ਮਾਨਸਾ 7 ਜ੍ਰ੍ਰਨ (ਜੀਵਨ ਭੈਣੀ ਬਾਘਾ)- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜ਼ੋਨ ਮਾਨਸਾ ਦੀ ਮੀਟਿੰਗ ਜਥੇਬੰਦਕ ਮੁਖੀ ਸ਼੍ਰੀ ਅੰਮ੍ਰਿਤ ਰਿਸ਼ੀ ਦੀ ਅਗਵਾਈ ਹੋਠ ਹੋਈ । ਜਿਸ ਵਿੱਚ ਕ੍ਰਿਸ਼ਨ ਮਾਨ ਬੀਬੜੀਆਂ, ਰਜੇਸ਼ ਕੁਮਾਰ ਅਕਲੀਆ, ਗੁਰਪਿਆਰ ਸਿੰਘ ਕੋਟਲੀ, ਵਧਾਵਾ ਸਿੰਘ ਕੂਲਰੀਆਂ ਆਦਿ ਵਿਦਵਾਨਾਂ ਨੈ ਭਾਗ ਗਿਲਆ। ਇਸ ਵਿੱਚ ਦਿਨੋ ਦਿਨ ਟੀ.ਵੀ. ਤੇ ਚੱਲ ਰਹੇ ਅੰਧ-ਵਿਸ਼ਵਾਸੀ ਪ੍ਰੋਗਰਾਮਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਅਤੇ ਹੱਥ-ਰੇਖਾਵਾਂ ਵੇਖਣ ਵਾਲੇ ਅਖੌਤੀ ਜ਼ੋਤਸ਼ੀਆਂ ਅਤੇ ਪਾਖੰਡੀ ਸਾਧਾਂ ਨੂੰ ਖੁਲ੍ਹੀ ਚੁਨੋੌਤੀ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਰੱਖੀਆਂ ਹੋਈ 22 ਸ਼ਰਤਾਂ ਜਿਵੇਂ ਕਿ ੂ1. ਜਿਹੜਾ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਪੜ੍ਹ ਸਕਦਾ ਹੋਵੇ, 2. ਕਰੰਸੀ ਨੋਟ ਦੀ ਠੀਕ ਨਕਲ ਪੈਦਾ ਕਰ ਸਕਦਾ ਹੋਵੇ 3. ਜਿਹੜਾ ਬਲਦੀ ਅੱਗ ਤੇ ਆਪਣੇ ਦੇਵਤੇ ਦੀ ਸਹਾਇਤਾ ਨਾਲ ਅੱਧੇ ਮਿੰਟ ਲਈ ਨੰਗੇ ਪੈਰ ਖੜ੍ਹ ਸਕਦਾ ਹੋਵੇ 4. ਅਜਿਹੀ ਵਸ
ਤੂ ਜ਼ੋ ਸੁਸਾਇਟੀ ਮੰਗੇ ਹਵਾ ਵਿੱਚ ਪੈਦਾ ਕਰ ਸਕਦਾ ਹੋਵੇ 5. ਮਨੋ-ਵਿਗਿਆਨਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ 6. ਟੈਲੀਪੈਥੀ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਵਿਚਾਰ ਪੜ੍ਹ ਸਕਦਾ ਹੋਵੇ 7. ਪ੍ਰਾਰਥਨਾ ਰਾਹੀਂ ਆਤਮਿਕ ਸ਼ਕਤੀ ਦੁਆਰਾ, ਗੰਗਾ ਜਲ ਜਾਂ ਪਵਿੱਤਰ ਰਾਖ ਨਾਂਲ ਆਪਣੇ ਸਰੀਰ ਦੇ ਅੰਗ ਨੂੰ ਇੱਕ ਇੰਚ ਵਧਾ ਸਕਦਾ ਹੋਵੇ 8. ਜਿਹੜਾ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉਡ ਸਕੇ 9. ਜਿਹੜਾ ਯੋਗਿਕ ਸ਼ਕਤੀ ਨਾਲ ਪੰਜ ਮਿੰਟ ਲਈ ਆਪਣੀ ਨਬਜ਼ ਰੋਕ ਸਕੇ 10. ਪਾਣੀ ਉਤੇ ਪੈਦਲ ਤੁਰ ਸਕੇ 11. ਆਪਣਾ ਸ਼ਰੀਰ ਇੱਕ ਥਾਂ ਛੱਡ ਕੇ ਦੂਸਰੀ ਥਾਂ ਹਾਜ਼ਰ ਹੋ ਸਕੇ 12. ਯੋਗਿਕ ਸ਼ਕਤੀ ਦੁਆਰਾ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ 13. ਰਚਨਾਤਮਕ ਬੁੱਧੀ ਦਾ ਵਿਕਾਸ ਕਰੇ, ਭਗਤੀ ਜਾਂ ਅਗਿਆਤ ਸ਼ਕਤੀ ਰਾਹੀਂ ਆਤਮ-ਗਿਆਨ ਪ੍ਰਾਪਤ ਕਰੇ 14. ਪੁਨਰ-ਜਨਮ ਦੇ ਤੌਰ ਤੇ ਕੋਈ ਅਨੋਖੀ ਭਾਸ਼ਾ ਬੋਲ ਸਕੇ 15. ਅਜਿਹੀ ਆਤਮਾ ਜਾਂ ਪ੍ਰੇਤ ਨੂੰ ਪੇਸ਼ ਕਰੇ ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ 16. ਫੋਟੋ ਖਿੱਚ ਲੈਣ ਪਿਛੋਂ ਫੋਟੋ ਤੋਂ ਅਲੋਪ ਹੋ ਸਕੇ 17. ਜਿੰਦਾ ਲੱਗੇ ਕਮਰੇ ਵਿਚੋਂ ਅਲੌਕਿਕ ਸ਼ਕਤੀ ਨਾਲ ਬਾਹਰ ਨਿਕਲ ਸਕੇ 18. ਕਿਸੇ ਵਸਤੂ ਦਾ ਭਾਰ ਵਧਾ ਸਕੇ 19. ਛੁਪੀ ਹੋਈ ਵਸਤੂ ਲੱਭ ਸਕੇ 20. ਪਾਣੀ ਨੂੰ ਸ਼ਰਾਬ ਜੈ ਪੈਟਰੋਲ ਵਿੱਚ ਬਦਲ ਸਕੇ 21. ਸ਼ਰਾਬ ਨੂੰ ਖੂਨ ਵਿੱਚ ਬਦਲ ਸਕੇ 22. ਜ਼ੋਤਸ਼ੀ ਅਤੇ ਪਾਂਡੇ ਜਿਹੜੇ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਕਿ ਜੋਤਿਸ਼ ਅਤੇ ਹੋਰ ਰੇਖਾ ਵਿਗਿਆਨਕ ਹਨ, ਸੁਸਾਇਟੀ ਦੇ ਇਨਾਂਮ ਨੂੰ ਜਿੱਤ ਸਕਦੇ ਹਨ ਜੇਕਰ ਉਹ ਦਸ ਹੱਥ ਚਿਤਰਾਂ ਜਾਂ ਦਸ ਜਿਉਤਿਸ਼-ਪੱਤਰੀਆਂ ਨੂੱ ਵੇਖ ਕੇ ਆਦਮੀਆਂ ਅਤੇ ਔਰਤਾਂ ਦੀ ਵਖ ਵਖ ਗਿਣਤੀ ਮਰਿਆਂ ਅਤੇ ਜਿਉਂਦਿਆਂ ਦੀ ਗਿਣਤੀ ਦੱਸ ਸਕਣ ਜਾਂ ਜਨਮ ਦਾ ਠੀਕ ਸਮਾਂ ਤੇ ਸਥਾਨ ਸਮੇਤ ਅਖਸ਼ਾਸਾਂ ਅਤੇ ਰੇਖਾਂਸ਼ਾਂ ਦੇ ਦੱਸ ਸਕਣ (ਇਸ ਵਿੱਚ 5% ਗਲਤੀ ਮਾਫ ਹੋਵੇਗੀ) ।
ਇਹ ਸ਼ਰਤਾਂ ਤਰਕਸ਼ੀਲ ਵਿੱਦਵਾਨਾਂ ਅਤੇ ਲੋਕਾਂ ਦੀ ਕਚਹਿਰੀ ਵਿੱਚ ਸਿੱਧ ਕਰਕੇ 5 ਲੱਖ ਦਾ ਨਕਦ ਇਨਾਮ ਜਿੱਤਿਆ ਜਾ ਸਕਦਾ ਹੈ।



