਰੂਪ ਸਿੰਘ ਵਿੰਦਰ ਸਿੰਘ ਬੂਟਾ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਿਸਾਨ/ਮਜਦੂਰ ਹਾਜ਼ਰ ਸਨ।
ਮਲੇਰਕੋਟਲਾ ਦੇ ਰੋਸ ਪ੍ਰਦਰਸ਼ਨ ਸਬੰਧੀ ਬੀਕੇਯੂ ਡਕੌਂਦਾ ਵੱਲੋਂ ਅਮਲਾ ਸਿੰਘ ਵਾਲਾ ਵਿਖੇ ਮੀਟਿੰਗ



