ਅੰਮ੍ਰਿਤਸਰ 3 ਜਨਵਰੀ (ਦਵਾਰਕਾ ਨਾਥ ਰਾਣਾ)- ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਸਾਥੀ ਅਤੇ ਸਿਆਸੀ ਰੰਜਸ਼ ਤਹਿਤ ਕਤਲ ਕੀਤੇ ਗਏ ਹਲਕਾ ਮਜੀਠਾ ਦੇ ਅਕਾਲੀ ਆਗੂ ਸਾਬਕਾ ਸਰਪੰਚ ਅਮ੍ਰਿਤਧਾਰੀ ਗੁਰਸਿਖ ਬਾਬਾ ਗੁਰਦੀਪ ਸਿੰਘ ਉਮਰਪੁਰਾ ਨੂੰ ਅੱਜ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ / ਚਿਖਾ ਨੂੰ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਨੇ ਅਗਨੀ ਦਿਖਾਈ। ਇਸ ਮੌਕੇ ਸਾਰਾ ਇਲਾਕਾ ਹੀ ਸੋਗਵਾਨ ਦਿਖਾਈ ਦਿਤਾ। ਬਾਬਾ ਗੁਰਦੀਪ ਸਿੰਘ ਦੀ ਧਰਮ ਪਤਨੀ ਅਤੇ ਪਿੰਡ ਦੀ ਅਕਾਲੀ ਸਰਪੰਚ ਬੀਬੀ ਗੁਰਜੀਤ ਕੌਰ ਨੇ ਪੈੱ੍ਰਸ ਨੂੰ ਦਸਿਆ ਕਿ ਉਨ੍ਹਾਂ ਦੇ ਪਤੀ ਦਾ ਰੰਜਸ਼ ਤਹਿਤ ਸਿਆਸੀ ਕਤਲ ਕੀਤਾ ਗਿਆ ਹੈ। ਬਾਬਾ ਗੁਰਦੀਪ ਸਿੰਘ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਕਾਂਗਰਸੀ ਧਿਰ ਵੱਲੋਂ ਨਿਰਮਲ ਸਿੰਘ, ਹਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਵੱਲੋਂ ਪਿਸਟਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਜੋ ਕਿ ਅਖੀਰ ਉਨ੍ਹਾਂ ਇਹ ਕਾਰਾ ਕਰ ਹੀ ਦਿਤਾ।ਬਾਬਾ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਸ: ਮਜੀਠੀਆ ਨੇ ਕਿਹਾ ਕਿ ਗੈਗਸਟਰਾਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਅੰਜਾਮ ਤਕ ਪਹੁੰਚਾ ਕੇ ਰਹਾਂਗਾ। ਇਸ ਮੌਕੇ ਸਾਬਕਾ ਸਾਂਸਦ ਰਾਜ ਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ,ਬਾਬਾ ਗੁਰਦੀਪ ਸਿੰਘ ਦੇ ਪਿਤਾ ਸ: ਸੂਬਾ ਸਿੰਘ, ਭਰਾ ਹਰਦੀਪ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਇਕਬਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਾਜਿੰਦਰ ਕੁਮਾਰ ਜੈਂਤੀਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਵਿੰਦਰ ਸਿੰਘ ਭੁੱਲਰ, ਡਾਇਰੈਕਟਰ ਮਾਨ ਸਿੰਘ ਬੁੱਢਾ ਥੇਹ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਾਬਕਾ ਚੇਅਰਮੈਨ ਕ੍ਰਿਸਚਨ ਭਲਾਈ ਬੋਰਡ ਪੰਜਾਬ ਅਮਨਦੀਪ ਗਿੱਲ ਸੁਪਾਰੀਵਿੰਡ, ਸਰਕਲ ਪ੍ਰਧਾਨ ਸਰਬਜੀਤ ਸਿੰਘ ਸੁਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਬਲਰਾਜ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਕੈਪਟਨ ਰੰਧਾਵਾ, ਐਡਵਿਨ ਪੌਲ, ਕਿਰਨਦੀਪ ਕੌਰ ਮਜੀਠਾ, ਰੇਸ਼ਮ ਸਿੰਘ ਭੁੱਲਰ, ਬਾਬਾ ਰਾਮ ਸਿੰਘ ਅਬਦਾਲ, ਧੀਰ ਸਿੰਘ ਦਾਦੂਪੁਰਾ, ਮਨਦੀਪ ਸਿੰਘ ਸ਼ਹਿਜ਼ਾਦਾ, ਗੁਰਮੀਤ ਸਿੰਘ ਅਠਵਾਲ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਪ੍ਰਿੰਸ ਨਈਅਰ, ਅਜੈ ਕੁਮਾਰ, ਬਿੱਲਾ ਸ਼ਾਹ, ਨਰੇਸ਼ ਕੁਮਾਰ, ਨਾਨਕ ਸਿੰਘ ਮਜੀਠਾ, ਮੁਖਤਾਰ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਅਵਤਾਰ ਸਿੰਘ ਗਿੱਲ, ਜਤਿੰਦਰਪਾਲ ਸਿੰਘ ਹਮਜ਼ਾ, ਕੰਵਲਜੀਤ ਸਿੰਘ ਸੁਪਾਰੀਵਿੰਡ, ਸੁਖਚੈਨ ਸਿੰਘ ਭੋਮਾ, ਨਿਰਮਲ ਸਿੰਘ ਵੀਰਮ, ਜਸਪਾਲ ਸਿੰਘ ਗੋਸਲ, ਕਿਰਪਾਲ ਸਿੰਘ ਗੋਸਲ, ਮੱਖਣ ਸਿੰਘ ਹਰੀਆਂ, ਮਾਸਟਰ ਜਗਦੀਪ ਸਿੰਘ, ਮਲਕੀਤ ਸਿੰਘ ਸ਼ਾਮਨਗਰ, ਜੋਗਿੰਦਰ ਸਿੰਘ ਬੁਰਜ ਨੌ ਆਬਾਦ, ਗੁਰਿੰਦਰ ਸਿੰਘ ਭੋਮਾ, ਰਵੇਲ ਸਿੰਘ ਗੋਸਲ, ਭਾਮਾ ਸ਼ਾਹ, ਸੂਬਾ ਸਿੰਘ ਚੰਡੇ, ਗੁਰਭੇਜ ਸਿੰਘ ਸ਼ਾਮਨਗਰ, ਹਰਦੇਵ ਸਿੰਘ ਮਰੜ੍ਹੀ ਕਲਾਂ, ਮਾਸਟਰ ਸਤਨਾਮ ਸਿੰਘ ਮਰੜ੍ਹੀ ਕਲਾਂ, ਹਰਿੰਦਰ ਸਿੰਘ ਵਡਾਲਾ, ਸਾਧੂ ਸਿੰਘ ਪੰਧੇਰ, ਡਾ: ਅਮਰਜੀਤ ਸਿੰਘ ਕਲਰ, ਠੇਕੇਦਾਰ ਕੁਲਵੰਤ ਸਿੰਘ, ਕੈਪਟਨ ਜਗਦੀਸ਼ ਸਿੰਘ, ਜਸਵੰਤ ਸਿੰਘ, ਪ੍ਰਸ਼ੋਤਮ ਸਿੰਘ, ਕੁੰਨਣ ਸਿੰਘ, ਕਰਮਜੀਤ ਸਿੰਘ ਵਡਾਲਾ, ਦਰਸ਼ਨ ਸਿੰਘ ਧਰਮਪੁਰਾ, ਸਤਨਾਮ ਸਿੰਘ ਬੁੱਢਾ ਥੇਹ, ਪਿੰਕਾ ਮਜੀਠਾ, ਹਰਪਾਲ ਸਿੰਘ ਗਿੱਲ ਮਜੀਠਾ, ਭੁਪਿੰਦਰ ਸਿੰਘ ਮਜੀਠਾ ਦਿਹਾਤੀ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।
ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ



