Skip to content
Independent perspectives. Global stories.
BREAKING

ਕਾਦੀਆਂ ਖੇਤਰ ਦੇ ਕਾਮਰੇਡਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ

Share this story

ਕਾਦੀਆਂ, 6 ਜਨਵਰੀ (ਗੁਰਵਿੰਦਰ ਸਿੰਘ)- ਪਿੰਡ ਠੱਕਰ ਸੰਧੂ ਵਿਖੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਦੀ ਅਗਵਾਈ ਹੇਠ ਵਿਸ਼ੇਸ਼ ਬੈਠਕ ਬੁਲਾਈ ਗਈ ਜਿਸ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਕਾਮਰੇਡਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਕਰਜ਼ੇ ਚ ਨੱਕੋ ਨੱਕ ਦੱਬੇ ਕਿਸਾਨ ਜੋ ਲੱਖਾਂ ਦੀ ਗਿਣਤੀ ਵਿੱਚ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਵਾਰਸਾਂ ਦੇ ਪਰਿਵਾਰਾਂ ਤੇ ਆਮ ਕਿਸਾਨਾਂ ਦੇ ਮਨਾਂ ਚ ਪਹਿਲਾਂ ਵੀ ਗੁੱਸਾ ਉਬਾਲੇ ਮਾਰ ਰਿਹਾ ਹੈ ।ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਪੱਖੀ ਨੀਤੀਆਂ ਬਣਾਉਣ ਦੀ ਬਜਾਏ ਕਾਰਪੋਰੇਟ ਘਰਾਨਿਆਂ ਅਤੇ ਸਾਮਰਾਜੀਆਂ ਦੀ ਸੇਵਾ ਵਿੱਚ ਗਲਤਾਨ ਹੋਣ ਕਰਕੇ ਅੱਜ ਦੇਸ਼ ਦੇ ਕਿਸਾਨਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ।ਜਿਸ ਦੇ ਚੱਲਦਿਆਂ ਪਿੰਡ ਠੱਕਰ ਸੰਧੂ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਕਾਮਰੇਡਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਬੰਦ ਦੇ ਸੱਦੇ ਨੂੰ ਪੂਰੀ ਹਮਾਇਤ ਕੀਤੀ ਜਾਵੇਗੀ ।ਤੇ ਸਰਕਾਰਾਂ ਵਿਰੁੱਧ ਪ੍ਰਦਰਸ਼ਨ ਤੇ ਸੰਘਰਸ਼ ਕੀਤੇ ਜਾਣਗੇ ।ਇਸ ਮੌਕੇ ਕਾਮਰੇਡ ਅਜੀਤ ਸਿੰਘ ਤੋਂ ਇਲਾਵਾ ਸਰਵਨ ਸਿੰਘ ਹਰਭਜਨ ਸਿੰਘ ਕਰਤਾਰ ਸਿੰਘ ਸਤਨਾਮ ਸਿੰਘ ਪ੍ਰਕਾਸ਼ ਸਿੰਘ ਬਚਿੱਤਰ ਸਿੰਘ ਅਜੀਤ ਸਿੰਘ ਬਲਵਿੰਦਰ ਸਿੰਘ ਗੁਲਜਾਰ ਸਿੰਘ ਸਰਬਜੀਤ ਸਿੰਘ ਅਨੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਮਰੇਡ ਅਤੇ ਕਿਸਾਨ ਹਾਜ਼ਰ ਸਨ।

WRITTEN BY