ਗੜ੍ਹਸ਼ੰਕਰ, 21 ਜਨਵਰੀ (ਬਿੱਟੂ ਚੌਹਾਨ)- ਅੱਜ ਬਾਅਦ ਦੁਪਹਿਰ ਕਰੀਬ ਚਾਰ ਵਜੇ ਸਥਾਨਕ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪਿੰਡ ਭੱਜਲਾਂ ਕੋਲ ਪੈਂਦੇ ਰੇਲਵੇ ਫਾਟਕ ਕੋਲ ਵਾਪਰੇ ਹਾਦਸੇ ਵਿਚ ਅੱਠ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਮੋਤ ਹੋ ਗਈ। ਹਾਦਸੇ ਵਿਚ ਸੀਟੀਯੂ ਦੀ ਬੱਸ ਅਤੇ ਸਕਾਰਪਿਓ ਦੀ ਸਿੱਧੀ ਟੱਕਰ ਹੋ ਗਈ। ਹਾਦਸਾ ਇੰਨਾ ਜਬਰਦਸਤ ਸੀ ਕਿ ਸਕਾਰਪਿਓ ਗੱਡੀ ਬੁਰੀ ਤਰ੍ਹਾਂ ਨਸ਼ਟ ਹੋ ਗਈ ਅਤੇ ਗੱਡੀ ਦੇ ਚਾਲਕ ਨੂੰ ਬੜੀ ਮੁਸਕਲ ਨਾਲ ਰਾਹਗੀਰਾਂ ਨੇ ਗੱਡੀ ਚ ਬਾਹਰ ਕੱਢਿਆ। ਸਕਾਰਪਿਓ ਵਿਚ ਚਾਲਕ ਸਮੇਤ ਤਿੰਨ ਨੌਜਵਾਨ ਸਵਾਰ ਸਨ ਜਿਹੜੇ ਕਿ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਉਦੋਂ ਵਾਪਰਿਆ ਜਦੋਂ ਸੀਟੀਯੂ ਦੀ ਜੰਮੂ ਤੋਂ ਚੰਡੀਗੜ੍ਹ ਜਾ ਰਹੀ ਬੱਸ ਨੰਬਰ ਸੀਐਚ 01 ਜੀਏ 9957 ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਹਾਈਵੇਅ ‘ਤੇ ਪਿੰਡ ਭੱਜਲਾਂ ਕੋਲ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਜਾ ਰਹੀ ਸਕਾਰਪਿਓ ਨੰਬਰ ਪੀਬੀ 13 ਕਿਉ 5011 ਨਾਲ ਸਿੱਧੀ ਟਕਰਾ ਗਈ। ਬੱਸ ਦੇ ਚਾਲਕ ਹਰਪਾਲ ਸਿੰਘ ਅਨੁਸਾਰ ਸਕਾਰਪਿਓ ਗੱਡੀ ਦਾ ਚਾਲਕ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ । ਗੰਭੀਰ ਜ਼ਖ਼ਮੀ ਹੋਏ ਸਕਾਰਪਿਓ ਵਿਚਲੇ ਸਵਾਰ ਜਸਵਿੰਦਰ ਸਿੰਘ (34), ਮੱਖਣ ਸਿੰਘ (31), ਅਤੇ ਹਰਵਿੰਦਰ ਸਿੰਘ (23) ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਪੁਜਾਇਆ ਜਿੱਥੇ ਜਸਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਐਸਐਚਓ ਬਲਵਿੰਦਰ ਸਿੰਘ ਅਨੁਸਾਰ ਹਾਦਸੇ ਦੀ ਜਾਂਚ ਚੱਲ ਰਹੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਰਾਹਗੀਰਾ ਨੇ ਗੱਲਬਾਤ ਦੋਰਾਨ ਦੱਸਿਆ ਕਿ ਟੱਕਰ ਜਿਆਦਾ ਭਿਆਨਕ ਹੋਣ ਕਾਰਣ ਸਕਾਰਪਿਉ ਦੇ ਡਰੈਵਰ ਨੂੰ ਗੱਡੀ ਚ ਬਾਹਰ ਕੱਢਣ ਲਈ ਅੱਧੇ ਘੰਟੇ ਦੇ ਕਰੀਬ ਦਾ ਸਮਾ ਲਗ ਗਿਆ ਡਰੈਵਰ ਕਾਫੀ ਤੜਫਦਾ ਰਿਹਾ।
ਸਕਾਰਪੀਓ ਅਤੇ ਬੱਸ ਦੀ ਸਿੱਧੀ ਟੱਕਰ ‘ਚ 7 ਜ਼ਖ਼ਮੀ-ਇਕ ਦੀ ਮੌਤ



