Skip to content
Independent perspectives. Global stories.
BREAKING

ਅਣਪਛਾਤੇ ਵਿਅਕਤੀ ਦੀ ਠੰਢ ਤੇ ਬੀਮਾਰ ਰਹਿਣ ਕਾਰਨ ਮੌਤ

Share this story

ਪੁਲਿਸ ਪ੍ਰਸ਼ਾਸ਼ਨ ਵੱਲੋਂ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਰੱਖੀ

ਮੱਖੂ, 3 ਜਨਵਰੀ (ਕੁਲਵਿੰਦਰ ਸਿੰਘ)- ਥਾਣਾ ਮੱਖੂ ਅਧੀਨ ਪੈਦੇ ਪਿੰਡ ਭੂਤੀਵਾਲਾ ‘ਚ ਅਣਪਛਾਤੇ ਵਿਅਕਤੀ ਦੀ ਠੰਢ ਜਿਆਦਾ ਤੇ ਬੀਮਾਰ ਰਹਿਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਥਾਣਾ ਮੱਖੂ ਦੇ ਹੈੱਡ ਕਾਸਟੇਬਲ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੂਤੀਵਾਲਾ ਨੇ ਥਾਣਾ ਮੱਖੂ ਵਿਖੇ ਦਿੱਤੀ ਦਰਖਾਸਤ ‘ਚ ਦੱਸਿਆ ਕਿ ਕਰੀਬ 15-20 ਦਿਨ ਪਹਿਲਾਂ ਸਾਡੇ ਪਿੰਡ ਵਿੱਚ ਇਕ ਮੌਨਾ ਵਿਅਕਤੀ ਜਿਸ ਦੀ ਉਮਰ 30-32 ਸਾਲ ਦੇ ਕਰੀਬ ਹੈ, ਦਾੜੀ ਕੱਟੀ ਹੋਈ ਹੈ ਜਿਸ ਦਾ ਪਤਾ ਮਾਲੂਮ ਨਹੀਂ ਹੈ। ਪਿੰਡ ਦੇ ਬਾਹਰਵਾਰ ਬਾਬਾ ਬੋਹੜ ਸ਼ਾਹ ਦੀ ਜਗ੍ਹਾ ‘ਤੇ ਰਹਿੰਦਾ ਸੀ ਜੋ ਕਿ 8-10 ਦਿਨਾਂ ਤੋਂ ਬੀਮਾਰ ਰਹਿ ਰਿਹਾ ਸੀ। ਜਿਸ ਨੂੰ ਪਿੰਡ ਦੇ ਲੋਕ ਇਨਸਾਨੀਅਤ ਤੌਰ ‘ਤੇ ਦਵਾਈ ਦਿਵਾਉਂਦੇ ਰਹੇ। ਜਿਸ ਦੀ ਅੱਜ ਬਾਅਦ ਦੁਪਿਹਰ ਬੀਮਾਰ ਰਹਿਣ ਕਾਰਨ ਅਤੇ ਠੰਢ ਜਿਆਦਾ ਹੋਣ ਕਾਰਨ ਮੌਤ ਹੋ ਗਈ। ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਬਾਬੇ ਦੀ ਜਗ੍ਹਾ ‘ਤੇ ਜਾ ਕੇ ਦੇਖਿਆ ਕਿ ਉਸ ਨਾਮਲੂਮ ਵਿਅਕਤੀ ਦੀ ਲਾਸ਼ ਬਾਬਾ ਬੋਹੜ ਸ਼ਾਹ ਦੀ ਜਗ੍ਹਾ ਦੇ ਨਾਲ ਬਣੇ ਕਮਰੇ ਵਿੱਚ ਜਮੀਨ ‘ਤੇ ਪਈ ਪਰਾਲੀ ਉਪਰ ਪਈ ਸੀ ਮੌਕੇ ‘ਤੇ ਪਿੰਡ ਦੇ ਕਾਫੀ ਲੋਕ ਇੱਕਠੇ ਸਨ। ਜਿਸ ਸਬੰਧੀ 174 ਦੀ ਕਾਰਵਾਈ ਕਰਦਿਆਂ ਹੋਇਆ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸ਼ਨਾਖਤ ਲਈ 72 ਘੰਟਿਆ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਫਰੀਜਰ ਵਿੱਚ ਲਗਾਇਆ ਗਿਆ ਹੈ।

WRITTEN BY