ਸ਼੍ਰੀ ਅਨੰਦਪੁਰ ਸਾਹਿਬ, 16 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜਾਬ ਅਤੇ ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਅਨੰਦਪੁਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਪੇ. ਕਮਿਸ਼ਨ, ਜਾਰੀ ਕਰਨ ਡੀ.ਏ ਦੀਆਂ ਕਿਸ਼ਤਾਂ ਜਾਰੀ ਕਰਨ ਕੱਚੇ ਕਾਮੇ ਪੱਕੇ ਕਰਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਮਹਿਕਮਿਆਂ ਅੰਦਰ ਖਾਲੀ ਪੋਸਟਾਂ ਤੇ ਭਰਤੀ ਕਰਨ, ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪੋਸਟਾਂ ਤੇ ਭਰਤੀ, ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਬੰਦ ਕਰਨ ਮਿਡੇ.ਡੇ ਮੀਲ ਕਾਮਿਆਂ ਦੀ ਮੰਨੀ ਹੋਈ ਤਨਖਾਹ ਨੂੰ ਲਾਗੂ ਕਰਨ ਆਸ਼ਾ ਵਰਕਰ, ਆਂਗਣਵਾੜੀ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਆਦਿ ਮੰਗਾਂ ਪੰਜਾਬ ਸਰਕਾਰ ਵੱਲੋਂ ਨਾ ਮੰਨਣ ਵਿਰੁੱਧ ਮਾਸਟਰ ਸੁਰਜੀਤ ਸਿੰਘ, ਕੇਵਲ ਕ੍ਰਿਸ਼ਨ ਕੋਟਲਾ ਅਤੇ ਹਰਮੇਸ਼ ਕੌਰ ਢੇਰ ਦੀ ਅਗਵਾਈ ਵਿੱਚ ਧਰਨਾ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਬੜਵਾ ਜਿਲ੍ਹਾ ਪ੍ਰਧਾਂਨ, ਮਾਸਟਰ ਕ੍ਰਿਪਾਲ ਸਿੰਘ, ਸੋਮਨਾਥ ਲਮਲੇਹੜੀ ਪੀ.ਡਬਲਯੂ ਦੇ ਪ੍ਰਧਾਨ ਮਹੇਸ਼ ਕ੍ਰੁਮਾਰ ਝੱਜ, ਬਲਵੰਤ ਸਿੰਘ ਬਿੱਟਾ, ਜਰਨੈਲ ਸਿੰਘ ਕੀਰਤਪੁਰ ਜ਼ਸਵਿੰਦਰ ਸਿੰਘ ਬੱਢਲ, ਮਹਿੰਦਰ ਕੌਰ, ਕਮਲੇਸ਼ ਕੌਰ, ਰਕਸ਼ਾ ਦੇਵੀ, ਭੂਰੀ ਦੇਵੀ, ਛਿੰਦਰਾ ਦੇਵੀ, ਮੰਗਤ ਰਾਮ ਜੰਗਲਾਤ ਵਰਕਰ ਯੂਨੀਅਨ, ਪੀ.ਡਬਲਯੂ.ਡੀ ਦੇ ਜਿਲ੍ਹਾ ਆਗੂ ਰਾਜ ਕੁਮਾਰ ਸ਼ਰਮਾ, ਕੇਵਲ ਚੰਦ, ਦੀਨਾ ਨਾਥ, ਮਾਸਟਰ ਸੋਮਨਾਥ, ਮਾਸਟਰ ਰਜਿੰਦਰ ਸਿੰਘ, ਮੰਗਤ ਰਾਮ ਜੰਗਲਾਤ ਵਰਕਰ ਯੂਨੀਅਨ, ਪੀ.ਡਬਲਯੂ.ਡੀ ਦੇ ਆਗੂ ਕੇਵਲ ਚੰਦ, ਦੀਨਾ ਨਾਥ, ਹਰਬੰਤ ਸਿੰਘ, ਜੀਤ ਸਿੰਘ, ਰਾਮ ਕ੍ਰਿਸ਼ਨ ਹਾਜ਼ਰ ਸਨ। ਸਰਕਾਰ ਖਾਲੀ ਖਜ਼ਾਨੇ ਦਾ ਰੋਣਾ ਰੋ ਕੇ ਪੰਜਾਬ ਦੇ ਮੁਲਾਜ਼ਮ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੈ, ਜਦਕਿ ਵਿਧਾਇਕਾਂ ਨੂੰ ਭੱਤਿਆਂ ਅਤੇ ਵਿਦੇਸ਼ੀ ਦੌਰਿਆਂ ਲਈ ਗੱਫੇ ਦੇ ਕੇ ਖਜਾਨੇ ਦੀ ਲੁੱਟ ਕੀਤੀ ਜਾ ਰਹੀ ਹੈ। ਹੇਠਲੀਆਂ ਅਸਾਮੀਆਂ ਨੂੰ ਖਤਮ ਕਰਕੇ ਉੱਚ ਅਧਿਕਾਰੀਆਂ ਦੀ ਫੋਜ਼ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 2 ਫਰਵਰੀ, 2020 ਨੂੰ ਮੁਲਾਜ਼ਮਾਂ ਦੀ ਸਾਂਝੀ ਕਨਵੈਨਸ਼ਨ ਜਲੰਧਰ ਵਿਖੇ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।
ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਵੱਲੋਂ ਮੰਗਾਂ ਨਾ ਮੰਨਣ ਵਿਰੁੱਧ ਧਰਨਾ-ਅਰਥੀ ਫੂਕ ਮੁਜ਼ਾਹਰਾ



