Skip to content
Independent perspectives. Global stories.
BREAKING

ਸਲੂਨ ਮਾਲਕ ਵੱਲੋਂ ਲੜਕੀ ਨਾਲ ਛੇੜਛਾੜ-ਮਾਮਲਾ ਦਰਜ

Share this story

ਅੱਪਰਾ, 24 ਜਨਵਰੀ (ਲਾਲਕਮਲ)- ਕਸਬਾ ਅੱਪਰਾ ਵਿੱਚ ਫਿਲੌਰ ਰੋਡ ਤੇ ਸਥਿਤ ਸਟਾਇਲ ਵਿਦ ਸਮਾਇਲ ਸਲੂਨ ਦੇ ਮਾਲਕ ਵਲੋਂ ਸਲੂਨ ਵਿੱਚ ਕੰਮ ਕਰਦੀ ਇੱਕ ਲੜਕੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਉਂਣ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਗੱਲਬਾਤ ਕਰਦਿਆਂ ਕਸਬਾ ਅੱਪਰਾ ਦੇ ਨਜਦੀਕੀ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਸਵੇਰੇ ਨੌ ਵਜੇ ਸਲੂਨ ਵਿੱਚ ਆਈ ਸੀ ਅਤੇ ਸਲੂਨ ਦਾ ਮਾਲਕ ਭੀਮਾਂ ਸਾਬਕਾ ਸਰਪੰਚ ਜੱਜਾਂ ਖੁਰਦ ਪਹਿਲਾਂ ਤੋਂ ਹੀ ਸਲੂਨ ਵਿੱਚ ਬੈਠਾ ਸੀ ਅਤੇ ਉਸ ਨੇ ਲੜਕੀ ਦੇ ਸਲੂਨ ਵਿੱਚ ਆਉਂਦਿਆਂ ਹੀ ਉਸ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਲੜਕੀ ਨੂੰ ਆਪਣੇ ਨਾਲ ਸਰੀਰਕ ਸਬੰਧ ਬਣਾਉਂਣ ਲਈ ਕਿਹਾ ਜਿਸ ਤੇ ਲੜਕੀ ਭੱਜ ਕੇ ਕਮਰੇ ਵਿੱਚ ਵੜ ਗਈ ਅਤੇ ਅੰਦਰੋਂ ਕੁੰਡੀ ਲਗਾ ਕੇ ਆਪਣਾ ਬਚਾਅ ਕੀਤਾ ਅਤੇ ਕਮਰੇ ਦੇ ਵਿੱਚੋਂ ਹੀ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਜਿਸ ਤੇ ਪਰਿਵਾਰ ਵਾਲਿਆਂ ਨੇ ਆ ਕੇ ਉਸ ਨੂੰ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਸਾਬਕਾ ਸਰਪੰਚ ਦੀ ਚੰਗੀ ਤਰਾਂ ਕੁੱਟ ਮਾਰ ਕੀਤੀ ਅਤੇ ਕੁੱਟਮਾਰ ਕਰਨ ਉਪਰੰਤ ਮੌਕੇ ਤੇ ਪੁੰਹਚੀ ਪੁਲਿਸ ਪਾਰਟੀ ਸਾਬਕਾ ਸਰਪੰਚ ਨੂੰ ਪਿਲਸ ਚੌਕੀਂ ਅੱਪਰਾ ਲੈ ਗਈ ਜਿੱਥੇ ਉਹਨਾਂ ਨੇ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਸਾਬਕਾ ਸਰਪੰਚ ਭੀਮਾ ਦੇ ਖਿਲਾਫ ਧਾਰਾ ੩੫੪,੩੫੪ ਏ ਦੇ ਤਹਿਤ ਮੁਕੱਦਮਾਂ ਦਰਜ਼ ਕਰ ਲਿਆ ਗਿਆ ਹੈ ਇਸ ਸਬੰਧੀ ਜਦੋਂ ਸਾਬਕਾ ਸਰਪੰਚ ਭੀਮਾਂ ਜੱਜਾਂ ਖੁਰਦ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਰੇ ਸਾਲੂਨ ਵਿੱਚ ਕੈਮਰੇ ਲੱਗੇ ਹੋਏ ਹਨ ਹਰ ਵਿਆਕਤੀ ਕੈਮਰੇ ਚੈਕ ਕਰ ਸਕਦਾ ਹੈ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੋਈ ਤਾਂ ਲੋਕ ਉਹਨਾਂ ਨੂੰ ਜੋ ਵੀ ਸਜਾ ਦੇਣਗੇ ਉਹ ਉਹਨਾਂ ਨੂੰ ਮੰਜੂਰ ਹੋਵੇਗੀ।

WRITTEN BY