Skip to content
Independent perspectives. Global stories.
BREAKING

ਸਮਾਜ ਸੇਵਕ ਜੰਗ ਬਹਾਦਰ ਪੱਪੂ ਵੱਲੋਂ ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ

Share this story

ਬਟਾਲਾ, 30 ਜਨਵਰੀ (ਅਰਵਿੰਦਰ ਮਠਾਰੂ)- ਉਘੇ ਸਮਾਜ ਸੇਵਕ ਅਤੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ਬਹਾਦਰ ਪੱਪੂ ਵੱਲੋਂ ਪਿੰਡ ਵੀਲਾ ਬੱਜੂ ਵਿਖੇ ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜੰਗ ਬਹਾਦਰ ਪੱਪੂ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ। ਉਨ੍ਹਾਂ ਕਿਹਾ ਕਿ ਉਸ ਪ੍ਰਮਾਤਮਾ ਨੇ ਸਾਨੂੰ ਮਨੁੱਖ ਦਾ ਜਾਮਾ ਲੋਕਾਂ ਦੀ ਸੇਵਾ ਲਈ ਦਿੱਤਾ ਹੈ ਅਤੇ ਸਾਨੂੰ ਵੱਧ ਚੜ੍ਹ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਧਾਨ ਪੱਪੂ ਨੇ ਅੱਗੇ ਕਿਹਾ ਕਿ ਸਾਨੂੰ ਹਮੇਸ਼ਾਂ ਆਪਣੀ ਨੇਕ ਕਮਾਈ ਦਾ ਹਿੱਸਾ ਲੋੜਵੰਦ ਦੀ ਮਦਦ ਲਈ ਲਗਾਉਣਾ ਚਾਹੀਦਾ ਹੈ ਜਿਸ ਨਾਲ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ।

WRITTEN BY